ਫਗਵਾੜਾ ਨਿਊਜ਼

Latest news
Aam Aadmi Party ਦੇ ਨੇਤਾ ‘ਤੇ ਹਮਲਾ! ਭੜਕੇ ਵਿਧਾਇਕ ਨੇ ਲਗਾਏ ਗੰਭੀਰ ਇਲਜ਼ਾਮ... punjab 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਪੋਤੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦ... Amritsar 'ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ 'ਤੇ ਕੋਠੀ 'ਚ ਜਿਊਂਦਾ ਸੜਿਆ ਮਾਲਕ.... ਵਿਆਹ ਦੀ ਖੁਸ਼ੀ ਬਦਲ ਗਈ ਸੋਗ 'ਚ, Nepal ਤੱਕ ਪਹੁੰਚੀਆਂ ਹਾਦਸੇ ਦੀਆਂ ਚੀਕਾਂ.... ਦਿਨ ਦਿਹਾੜੇ ਗੁਰੂ ਨਗਰੀ ’ਚ ਵਾਪਰੀ ਗੋਲੀਬਾਰੀ ਦੀ ਘਟਨਾ; Bus stand ’ਤੇ ਕੰਡਕਟਰ ਦਾ ਗੋਲੀਆਂ ਮਾਰ ਕੇ ਕਤਲ.... ਅੰਮ੍ਰਿਤਸਰ ਦੇ ਪਿੰਡ ਬਾਬੋਵਾਲ 'ਚ 7 ਸਾਲਾ ਬੱਚੇ ਦੀ ਖੂਨ ਨਾਲ ਲਥਪਥ ਮਿਲੀ ਲਾਸ਼ , ਪਰਿਵਾਰ ਦਾ ਰੋ -ਰੋ ਬੁਰਾ ਹਾਲ ,ਪਰਿਵ... Akali Dal ਵੱਲੋਂ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਖਿਲਾਫ਼ ਪਟੀਸ਼ਨ ਦਾਖਲ, ਹਾਈਕੋਰਟ ਨੇ PUNJAB GOVERNMENT ਨੂੰ ਜਾਰੀ... Saudi Arabia 'ਚ ਖੌਫਨਾਕ ਬੱਸ ਹਾਦਸਾ, ਜਿਊਂਦਾ ਸੜੇ 42 ਭਾਰਤੀ, ਦਿੱਲੀ ਤੇ ਜੇਦਾਹ 'ਚ ਹੈਲਪਲਾਈਨ ਨੰਬਰ ਜਾਰੀ..... ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ Station Blast ; 9 ਜਵਾਨ ਸ਼ਹੀਦ, ਕਈ ਜ਼ਖ਼ਮੀ....... Bhagwant Mann ਸਰਕਾਰ ਦਾ ਵੱਡਾ ਐਕਸ਼ਨ, SSP ਨੂੰ ਕੀਤਾ ਸਸਪੈਂਡ....

ਸਾਇੰਸ ਟੀਚਰਜ਼ ਐਸੋਸੀਏਸ਼ਨ ਵਲੋਂ ਖੇਡਾਂ ਖੇਡ ਕੇ ਮਨਾਇਆ ਅਧਿਆਪਕ ਦਿਵਸ ਵਿਲੱਖਣ ਪ੍ਰਾਪਤੀ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ..

ਫਗਵਾੜਾ- ਅਧਿਆਪਕ ਦਿਵਸ ਦੇ ਸਬੰਧ ਵਿੱਚ ਸਾਇੰਸ ਟੀਚਰਜ਼ ਐਸੋਸੀਏਸ਼ਨ ( ਰਜ਼ਿ.) ਪੰਜਾਬ ਦੇ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਰਾਜੀਵ ਸੋਨੀ ਅਤੇ ਸੂਬਾ ਪ੍ਰਧਾਨ ਹਰਿੰਦਰ ਕੌਰ ਸੇਠੀ ਦੀ ਪ੍ਰਧਾਨਗੀ ਵਿੱਚ ਫਗਵਾੜਾ ਦੇ ਇੱਕ ਨਿੱਜੀ ਹੋਟਲ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਵ ਨਿਯੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ( ਸੈ.ਸਿ.) ਰਾਜੇਸ਼ ਕੁਮਾਰ ਭੱਲਾ ਹਾਜ਼ਰ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਗੁਰਾਇਆ ਵਲੋਂ ਕੀਤੀ ਗਈ ।

ਅਧਿਆਪਕ ਦਿਵਸ

ਇਸ ਵਿੱਚ ਬਿਨਾਂ ਕਿਸੇ ਭਾਸ਼ਣ ਦੇ ਵੱਖ ਵੱਖ ਤਰਾਂ ਦੀਆਂ ਮਨ ਪ੍ਰਚਾਵੇ ਵਾਲੀਆਂ ਖੇਡਾਂ ਖੇਡ ਕੇ ਖੁਸ਼ੀ ਸਾਂਝੀ ਕੀਤੀ । ਪ੍ਰੋਜੈਕਟ ਡਾਇਰੈਕਟਰਾਂ ਮਿੰਨੀ, ਸਵਿਤਾ ਪਵਾਰ, ਦੀਕਸ਼ਾ ਸ਼ਰਮਾ ਅਤੇ ਧੀਰਜ ਸ਼ਰਮਾ ਵਲੋਂ ਵੱਖ-ਵੱਖ ਅਧਿਆਪਕਾਂ ਦੇ ਗਰੁੱਪ ਬਣਾ ਕੇ ਖੇਡਾਂ ਖਿਡਾ ਕੇ ਸਾਰੇ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਾਬਕਾ ਰਾਸ਼ਟਰਪਤੀ ਡਾ, ਰਾਧਾ ਕ੍ਰਿਸ਼ਨ ਸਰਵਪੱਲੀ ਜੀ ਦੇ ਜੀਵਨਕਾਲ ਤੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਦੌਰਾਨ ਪਿਛਲੇ ਸਾਲ ਵਿਿਗਆਨ ਮੁਕਾਬਲਿਆਂ ਵਿੱਚ ਵਿਸ਼ੇਸ਼ ਪ੍ਰਾਪਤੀ ਵਾਲੇ ਅਧਿਆਪਕਾਂ ਕਮਲ ਗੁਪਤਾ, ਅਨੂ ਧੀਰ ਅਤੇ ਮੈਡਮ ਮਿੰਨੀ ਦੇ ਨਾਲ ਨਾਲ ਸਾਇੰਸ ਅਧਿਆਪਕਾ ਤੋ ਲੈਕਚਰਾਰ ਪਦ ਉੱਨਤ ਗੁਰਕਮਲ ਕੌਰ ਅਤੇ ਪ੍ਰਿੰਸੀਪਲ ਤੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਣੇ ਰਾਜੇਸ਼ ਕੁਮਾਰ ਭੱਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ 

ਅਧਿਆਪਕ ਦਿਵਸ

ਉਪ-ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵਲੋਂ ਪ੍ਰਧਾਨ ਹਰਿੰਦਰ ਕੌਰ ਸੇਠੀ ਅਤੇ ਰਾਜੀਵ ਸੋਨੀ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਚਾਰ ਪ੍ਰਗਟ ਕੀਤੇ ਕਿ ਅਧਿਆਪਕ ਦਿਵਸ ਅਧਿਆਪਕਾਂ ਨੂੰ ਸਮਰਪਿਤ ਹੈ ਅਤੇ ਇਕੱਠੇ ਹੋਕੇ ਪਰਿਵਾਰ ਵਾਂਗ ਮਨਾ ਕੇ ਇਸ ਦਿਨ ਦੀ ਖੁਸ਼ੀ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ ।ਪ੍ਰੋਗਰਾਮ ਪ੍ਰਧਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ( ਸੈ ਸਿੱ ) ਜਲੰਧਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਹ ਪ੍ਰੌਗਰਾਮ “ ਅਧਿਆਪਕਾਂ ਵਲੋਂ, ਅਧਿਆਪਕਾਂ ਲਈ ਅਤੇ ਅਧਿਆਪਕਾਂ ਲਈ ਹੋਣ ਕਾਰਣ ਵਿਸ਼ੇਸ਼ ਸਥਾਨ ਰੱਖਦਾ ਹੈ ।

ਕੇਕ ਕੱਟ ਕੇ ਸਾਬਕਾ ਰਾਸ਼ਟਰਪਤੀ ਦਾ ਜਨਮ ਮਨਾਉਣ ਵਾਲੇ ਇਸ ਪ੍ਰੋਗਰਾਮ ਵਿੱਚ ਬੀ.ਐਮ. ਸਤੀਸ਼ ਕੁਮਾਰ, ਬੀ.ਐਮ. ਅਮਨ ਅੱਤਰੀ, ਹੈਡਮਾਸਟਰ ਇੰਦਰਜੀਤ ਸਿੰਘ, ਹੈਡਮਿਸਟ੍ਰੈਸ ਪਰਮਜੀਤ ਰਾਣਾ ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਵਰਿੰਦਰ ਸਿੰਘ ਕੰਬੋਜ, ਵਰਿੰਦਰ ਸ਼ਰਮਾ, ਅਭੀ ਰਾਮ ਸਿਆਲ, ਰਾਜੇਸ਼ ਅੱਤਰੀ, ਰਾਜੇਸ਼ ਭਨੋਟ ,ਰਾਕੇਸ਼ ਰਾਏ , ਸੁਰਿੰਦਰ ਵਸ਼ਿਸ਼ਟ, ਰਾਜੀਵ ਸੋਨੀ, ਗੁਰਕਮਲ ਕੌਰ, ਧੀਰਜ ਸ਼ਰਮਾ, ਹਰਜੀਤ ਕੌਰ, ਸੀਮਾ ਸ਼ਰਮਾ, ਸਰਵਰ ਸੁਲਤਾਨਾ, ਕਮਲ ਗੁਪਤਾ, ਹਰਜਿੰਦਰ ਸਿੰਘ, ਦੀਪਕ ਕੁਮਾਰ, ਰਾਹੁਲ ਗਾਬਾ, ਦੀਕਸ਼ਾ ਸ਼ਰਮਾ, ਰਿਚਾ ਸ਼ਰਮਾ. ਕਰਮਜੀਤ ਸਿੰਘ , ਵਿੱਪਨ ਸੋਨੀ ਹਾਜ਼ਰ ਸਨ ।

Scroll to Top