ਫਗਵਾੜਾ ਨਿਊਜ਼

Latest news
Aam Aadmi Party ਦੇ ਨੇਤਾ ‘ਤੇ ਹਮਲਾ! ਭੜਕੇ ਵਿਧਾਇਕ ਨੇ ਲਗਾਏ ਗੰਭੀਰ ਇਲਜ਼ਾਮ... punjab 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਪੋਤੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦ... Amritsar 'ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ 'ਤੇ ਕੋਠੀ 'ਚ ਜਿਊਂਦਾ ਸੜਿਆ ਮਾਲਕ.... ਵਿਆਹ ਦੀ ਖੁਸ਼ੀ ਬਦਲ ਗਈ ਸੋਗ 'ਚ, Nepal ਤੱਕ ਪਹੁੰਚੀਆਂ ਹਾਦਸੇ ਦੀਆਂ ਚੀਕਾਂ.... ਦਿਨ ਦਿਹਾੜੇ ਗੁਰੂ ਨਗਰੀ ’ਚ ਵਾਪਰੀ ਗੋਲੀਬਾਰੀ ਦੀ ਘਟਨਾ; Bus stand ’ਤੇ ਕੰਡਕਟਰ ਦਾ ਗੋਲੀਆਂ ਮਾਰ ਕੇ ਕਤਲ.... ਅੰਮ੍ਰਿਤਸਰ ਦੇ ਪਿੰਡ ਬਾਬੋਵਾਲ 'ਚ 7 ਸਾਲਾ ਬੱਚੇ ਦੀ ਖੂਨ ਨਾਲ ਲਥਪਥ ਮਿਲੀ ਲਾਸ਼ , ਪਰਿਵਾਰ ਦਾ ਰੋ -ਰੋ ਬੁਰਾ ਹਾਲ ,ਪਰਿਵ... Akali Dal ਵੱਲੋਂ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਖਿਲਾਫ਼ ਪਟੀਸ਼ਨ ਦਾਖਲ, ਹਾਈਕੋਰਟ ਨੇ PUNJAB GOVERNMENT ਨੂੰ ਜਾਰੀ... Saudi Arabia 'ਚ ਖੌਫਨਾਕ ਬੱਸ ਹਾਦਸਾ, ਜਿਊਂਦਾ ਸੜੇ 42 ਭਾਰਤੀ, ਦਿੱਲੀ ਤੇ ਜੇਦਾਹ 'ਚ ਹੈਲਪਲਾਈਨ ਨੰਬਰ ਜਾਰੀ..... ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ Station Blast ; 9 ਜਵਾਨ ਸ਼ਹੀਦ, ਕਈ ਜ਼ਖ਼ਮੀ....... Bhagwant Mann ਸਰਕਾਰ ਦਾ ਵੱਡਾ ਐਕਸ਼ਨ, SSP ਨੂੰ ਕੀਤਾ ਸਸਪੈਂਡ....

Phagwara

Phagwara, Punjab

ਨਵਿਆ ਹੈਲਪਿੰਗ ਹੈਂਡਜ ਮੈਗਾ ਖੂਨਦਾਨ ਕੈਂਪ 14 ਦਸੰਬਰ ਨੂੰ – ਆਸ਼ੂ ਸਾਂਪਲਾ ….ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਲਾਂਚ ਕੀਤਾ ਬੈਨਰ

ਫਗਵਾੜਾ 11 ਨਵੰਬਰ ( ਸ਼ਰਨਜੀਤ ਸਿੰਘ ਸੋਨੀ ) ਸਾਂਪਲਾ ਫਾਊਂਡੇਸ਼ਨ ਨਾਲ ਸਬੰਧਿਤ ਸਮਾਜ ਸੇਵੀ ਸੰਸਥਾ ਨਵਿਆ ਹੈਲਪਿੰਗ ਹੈਂਡਸ ਵਲੋਂ ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਦੀ ਪੁੱਤਰੀ ਨਵਿਆ ਦੀ ਮਿੱਠੀ ਯਾਦ ‘ਚ ਇੱਕ ਮੈਗਾ ਖੂਨਦਾਨ ਕੈਂਪ ਐਤਵਾਰ, 14 ਦਸੰਬਰ ਨੂੰ ਫਗਵਾੜਾ ਦੇ ਜੀਟੀ ਰੋਡ ਸਥਿਤ ਅਸ਼ੀਸ਼ ਕੌਂਟੀਨੈਂਟਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੈਗਾ ਕੈਂਪ ਦਾ ਬੈਨਰ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਦੁਆਰਾ ਲਾਂਚ ਕੀਤਾ ਗਿਆ। ਆਸ਼ੂ ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨਵਿਆ ਸਾਂਪਲਾ ਢਾਈ ਸਾਲ ਦੀ ਉਮਰ ਵਿੱਚ ਸਮੇਂ ਸਿਰ ਖੂਨ ਨਾ ਮਿਲਣ ਕਾਰਨ ਦੁਨੀਆ ਤੋਂ ਅਲਵਿਦਾ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਸਾਂਪਲਾ ਫਾਊਂਡੇਸ਼ਨ ਅਤੇ ਨਵਿਆ ਹੈਲਪਿੰਗ ਹੈਂਡਸ ਰਾਹੀਂੰ ਵੱਧ ਤੋਂ ਵੱਧ ਖੂਨਦਾਨ ਦਾ ਟੀਚਾ ਮਿੱਥ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਸਾਲ ਨਵਿਆ ਦੇ ਬਾਰ੍ਹਵੇਂ ਜਨਮ ਦਿਨ ਦੇ ਮੌਕੇ ’ਤੇ, 14 ਦਸੰਬਰ ਨੂੰ ਅਸ਼ੀਸ਼ ਕੌਂਟੀਨੈਟਲ (ਗੁਪਤਾ ਪੈਲੇਸ) ਵਿਖੇ ਖੂਨ ਦਾਨ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਘਾਟ ਕਾਰਨ ਆਪਣੇ ਪਰਿਵਾਰ ਅਤੇ ਇਸ ਦੁਨੀਆਂ ਨੂੰ ਅਲਵਿਦਾ ਨਾ ਕਹਿਣਾ ਪਵੇ।

Phagwara, Punjab, punjabi

ਸਵਰਨਕਾਰ ਸੰਘ ਨੇ ਗਰਮੀਆਂ ਵਿੱਚ ਚਾਰ ਦਿਨਾਂ ਦੀ ਛੁੱਟੀ ਦਾ ਕੀਤਾ ਐਲਾਨ – 26 ਤੋਂ 29 ਜੂਨ ਤੱਕ ਦੁਕਾਨਾਂ ਬੰਦ ..ਜਗਜੀਤ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਲਿਆ ਗਿਆ ਫੈਸਲਾ….

Phagwara News : ਸਵਰਨਕਾਰ ਸੰਘ ਫਗਵਾੜਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜਗਜੀਤ ਸਿੰਘ ਜੌੜਾ ਦੀ ਅਗਵਾਈ ਹੇਠ ਸੰਗਠਨ ਦੇ ਸੀਨੀਅਰ ਮੈਂਬਰਾਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਹਮੇਸ਼ਾ ਦੀ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇੱਕ ਸੁਰ ਵਿੱਚ ਫੈਸਲਾ ਲਿਆ ਗਿਆ ਕਿ ਸਵਰਨਕਾਰ ਸੰਘ ਦੀਆਂ ਸਾਰੀਆਂ ਸੋਨੇ ਚਾਂਦੀ ਦੀਆਂ ਦੁਕਾਨਾਂ 26, 27, 28 ਅਤੇ 29 ਜੂਨ 2025 ਨੂੰ ਚਾਰ ਦਿਨਾਂ ਲਈ ਬੰਦ ਰਹਿਣਗੀਆਂ। ਇਹ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਹਨ। ਸੰਘ ਵੱਲੋਂ ਇਹ ਫੈਸਲਾ ਵਪਾਰੀਆਂ ਦੀ ਸਿਹਤ ਅਤੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਲਿਆ ਗਿਆ ਹੈ, ਤਾਂ ਜੋ ਦੁਕਾਨਦਾਰ ਵੀ ਕੁਝ ਦਿਨਾਂ ਲਈ ਆਰਾਮ ਕਰ ਸਕਣ। ਸਵਰਨਕਾਰ ਸੰਘ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਗਹਿਣਿਆਂ ਦੀ ਖਰੀਦਦਾਰੀ 26 ਜੂਨ ਤੋਂ ਪਹਿਲਾਂ ਹੀ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਛੁੱਟੀਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਕਿਹਾ ਕਿ ਸੰਘ ਹਮੇਸ਼ਾ ਵਪਾਰੀ ਭਲਾਈ ਦੇ ਲਈ ਕੰਮ ਕਰਦਾ ਆ ਰਿਹਾ ਹੈ ਅਤੇ ਇਹ ਛੁੱਟੀਆਂ ਵੀ ਉਨ੍ਹਾਂ ਦੀ ਸਹੂਲਤ ਲਈ ਹੀ ਦਿੱਤੀਆਂ ਜਾ ਰਹੀਆਂ ਹਨ ਸਵਰਨਕਾਰ ਸੰਘ ਫਗਵਾੜਾ ਵੱਲੋਂ ਦਿੱਤੇ ਗਏ ਇਸ ਐਲਾਨ ਨੂੰ ਲੈ ਕੇ ਦੁਕਾਨਦਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਸਾਰੇ ਮੈਂਬਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ।

Phagwara

HDFC ਬੈਂਕ ‘ਚ ਬੰਦੂਕ ਦੀ ਨੋਕ ‘ਤੇ ਕਰੀਬ 40 ਲੱਖ ਦੀ ਲੁੱਟ, ਲੁਟੇਰੇ ਮੌਕੇ ਤੋਂ ਹੋਏ ਫ਼ਰਾਰ….

Phagwara News in Punjabi : ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐਚਡੀਐਫਸੀ ਬੈਂਕ ਤੋਂ ਬੰਦੂਕ ਦੀ ਨੋਕ ‘ਤੇ ਲਗਭਗ 40 ਲੱਖ ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ।  ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ, ਬੰਦੂਕ ਦਿਖਾ ਕੇ ਬੈਂਕ ਦੇ ਅੰਦਰ ਲੁੱਟ ਨੂੰ ਅੰਜਾਮ ਦਿੱਤਾ।  ਡਕੈਤੀ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਐਸਪੀ ਸਿਟੀ ਫਗਵਾੜਾ ਰੁਪਿੰਦਰ ਕੌਰ ਭਾਟੀ ਨੇ ਗੱਲਬਾਤ ਦੌਰਾਨ ਲੁੱਟ ਦੀ ਪੁਸ਼ਟੀ ਕੀਤੀ। ਐਸਪੀ ਨੇ ਕਿਹਾ ਕਿ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ। ਤਿੰਨ ਲੁਟੇਰੇ ਇੱਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ। ਉਨ੍ਹਾਂ ਕਿਹਾ ਕਿ ਬੈਂਕ ਵਾਲੇ ਅਜੇ ਲੁੱਟੀ ਗਈ ਰਕਮ ਨੂੰ ਕਲੀਅਰ ਨਹੀਂ ਕਰ ਰਹੇ ਹਨ, ਜਿਵੇਂ ਹੀ ਇਹ ਕਲੀਅਰ ਹੋ ਜਾਵੇਗਾ, ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Phagwara, Punjab

17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈਬਾਂ ਦਾ ਕੀਤਾ ਲੋਕ ਅਰਪਣ ….

ਕਪੂਰਥਲਾ ਫਗਵਾੜਾ 14 ਅਪ੍ਰੈਲ : ( ਸ਼ਰਨਜੀਤ ਸਿੰਘ ਸੋਨੀ ) ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਕਾਇਆਕਲਪ ਲਈ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ 17 ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਭੁਲੱਥ ਵਿਖੇ ਮੈਂਬਰ ਪਾਰਲੀਮੈਂਟ ਡਾ.ਰਾਜ ਕੁਮਾਰ ਚੱਬੇਵਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਗਲ ਚੱਕ ਵਿਖੇ 4 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਕੂਲੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਿਲਵਾਂ ਵਿਖੇ 1.60 ਲੱਖ ਰੁਪੈ ਦੀ ਲਾਗਤ ਵਾਲੀ ਚਾਰਦੀਵਾਰੀ ਅਤੇ ਸਰਕਾਰੀ ਹਾਈ ਸਕੂਲ (ਲੜਕੀਆਂ) ਢਿਲਵਾਂ ਵਿਖੇ 9.6 ਲੱਖ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਬਾਕਰਪੁਰ ਵਿਖੇ 9.6 ਲੱਖ ਦੀ ਲਾਗਤ ਵਾਲੀ ਨਵੀਂ ਚਾਰਦੀਵਾਰੀ ਦਾ ਵੀ ਉਦਘਾਟਨ ਕੀਤਾ ਗਿਆ। ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਤਲਵੰਡੀ ਮਹਿਮਾ ਵਿਖੇ ਚੇਅਰਮੈਨ ਪੰਜਾਬ ਰਾਜ ਗੁਦਾਮ ਨਿਗਮ ਸ.ਗੁਰਦੇਵ ਸਿੰਘ ਲਾਖਣਾਂ ਵਲੋਂ 4.66 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ, ਮੁਰੰਮਤ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਲਾਖਣਾਂ ਵਲੋਂ ਸਰਕਾਰੀ ਹਾਈ ਸਕੂਲ ਜਵਾਲਪੁਰ 8.02 ਲੱਖ ਰੁਪਏ ਦੀ ਲਾਗਤ ਵਾਲੇ ਸਕੂਲ ਦੀ ਮੁਰੰਮਤ ਵਾਲੇ ਕੰਮ ਦਾ ਉਦਘਾਟਨ ਕਰਨ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਦੋਨਾਂ ਵਿਖੇ 24.02 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜ ਵੀ ਲੋਕ ਅਰਪਣ ਕੀਤੇ ਗਏ। ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ.ਜੋਗਿੰਦਰ ਸਿੰਘ ਮਾਨ ਵਲੋਂ ਸਰਕਾਰੀ ਹਾਈ ਸਕੂਲ ਚਹੇੜੂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਹੇੜੂ 8.91 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਅਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮਾਝਾ ਵਿਖੇ 1.19 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਤੇ ਸਪੋਰਟਸ ਟ੍ਰੈਕ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਤਾਰੋਕੀ ਵਿਖੇ 7.51 ਲੱਖ ਰੁਪਏ ਦੀ ਲਾਗਤ ਵਾਲੇ ਅਡੀਸ਼ਨਲ ਕਲਾਸ ਰੂਮ ਅਤੇ 1.25 ਲੱਖ ਰੁਪਏ ਵਾਲੀ ਚਾਰਦੀਵਾਰੀ ਦਾ ਵੀ ਉਦਘਾਟਨ ਕੀਤਾ। ਸੁਲਤਾਨਪੁਰ ਲੋਧੀ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ.ਸੱਜਣ ਸਿੰਘ ਚੀਮਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੁਰਦ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਲੱਖਵਰ੍ਹਿਆਂ ਵਿਖੇ 6.26 ਲੱਖ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ, ਸਰਕਾਰੀ ਸਕੂਲ ਬੂਸੋਵਾਲ ਵਿਖੇ 19.14 ਲੱਖ ਨਾਲ ਅਡੀਸ਼ਨਲ ਕਲਾਸ ਰੂਮ, ਸਪੋਰਟਸ ਟ੍ਰੈਕ, 3 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ , ਐਸ ਡੀ ਐਮ ਡੈਵੀ ਗੋਇਲ਼ , ਮੇਅਰ ਰਾਮਪਾਲ ਉੱਪਲ , ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ , ਐਸ ਡੀ ਐਮ ਮੇਜਰ ਇਰਵਿਨ ਕੌਰ , ਐਸ ਡੀ ਐਮ ਜਸ਼ਨਜੀਤ ਸਿੰਘ , ਜਗਜੀਤ ਸਿੰਘ ਚੇਅਰਮੈਨ ਤੇ ਹੋਰ ਹਾਜ਼ਰ ਸਨ ।

Phagwara

Punjab ‘ਚ ਧਾਰਮਿਕ ਸਥਾਨ ‘ਤੇ ਲੱਗੀ ਅੱਗ, ਭਗਦੜ ਮੱਚ ਗਈ…

Phagwara :ਫਗਵਾੜਾ ਦੇ ਪਿੰਡ ਸਪਰੋੜ ਨੇੜੇ ਇੱਕ ਧਾਰਮਿਕ ਅਸਥਾਨ ਦੀ ਦੂਜੀ ਮੰਜ਼ਿਲ ‘ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਧਾਰਮਿਕ ਸਥਾਨ ਦੇ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ‘ਚ ਧਾਰਮਿਕ ਸਥਾਨ ਦੀ ਦੂਜੀ ਮੰਜ਼ਿਲ ‘ਤੇ ਪਿਆ ਲੱਖਾਂ ਰੁਪਏ ਦੇ ਕੀਮਤੀ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ | ਅੱਗ ਲੱਗਣ ਦੀ ਸੂਚਨਾ ਫਗਵਾੜਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਧਾਰਮਿਕ ਸਥਾਨ ਦੇ ਸੇਵਾਦਾਰਾਂ ਦਾ ਦਾਅਵਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Phagwara

Phagwara News : ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਸ਼ਮਸ਼ਾਨਘਾਟ ਤੱਕ ਦੀ ਮਾਰਕਿਟ ਦਾ ਨਾਮ ਹੋਇਆ ਗੁਰੂ ਨਾਨਕ ਮਾਰਕਿਟ

Phagwara News :  ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਸ਼ਮਸ਼ਾਨਘਾਟ ਤੱਕ ਦੀ ਮਾਰਕਿਟ ਦਾ ਨਾਮ ਹੋਇਆ ਗੁਰੂ ਨਾਨਕ ਮਾਰਕਿਟ ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ ਬੰਗਾ ਰੋੜ ਟੁੱਟੀ ਸੜਕ ਬਣਾਉਣ ਲਈ ਜਲਦੀ ਸਾਰੀਆਂ ਐਸੋਸੀਏਸਨਾ ਨਾਲ ਰਲ ਕੇ ਸੰਘਰਸ਼ ਕਰਾਂਗੇ – ਤਰਨਜੀਤ ਸਿੰਘ ਕਿੰਨੜਾ ਫਗਵਾੜਾ 25 ਸਤੰਬਰ (ਸ਼ਰਨਜੀਤ ਸਿੰਘ ਸੋਨੀ) ਸਥਾਨਕ ਬੰਗਾ ਰੋਡ ਸਥਿਤ ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਬੰਗਾ ਰੋਡ ਸ਼ਮਸ਼ਾਨਘਾਟ ਤੱਕ ਦੇ ਸਮੂਹ ਦੁਕਾਨਦਾਰਾਂ ਨੇ ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਦੀ ਅਗਵਾਈ ਹੇਠ ਮਾਰਕਿਟ ਦਾ ਨਾਮ ਗੁਰੂ ਨਾਨਕ ਮਾਰਕਿਟ ਰੱਖੇ ਜਾਣ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕੀਤੀ।   Read Also : ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁੱਲ, 15 ਅਕਤੂਬਰ ਨੂੰ ਵੋਟਾਂ 15 ਨੂੰ ਨਤੀਜੇ.. ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਤਰਨਜੀਤ ਸਿੰਘ (ਰਿੰਪੀ) ਕਿੰਨੜਾ ਨੇ ਦੱਸਿਆ ਕਿ ਬੀਤੇ ਦਿਨੀਂ ਐਸੋਸੀਏਸ਼ਨ ਦੀ ਮੀਟਿੰਗ ਵਿਚ ਮਤਾ ਪਾਇਆ ਗਿਆ ਸੀ। ਜਿਸ ਬਾਰੇ ਸਮੂਹ ਦੁਕਾਨਦਾਰਾਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਅੱਜ ਫਲੈਕਸ ਬੋਰਡ ਲਗਾ ਕੇ ਮਾਰਕਿਟ ਦਾ ਨਾਮਕਰਨ ਕੀਤਾ ਗਿਆ ਹੈ। ਬੰਗਾ ਰੋਡ ਦੀ ਇਸ ਮਾਰਕਿਟ ਦਾ ਨਾਮ ਗੁਰੂ ਨਾਨਕ ਮਾਰਕਿਟ ਰੱਖੇ ਜਾਣ ਤੇ ਗੁਰਦਵਾਰਾ ਨਿੰਮਾਵਾਲਾ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ, ਕਲਾਥ ਮਰਚੈਟ ਐਸੋਸੀਏਸਨ ਦੇ ਪ੍ਰਧਾਨ ਅਸ਼ੋਕ ਕੁਲਥਮ, ਸ਼ੂਜ ਐਸੋਸੀਏਸਨ ਦੇ ਪ੍ਰਧਾਨ ਦਵਿੰਦਰ ਕੁਲਥਮ, ਗੁਰਦਵਾਰਾ ਅਰਬਨ ਅਸਟੇਟ ਦੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ, ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਪੰਕਜ ਗੋਤਮ ਤੋਂ ਇਲਾਵਾ ਜਗਜੀਤ ਸਿੰਘ ਜੋੜਾ ਪ੍ਰਧਾਨ ਸਵਰਨਕਾਰ ਸੰਘ, ਰਾਕੇਸ਼ ਬਾਗਾਂ ਪ੍ਰਧਾਨ ਕੱਪੜਾ ਮਾਰਕਿਟ ਐਸਸੀਏਸ਼ਨ ਲੋਹਾ ਮੰਡੀ ਰੋਡ , ਹਰਮਿੰਦਰ ਬਸਰਾ ਅਤੇ ਤਜਿੰਦਰ ਸਿੰਘ ਬਾਵਾ ,ਗੁਰਮੀਤ ਸਿੰਘ ਰਾਵਲਪਿੰਡੀ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਨੇ ਸਮੂਹ ਦੁਕਾਨਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਲੋਕਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਗਾ ਰੋਡ ਦੀ ਸੜਕ ਜੋ ਕਿ ਬਹੁਤ ਹੀ ਟੁੱਟੀ ਹੋਈ ਹੈਅਤੇ ਰੋਜਾਨਾ ਹਾਦਸੇ ਵਾਪਰਦੇ ਹਨ, ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਪੁਰਾਣਾ ਸਿਵਲ ਹਸਪਤਾਲ ਤੋਂ ਮੇਹਲੀ ਬਾਈਪਾਸ ਤੱਕ ਸੜਕ ਦੀ ਜਲਦੀ ਤੋਂ ਜਲਦੀ ਮੁੜ ਉਸਾਰੀ ਕਰਵਾਈ ਜਾਵੇ। ਇਸ ਮੌਕੇ ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਚੇਤਨ ਬਜਾਜ, ਮੀਤ ਪ੍ਰਧਾਨ ਈਸ਼ਾਨ ਪਸਰੀਚਾ, ਸੈਕਟਰੀ ਸਰਬਜੀਤ ਕੰਡਾ, ਜੋਆਇੰਟ ਸੈਕਟਰੀ ਅਮਿਤ ਤ੍ਰੇਹਨ, ਕੈਸ਼ੀਅਰ ਡਾ. ਮਨਦੀਪ ਸਿੰਘ, ਰਮੇਸ਼ ਕੁਮਾਰ, ਪਰਮਜੀਤ, ਧਰਮਜੀਤ ਕੰਡਾ, ਮਨਪ੍ਰੀਤ ਸਿੰਘ ਭੋਗਲ, ਜਤਿਨ ਗੁਪਤਾ, ਵਰਿੰਦਰ ਹਾਂਡਾ, ਡਾ: ਰਮਨਦੀਪ ਸਿੰਘ ਕਿੰਨੜਾ , ਅਮਿਤ ਬੱਤਰਾ, ਸਤੀਸ਼ (ਰਾਜੂ ਫਰੂਟ ) , ਸੁਮਿਤ ਅਰੋੜਾ ਆਦਿ ਹਾਜਰ ਸਨ। ਤਸਵੀਰ ਸਮੇਤ।

jalandhar, Phagwara, Punjab, punjabi

Municipal Corporation ਨੇ ਸ਼ਹਿਰ ਦੇ ਇਸ ਬਾਜ਼ਾਰ ‘ਚ ਕੀਤੀ ਵੱਡੀ ਕਾਰਵਾਈ, ਦਿੱਤੇ ਇਹ ਨਿਰਦੇਸ਼

Phagwara news-(Municipal Corporation  took action) ਲੁਧਿਆਣਾ: ਨਾਜਾਇਜ਼ ਮੀਟ ਕੱਟਣ ਅਤੇ ਕਬਜ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ Municipal Corporation ਦੀਆਂ ਟੀਮਾਂ ਨੇ ਐਤਵਾਰ ਨੂੰ ਸ਼ਿਵਪੁਰੀ ਪੁਲੀ ਬੁੱਢੇ ਡਰੇਨ ਨੇੜੇ ਨਾਜਾਇਜ਼ ਮੱਛੀ ਮਾਰਕੀਟ ‘ਤੇ ਕਾਰਵਾਈ ਕੀਤੀ। Municipal Corporation ਦੀ ਸਿਹਤ ਸ਼ਾਖਾ ਅਤੇ ਤਹਿਬਾਜ਼ਾਰੀ ਸ਼ਾਖਾ ਦੀਆਂ ਸਾਂਝੀਆਂ ਟੀਮਾਂ ਨੇ ਵੀ ਕੁੰਦਨਪੁਰੀ ਖੇਤਰ ਨੇੜੇ ਗੈਰ-ਕਾਨੂੰਨੀ ਮੀਟ ਕੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਦੋਵਾਂ ਥਾਵਾਂ ‘ਤੇ 1 ਕੁਇੰਟਲ ਤੋਂ ਵੱਧ ਗੈਰ-ਕਾਨੂੰਨੀ ਤੌਰ ‘ਤੇ ਕੱਟੇ ਮੀਟ/ਮੱਛੀ ਨੂੰ ਨਸ਼ਟ ਕੀਤਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੀਟ ਵਿਕਰੇਤਾਵਾਂ/ਦੁਕਾਨਦਾਰਾਂ ਨੂੰ ਗੈਰ-ਕਾਨੂੰਨੀ ਮੀਟ ਦੀ ਕਟਾਈ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਿਵਪੁਰੀ ਖੇਤਰ ਦੇ ਨੇੜੇ ਨਾਜਾਇਜ਼ ਮੱਛੀ ਮਾਰਕੀਟ ਕਾਰਨ ਟ੍ਰੈਫਿਕ ਜਾਮ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਮੀਟ/ਮੱਛੀ ਵਿਕਰੇਤਾਵਾਂ/ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਸਥਿਤ ਨਗਰ ਨਿਗਮ ਦੇ ਆਧੁਨਿਕ ਬੁੱਚੜਖਾਨੇ/ਕਸਾਈ ਘਰ ਤੋਂ ਹੀ ਮੀਟ ਦੀ ਕਟਾਈ ਕਰਵਾਉਣ। also read;- ਅਮਿਤ ਸ਼ਾਹ ਦਾ ਐਲਾਨ, ਇਸ ਸੂਬੇ ‘ਚ ਦੋ ਵਾਰ ਮਿਲਣਗੇ ਮੁਫ਼ਤ ਸਿਲੰਡਰ, ਬੱਚਿਆਂ ਨੂੰ ਮਿਲਣਗੇ ਲੈਪਟਾਪ..

Phagwara

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਫਗਵਾੜਾ ਵਿਖੇ ਹੋਈ ਮੀਟਿੰਗ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ।

Phagwara News : ਰਵਿਦਾਸੀਆ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ – ਮਨਜੀਤ ਬਾਲੀ ਅੱਜ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਮਨਜੀਤ ਬਾਲੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੇ ਗ੍ਰਹਿ ਫਗਵਾੜਾ ਵਿਖੇ ਹੋਈ। ਇਸ ਮੀਟਿੰਗ ਵਿੱਚ ਅਮਿਤ ਸਾਂਪਲਾ ਰਾਸ਼ਟਰੀ ਪ੍ਰਭਵਕਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਚ ਬਾਲੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਘਰ ਘਰ ਪਹੁਚਾਉਣ ਲਈ ਅਤੇ ਪੀਠ ਨੂੰ ਪੰਜਾਬ ਭਰ ਵਿੱਚ ਮਜ਼ਬੂਤ ਕਰਨ ਲਈ ਰਵਿਦਾਸੀਆ ਸਮਾਜ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਤਾਕਤ ਬਣਾ ਕੇ ਸਮਾਜ ਦੀ ਤਰੱਕੀ ਲਈ ਕੰਮ ਕਰਨ। ਅੱਜ ਮੀਟਿੰਗ ਵਿੱਚ ਰਵਿਦਾਸੀਆ ਸਮਾਜ ਦੇ ਮਿਹਨਤੀ ਅਤੇ ਰਵਿਦਾਸੀਆ ਸਮਾਜ ਪ੍ਰਤੀ ਉੱਚ ਪੱਧਰੀ ਸੇਵਾਵਾਂ ਕਰਨ ਵਾਲਿਆ ਦੀਆ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਰਾਮ ਸਾਂਪਲਾ ਨੂੰ ਪੰਜਾਬ ਦਾ ਮੀਤ ਪ੍ਰਧਾਨ, ਰਵਿੰਦਰ ਕੌਰ ਨੂੰ ਪੰਜਾਬ ਦਾ ਸਕੱਤਰ, ਯਸ਼ਪਾਲ ਬਸਰਾ ਨੂੰ ਪੰਜਾਬ ਦਾ ਪ੍ਰਵਕਤਾ ਅਤੇ ਅੰਜੂ ਨੂੰ ਐਗਜ਼ੀਕਿਊਟਿਵ ਮੈਂਬਰ ਬਣਾਇਆ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਅਤੇ ਰਾਸ਼ਟਰੀ ਪ੍ਰਭਵਕਤਾ ਅਮਿਤ ਸਾਂਪਲਾ ਆਸ਼ੂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਆਸ਼ੂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿਜੇ ਨਾਂਗਲਾ ਮੁਕੇਰੀਆਂ, ਹਰਦੀਪ ਜੱਸੀ, ਚਰਨਜੀਤ ਕੌਰ, ਜਸ਼ਨਦੀਪ ਸਿੰਘ, ਬਲਵੀਰ ਕੌਰ, ਕਰਨ ਸਿੰਘ ਆਦਿ ਹਾਜ਼ਰ ਸਨ।

Phagwara, punjabi

ਫਗਵਾੜਾ ਸ਼ਹਿਰ ਚ ਦਿਨ ਦਿਹਾੜੇ ਮੈਡੀਕਲ ਸਟੋਰ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ..

Phagwara News : ਫਗਵਾੜਾ ਸ਼ਹਿਰ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਹਨ ਆਏ ਦਿਨ ਸ਼ਹਿਰ ਵਿੱਚ ਬੇਖੌਫ ਲੁਟੇਰੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਦਿਨ ਦਿਹਾੜੇ ਬੇਖੌਫ ਦੋ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਗੱਲੇ ਵਿੱਚ ਪਿਆ ਕੈਸ਼ ਲੈ ਕੇ ਫਰਾਰ ਹੋ ਗਏ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਕੌਰ ਸੇਠੀ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਉਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਦੀ ਦੁਕਾਨ ਤੇ ਆਉਂਦੇ ਹਨ ਅਤੇ ਉਹਨਾਂ ਕੋਲੋਂ ਕੋਈ ਦਵਾਈ ਦੀ ਮੰਗ ਕਰਦੇ ਹਨ ਤੇ ਜਦੋਂ ਉਹ ਦਵਾਈ ਲੈਣ ਲਈ ਕਾਊਂਟਰ ਤੋਂ ਉੱਠ ਕੇ ਗਏ ਤਾਂ ਉਸ ਦੌਰਾਨ ਬੇਖੌਫ ਲੁਟੇਰਿਆਂ ਨੇ ਉਹਨਾਂ ਦੇ ਦੁਕਾਨ ਦਾ ਗੱਲਾਂ ਖੋਲ ਕੇ ਵਿੱਚ ਪਿਆ ਸਾਰਾ ਕੈਸ਼ ਲੈ ਕੇ ਉਸ ਜਗਹਾ ਤੋਂ ਰਫੂ ਚੱਕਰ ਹੋ ਜਾਂਦੇ ਹਨ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਡੀਐਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਪਹੁੰਚੇ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਇਕ ਮੈਡੀਕਲ ਸਟੋਰ ਨੂੰ ਪਹਿਲਾਂ ਵੀ ਬੇਖੌਫ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਲੋਕਾਂ ਦਾ ਕਾਫੀ ਔਣ ਜਾਣ ਲੱਗਿਆ ਰਹਿੰਦਾ ਹੈ ਉਸ ਦੇ ਬਾਵਜੂਦ ਵੀ ਇਸ ਏਰੀਏ ਵਿੱਚ ਲੁਟੇਰੇ ਬੇਖੌਫ ਹੋ ਕੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਸ ਵਾਰਦਾਤ ਤੋਂ ਬਾਅਦ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਆਪਣੀਆਂ ਦੁਕਾਨਾਂ ਬੰਦ ਕਰ ਦੁਕਾਨਾਂ ਦੇ ਬਾਹਰ ਹੀ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਉਧਰ ਇਹ ਸਾਰੀ ਘਟਨਾ ਦੀ ਜਾਂਚ ਕਰ ਰਹੇ ਡੀਐਸਪੀ ਫਗਵਾੜਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਹੀ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਜਾਵੇਗਾ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ

Phagwara, Punjab

ਸਾਇੰਸ ਟੀਚਰਜ਼ ਐਸੋਸੀਏਸ਼ਨ ਵਲੋਂ ਖੇਡਾਂ ਖੇਡ ਕੇ ਮਨਾਇਆ ਅਧਿਆਪਕ ਦਿਵਸ ਵਿਲੱਖਣ ਪ੍ਰਾਪਤੀ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ..

ਫਗਵਾੜਾ- ਅਧਿਆਪਕ ਦਿਵਸ ਦੇ ਸਬੰਧ ਵਿੱਚ ਸਾਇੰਸ ਟੀਚਰਜ਼ ਐਸੋਸੀਏਸ਼ਨ ( ਰਜ਼ਿ.) ਪੰਜਾਬ ਦੇ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਰਾਜੀਵ ਸੋਨੀ ਅਤੇ ਸੂਬਾ ਪ੍ਰਧਾਨ ਹਰਿੰਦਰ ਕੌਰ ਸੇਠੀ ਦੀ ਪ੍ਰਧਾਨਗੀ ਵਿੱਚ ਫਗਵਾੜਾ ਦੇ ਇੱਕ ਨਿੱਜੀ ਹੋਟਲ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਵ ਨਿਯੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ( ਸੈ.ਸਿ.) ਰਾਜੇਸ਼ ਕੁਮਾਰ ਭੱਲਾ ਹਾਜ਼ਰ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਗੁਰਾਇਆ ਵਲੋਂ ਕੀਤੀ ਗਈ । ਇਸ ਵਿੱਚ ਬਿਨਾਂ ਕਿਸੇ ਭਾਸ਼ਣ ਦੇ ਵੱਖ ਵੱਖ ਤਰਾਂ ਦੀਆਂ ਮਨ ਪ੍ਰਚਾਵੇ ਵਾਲੀਆਂ ਖੇਡਾਂ ਖੇਡ ਕੇ ਖੁਸ਼ੀ ਸਾਂਝੀ ਕੀਤੀ । ਪ੍ਰੋਜੈਕਟ ਡਾਇਰੈਕਟਰਾਂ ਮਿੰਨੀ, ਸਵਿਤਾ ਪਵਾਰ, ਦੀਕਸ਼ਾ ਸ਼ਰਮਾ ਅਤੇ ਧੀਰਜ ਸ਼ਰਮਾ ਵਲੋਂ ਵੱਖ-ਵੱਖ ਅਧਿਆਪਕਾਂ ਦੇ ਗਰੁੱਪ ਬਣਾ ਕੇ ਖੇਡਾਂ ਖਿਡਾ ਕੇ ਸਾਰੇ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਾਬਕਾ ਰਾਸ਼ਟਰਪਤੀ ਡਾ, ਰਾਧਾ ਕ੍ਰਿਸ਼ਨ ਸਰਵਪੱਲੀ ਜੀ ਦੇ ਜੀਵਨਕਾਲ ਤੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਦੌਰਾਨ ਪਿਛਲੇ ਸਾਲ ਵਿਿਗਆਨ ਮੁਕਾਬਲਿਆਂ ਵਿੱਚ ਵਿਸ਼ੇਸ਼ ਪ੍ਰਾਪਤੀ ਵਾਲੇ ਅਧਿਆਪਕਾਂ ਕਮਲ ਗੁਪਤਾ, ਅਨੂ ਧੀਰ ਅਤੇ ਮੈਡਮ ਮਿੰਨੀ ਦੇ ਨਾਲ ਨਾਲ ਸਾਇੰਸ ਅਧਿਆਪਕਾ ਤੋ ਲੈਕਚਰਾਰ ਪਦ ਉੱਨਤ ਗੁਰਕਮਲ ਕੌਰ ਅਤੇ ਪ੍ਰਿੰਸੀਪਲ ਤੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਣੇ ਰਾਜੇਸ਼ ਕੁਮਾਰ ਭੱਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ  ਉਪ-ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵਲੋਂ ਪ੍ਰਧਾਨ ਹਰਿੰਦਰ ਕੌਰ ਸੇਠੀ ਅਤੇ ਰਾਜੀਵ ਸੋਨੀ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਚਾਰ ਪ੍ਰਗਟ ਕੀਤੇ ਕਿ ਅਧਿਆਪਕ ਦਿਵਸ ਅਧਿਆਪਕਾਂ ਨੂੰ ਸਮਰਪਿਤ ਹੈ ਅਤੇ ਇਕੱਠੇ ਹੋਕੇ ਪਰਿਵਾਰ ਵਾਂਗ ਮਨਾ ਕੇ ਇਸ ਦਿਨ ਦੀ ਖੁਸ਼ੀ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ ।ਪ੍ਰੋਗਰਾਮ ਪ੍ਰਧਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ( ਸੈ ਸਿੱ ) ਜਲੰਧਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਹ ਪ੍ਰੌਗਰਾਮ “ ਅਧਿਆਪਕਾਂ ਵਲੋਂ, ਅਧਿਆਪਕਾਂ ਲਈ ਅਤੇ ਅਧਿਆਪਕਾਂ ਲਈ ਹੋਣ ਕਾਰਣ ਵਿਸ਼ੇਸ਼ ਸਥਾਨ ਰੱਖਦਾ ਹੈ । ਕੇਕ ਕੱਟ ਕੇ ਸਾਬਕਾ ਰਾਸ਼ਟਰਪਤੀ ਦਾ ਜਨਮ ਮਨਾਉਣ ਵਾਲੇ ਇਸ ਪ੍ਰੋਗਰਾਮ ਵਿੱਚ ਬੀ.ਐਮ. ਸਤੀਸ਼ ਕੁਮਾਰ, ਬੀ.ਐਮ. ਅਮਨ ਅੱਤਰੀ, ਹੈਡਮਾਸਟਰ ਇੰਦਰਜੀਤ ਸਿੰਘ, ਹੈਡਮਿਸਟ੍ਰੈਸ ਪਰਮਜੀਤ ਰਾਣਾ ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਵਰਿੰਦਰ ਸਿੰਘ ਕੰਬੋਜ, ਵਰਿੰਦਰ ਸ਼ਰਮਾ, ਅਭੀ ਰਾਮ ਸਿਆਲ, ਰਾਜੇਸ਼ ਅੱਤਰੀ, ਰਾਜੇਸ਼ ਭਨੋਟ ,ਰਾਕੇਸ਼ ਰਾਏ , ਸੁਰਿੰਦਰ ਵਸ਼ਿਸ਼ਟ, ਰਾਜੀਵ ਸੋਨੀ, ਗੁਰਕਮਲ ਕੌਰ, ਧੀਰਜ ਸ਼ਰਮਾ, ਹਰਜੀਤ ਕੌਰ, ਸੀਮਾ ਸ਼ਰਮਾ, ਸਰਵਰ ਸੁਲਤਾਨਾ, ਕਮਲ ਗੁਪਤਾ, ਹਰਜਿੰਦਰ ਸਿੰਘ, ਦੀਪਕ ਕੁਮਾਰ, ਰਾਹੁਲ ਗਾਬਾ, ਦੀਕਸ਼ਾ ਸ਼ਰਮਾ, ਰਿਚਾ ਸ਼ਰਮਾ. ਕਰਮਜੀਤ ਸਿੰਘ , ਵਿੱਪਨ ਸੋਨੀ ਹਾਜ਼ਰ ਸਨ ।

Scroll to Top