ਹੁਣ 200 ਰੁਪਏ ਦੇ ਨੋਟ ‘ਤੇ ਟੇਢੀ ਹੋਈ ਰਿਜ਼ਰਵ ਬੈਂਕ ਦੀ ਨਜ਼ਰ! market ‘ਚੋਂ ਹਟਾਏ 137 ਕਰੋੜ, ਜਾਣੋ ਕਾਰਨ.
New Delhi : ਹਾਲ ਹੀ ਵਿਚ ਰਿਜ਼ਰਵ ਬੈਂਕ ਨੇ ਬਾਜ਼ਾਰ ‘ਚੋਂ 2000 ਰੁਪਏ ਦੇ ਨੋਟ ਨੂੰ ਵਾਪਸ ਲੈ ਲਿਆ ਹੈ। 2000 ਰੁਪਏ ਦੇ ਸਾਰੇ ਨੋਟ ਵਾਪਸ ਆਉਣ ਤੋਂ ਬਾਅਦ 200 ਰੁਪਏ ਦੇ ਨੋਟ ਵੀ ਹਟਾਉਣੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਨੇ ਕਰੀਬ 137 ਕਰੋੜ ਰੁਪਏ ਮੁੱਲ ਦੇ 200 ਰੁਪਏ ਦੇ ਨੋਟ ਬਾਜ਼ਾਰ ਤੋਂ ਹਟਾ ਦਿੱਤੇ ਹਨ। ਰਿਜ਼ਰਵ ਬੈਂਕ ਨੇ ਇਹ ਸਾਰੀਆਂ ਕਾਰਵਾਈਆਂ ਪਿਛਲੇ 6 ਮਹੀਨਿਆਂ ਵਿੱਚ ਪੂਰੀਆਂ ਕਰ ਲਈਆਂ ਹਨ। ਅਜਿਹੇ ‘ਚ ਆਮ ਆਦਮੀ ਦੇ ਮਨ ‘ਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ 200 ਰੁਪਏ ਦੇ ਨੋਟ ‘ਤੇ ਇਹ ਸੰਕਟ ਕਿਉਂ ਆਇਆ? ਪਰ ਚਿੰਤਾ ਨਾ ਕਰੋ, ਰਿਜ਼ਰਵ ਬੈਂਕ ਨੇ ਨਾ ਤਾਂ 200 ਰੁਪਏ ਦੇ ਨੋਟ ਨੂੰ ਬੰਦ ਕੀਤਾ ਹੈ ਅਤੇ ਨਾ ਹੀ ਉਸ ਦਾ ਅਜਿਹਾ ਕੋਈ ਇਰਾਦਾ ਹੈ। ਦਰਅਸਲ, ਬਾਜ਼ਾਰ ਤੋਂ ਨੋਟ ਵਾਪਸ ਮੰਗਵਾਉਣ ਦਾ ਕਾਰਨ ਇਨ੍ਹਾਂ ਨੋਟਾਂ ਦੀ ਮਾੜੀ ਹਾਲਤ ਹੈ।ਰਿਜ਼ਰਵ ਬੈਂਕ ਨੇ ਆਪਣੀ ਛਿਮਾਹੀ ਰਿਪੋਰਟ ‘ਚ ਕਿਹਾ ਹੈ ਕਿ ਇਸ ਵਾਰ 200 ਰੁਪਏ ਦੇ ਨੋਟ ‘ਚ ਸਭ ਤੋਂ ਜ਼ਿਆਦਾ ਨੁਕਸ ਦੇਖਣ ਨੂੰ ਮਿਲੇ ਹਨ। ਇਸ ਕਾਰਨ ਬਾਜ਼ਾਰ ਤੋਂ 137 ਕਰੋੜ ਰੁਪਏ ਦੇ ਨੋਟ ਵਾਪਸ ਮੰਗਵਾਉਣੇ ਪਏ। ਇਨ੍ਹਾਂ ‘ਚੋਂ ਕੁਝ ਨੋਟ ਮਾੜੀ ਹਾਲਤ ਵਿਚ ਸਨ ਅਤੇ ਕੁਝ ਉਤੇ ਲਿਖੇ ਹੋਣ ਕਾਰਨ ਇਨ੍ਹਾਂ ਨੂੰ ਪ੍ਰਚਲਨ ਤੋਂ ਬਾਹਰ ਕਰਨਾ ਪਿਆ। ਪਿਛਲੇ ਸਾਲ ਇਹ ਡੰਡਾ 135 ਕਰੋੜ ਰੁਪਏ ‘ਤੇ ਚੱਲਿਆ ਸੀ ਪਿਛਲੇ ਸਾਲ ਵੀ ਰਿਜ਼ਰਵ ਬੈਂਕ ਨੇ 135 ਕਰੋੜ ਰੁਪਏ ਦੇ 200 ਰੁਪਏ ਦੇ ਨੋਟ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤੇ ਸਨ। ਉਦੋਂ ਵੀ ਇਸ ਦਾ ਕਾਰਨ ਇਹ ਸੀ ਕਿ ਇਹ ਨੋਟ ਗੰਦੇ, ਫਟੇ ਅਤੇ ਸੜੇ ਹੋਏ ਸਨ। ਹਾਲਾਂਕਿ ਜੇਕਰ ਮੁੱਲ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਨੁਕਸਾਨੇ ਗਏ ਨੋਟ 500 ਰੁਪਏ ਦੇ ਹਨ। ਬੈਂਕਿੰਗ ਮਾਹਿਰਾਂ ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ ਦੀ ਨੋਟਬੰਦੀ ਤੋਂ ਬਾਅਦ 200 ਰੁਪਏ ਦੇ ਨੋਟਾਂ ਦੀ ਵਰਤੋਂ ਵਧ ਗਈ ਹੈ। ਇਹੀ ਕਾਰਨ ਹੈ ਕਿ ਇਸ ਵਾਰ 200 ਰੁਪਏ ਦੀ ਕਰੰਸੀ ਵੱਡੀ ਗਿਣਤੀ ‘ਚ ਖਰਾਬ ਹੋ ਗਈ ਅਤੇ ਵਾਪਸ ਮੰਗਵਾਈ ਗਈ। ਰਿਜ਼ਰਵ ਬੈਂਕ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਨੁਕਸਾਨ 500 ਰੁਪਏ ਦੇ ਨੋਟਾਂ ਦੇ ਹੋਏ ਹਨ। ਪਿਛਲੇ ਵਿੱਤੀ ਸਾਲ ‘ਚ ਬਾਜ਼ਾਰ ‘ਚੋਂ 500 ਰੁਪਏ ਦੇ ਕਰੀਬ 633 ਕਰੋੜ ਰੁਪਏ ਦੇ ਕਰੰਸੀ ਨੋਟ ਵਾਪਸ ਮੰਗਵਾਏ ਗਏ ਸਨ। ਇਹ ਨੋਟ ਖਰਾਬ ਜਾਂ ਫਟੇ ਹੋਣ ਕਾਰਨ ਵਾਪਸ ਲਏ ਗਏ ਸਨ। ਹਾਲਾਂਕਿ ਜੇਕਰ ਅਸੀਂ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ 500 ਰੁਪਏ ਦੇ ਨੋਟਾਂ ਦੀ ਗਿਣਤੀ ਸਿਰਫ 50 ਫੀਸਦੀ ਹੀ ਦੇਖਣ ਨੂੰ ਮਿਲੀ, ਜਦੋਂ ਕਿ 200 ਰੁਪਏ ਦੇ ਨੋਟਾਂ ਦੀ ਗਿਣਤੀ ਵਧ ਕੇ 110 ਫੀਸਦੀ ਹੋ ਗਈ ਹੈ।