Phagwara :ਫਗਵਾੜਾ ਦੇ ਪਿੰਡ ਸਪਰੋੜ ਨੇੜੇ ਇੱਕ ਧਾਰਮਿਕ ਅਸਥਾਨ ਦੀ ਦੂਜੀ ਮੰਜ਼ਿਲ ‘ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਧਾਰਮਿਕ ਸਥਾਨ ਦੇ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ‘ਚ ਧਾਰਮਿਕ ਸਥਾਨ ਦੀ ਦੂਜੀ ਮੰਜ਼ਿਲ ‘ਤੇ ਪਿਆ ਲੱਖਾਂ ਰੁਪਏ ਦੇ ਕੀਮਤੀ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ |
ਅੱਗ ਲੱਗਣ ਦੀ ਸੂਚਨਾ ਫਗਵਾੜਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਧਾਰਮਿਕ ਸਥਾਨ ਦੇ ਸੇਵਾਦਾਰਾਂ ਦਾ ਦਾਅਵਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।