ਫਗਵਾੜਾ ਨਿਊਜ਼

Latest news
Punjab ਵਿਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, Schools -colleges ਤੇ offices ਰਹਿਣਗੇ ਬੰਦ.... ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ...

bsp

Punjab

ਭਾਜਪਾ ਨੂੰ ਵੱਡਾ ਝਟਕਾ, ਸੂਬਾ ਕਾਰਜਕਾਰਣੀ ਦੇ ਮੈਂਬਰ ਅਤੇ ਰੋਪੜ ਜਿਲ੍ਹੇ ਦੇ ਇੰਚਾਰਜ ਸੁਸ਼ੀਲ ਸ਼ਰਮਾ ਪਿੰਕੀ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ‘ਚ ਹੋਏ ਸ਼ਾਮਲ – ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ ਸ਼ਾਮਲ, ਕਿਹਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ – ਭਾਜਪਾ ਦੇ ਕੁੱਝ ਹੋਰ ਵੱਡੇ ਆਗੂ ਵੀ ਸੰਪਰਕ ਵਿੱਚ, ਬਸਪਾ ਦੀ ਕਸੌਟੀ ਤੇ ਖਰੇ ਉਤਰਣ ਵਾਲਿਆਂ ਨੂੰ ਹੀ ਕੀਤਾ ਜਾਂਦਾ ਹੈ ਸ਼ਾਮਲ: ਜਸਵੀਰ ਸਿੰਘ ਗੜ੍ਹੀ

ਮੁਕੇਰੀਆਂ, 14 ਸਤੰਬਰ : ਭਾਰਤੀ ਜਨਤਾ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਕਾਰਜਕਾਰਣੀ ਮੈਂਬਰ ਸੁਸ਼ੀਲ ਸ਼ਰਮਾ ਪਿੰਕੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਦਾ ਕੀਤਾ ਹੈ। ਸੁਸ਼ੀਲ ਸ਼ਰਮਾ ਪਿੰਕੀ ਦਾ ਬਸਪਾ ਵਿੱਚ ਸ਼ਾਮਲ ਹੋਣ ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਵਾਗਤ ਕਰਦਿਆਂ ਕਿਹਾ ਕਿ ਬਸਪਾ ਵਿੱਚ ਸਾਰੇ ਹੀ ਧਰਮਾਂ ਦਾ ਸਤਿਕਾਰ ਹੈ ਅਤੇ ਬਸਪਾ ਦੀ ‘ਸਰਵਜਨ ਹਿਤਾਇ, ਸਰਵਜਨ ਸੁਖਾਇ’ ਦੀ ਨੀਤੀ ਦਾ ਹੀ ਅਸਰ ਹੈ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਾਲੀ ਅਕਾਲੀ-ਬਸਪਾ ਦੀ ਸਰਕਾਰ ਦਾ ਮੁੱਢ ਬੰਨ ਰਹੇ ਹਨ। ਇਸ ਮੌਕੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਵਾਲੇ ਕਿਸੇ ਵੀ ਐਰੇ ਗੈਰੇ ਨੂੰ ਫੜ੍ਹਕੇ ਬਸਪਾ ਦਾ ਵਰਕਰ ਕਹਿ ਕੇ ਫੋਕੀ ਬੱਲੇ ਬੱਲੇ ਕਰਵਾਉਣ ਵਿੱਚ ਆਪਣੀ ਸ਼ਾਨ ਸਮਝ ਰਹੇ ਹਨ। ਸ.ਗੜ੍ਹੀ ਨੇ ਕਿਹਾ ਕਿ ਸੁਸ਼ੀਲ ਸ਼ਰਮਾ ਪਿੰਕੀ ਦੀ ਬਸਪਾ ਵਿੱਚ ਸ਼ਮੂਲੀਅਤ ਉਨ੍ਹਾਂ ਭਾਜਪਾ ਆਗੂਆਂ ਨੂੰ ਬਸਪਾ ਦਾ ਇਹ ਜਵਾਬ ਹੈ ਜਿਹੜੇ ਭਾਜਪਾ ਆਗੂ ਬਸਪਾ ਵਿੱਚ ਸੰਨਮਾਰੀ ਲਈ ਤਰਲੋਮੱਝੀ ਹੁੰਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁੱਝ ਹੋਰ ਵੱਡੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਜਿਨ੍ਹਾਂ ਨੂੰ ਬਸਪਾ ਦੀ ਕਸੌਟੀ ਤੇ ਪਰਖਿਆ ਜਾ ਰਿਹਾ ਹੈ ਅਤੇ ਖਰ੍ਹੇ ਉਤਰਣ ਵਾਲੇ ਉਹ ਆਗੂ ਜੇਕਰ ਬਸਪਾ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਤਾਂ ਪੰਜਾਬ ਵਿੱਚ ਭਾਜਪਾ ਦਾ ਜੋ ਥੋੜਾ ਬਹੁਤ ਆਧਾਰ ਬਚਿਆ ਹੈ, ਉਹ ਵੀ ਜਾਂਦਾ ਲੱਗੇਗਾ ਜ਼ਿਕਰਯੋਗ ਹੈ ਕਿ ਸੁਸ਼ੀਲ ਸ਼ਰਮਾ ਪਿੰਕੀ ਤਲਵਾੜਾ ਦੇ ਸਰਪੰਚ ਰਹੇ ਹਨ ਅਤੇ ਫਿਰ ਤਲਵਾੜਾ ਬਲਾਕ ਸੰਮਤੀ ਦੇ ਮੈਂਬਰ ਬਣੇ, ਉਸ ਤੋਂ ਬਾਅਦ ਤਲਵਾੜਾ ਕੋ-ਆਪ੍ਰੇਟਿਵ ਐਂਡ ਐਗ੍ਰੀਕਲਚਰ ਸੁਸਾਇਟੀ ਦੇ ਪ੍ਰਧਾਨ ਰਹੇ ਅਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ। ਸਾਲ 2013 ਤੋਂ 2017 ਤੱਕ ਭਾਜਪਾ ਦੇ ਪੰਚਾਇਤੀ ਰਾਜ ਸੈਲ ਦੇ ਕਨਵੀਨਰ ਰਹੇ ਅਤੇ ਫਿਰ ਰਾਸ਼ਟਰੀ ਪੱਧਰ ਤੇ ਸੈਂਟ੍ਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਮੈਂਬਰ ਰਹੇ ਜਦਕਿ ਸਾਲ 2020 ਤੋਂ ਹੁਣ ਤੱਕ ਉਹ ਭਾਜਪਾ ਪੰਜਾਬ ਕਾਰਜਾਕਰਣੀ ਦੇ ਮੈਂਬਰ ਅਤੇ ਹਲਕਾ ਰੋਪੜ ਦੇ ਇੰਚਾਰਜ ਚੱਲੇ ਆ ਰਹੇ ਹਨ। ਸੁਸ਼ੀਲ ਸ਼ਰਮਾ ਪਿੰਕੀ ਨੇ ਇਸ ਮੌਕੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਬਸਪਾ ਦੀਆਂ ਨੀਤੀਆਂ ਤੋਂ ਖਾਸੇ ਖੁਸ਼ ਹਨ ਕਿਉਂਕਿ ਬਸਪਾ ਵਿੱਚ ਹਰੇਕ ਵਰਗ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਬਸਪਾ ਵਿੱਚ ਰਹਿੰਦੇ ਹੋਏ ਪੂਰੀ ਤੰਨਦੇਹੀ ਨਾਲ ਸਰਬ ਸਮਾਜ ਦੀ ਸੇਵਾ ਕਰਨਗੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਬਸਪਾ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਾਈ ਜਾ ਸਕੇ।     ਇਸ ਮੌਕੇ ਅਨਿਲ ਕੁਮਾਰ ਸ਼ਰਮਾ, ਅਰਵਿੰਦ ਕੁਮਾਰ ਸ਼ਰਮਾ, ਬੌਬੀ ਯੂਪੀਏ, ਹਰੀਸ਼ ਸ਼ਰਮਾ, ਡਾ. ਸਰਬਜੀਤ ਸਿੰਘ, ਠਾਕਰ ਵਾਸਦੇਵ, ਸਤਨਾਮ ਸਿੰਘ ਸੈਣੀ, ਇੰਜ. ਪ੍ਰੇਮ ਕੁਮਾਰ, ਰਾਮ ਪ੍ਰਸਾਦ ਸ਼ਰਮਾ, ਕੈਪਟਨ ਕੁਲਦੀਪ ਰਾਣਾ, ਠੈਣੂ ਰਾਮ, ਚੌ. ਸੁਸ਼ੀਲ ਜੀ, ਬਾਲਕਿਸ਼ਨ ਮਹਿਤਾ, ਅਸ਼ੋਕ ਮਹਿਤਾ ਆਦਿ ਸੈਂਕੜੇ ਸਾਥੀ ਬਸਪਾ ਵਿੱਚ ਸ਼ਾਮਿਲ ਹੋਏ। ਪੰਡਾਲ ਵਿਚ ਠਾਠਾਂ ਮਾਰਦਾ ਇਕੱਠ ਸੀ, ਲਗਾਤਾਰ ਇਲਾਕੇ ਦੇ ਲੋਕਾਂ ਦੀ ਪੰਡਾਲ ਵਿਚ ਹਾਜ਼ਰੀ ਵੱਧ ਰਹੀ ਸੀ ਜਿਸ ਨਾਲ ਵਾਰ ਵਾਰ ਕੁਰਸੀਆਂ ਲਗਾਈਆਂ ਜਾ ਰਹੀਆਂ ਸਨ। ਇਸ ਮੌਕੇ ਸ਼ਾਮਿਲ ਆਗੂਆਂ ਵਿਚ ਗੁਰਲਾਲ ਸੈਲਾ (ਜਨਰਲ ਸਕੱਤਰ, ਬਸਪਾ ਪੰਜਾਬ), ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ (ਪ੍ਰਧਾਨ, ਜਿਲਾ ਸ਼੍ਰੋਮਣੀ ਅਕਾਲੀ ਦਲ), ਗੁਰਪ੍ਰੀਤ ਸਿੰਘ ਚੀਮਾ, ਗੋਬਿੰਦ ਸਿੰਘ ਕਾਨੂੰਗੋ, ਡਾ.ਪੰਨੂ ਲਾਲ, ਜਗਪ੍ਰੀਤ ਸਿੰਘ ਸ਼ਾਹੀ, ਸੂਬੇਦਾਰ ਉਜਾਗਰ ਸਿੰਘ, ਦਲਵਿੰਦਰ ਬੋਦਲ, ਐਡਵੋਕੇਟ ਲਖਵੀਰ ਸਿੰਘ, ਸਤਪਾਲ ਵਰਮਾ, ਮਾਸਟਰ ਹੇਮਰਾਜ, ਵਿੱਕੀ ਜਲੋਟਾ, ਜਿਲਾ ਸਕੱਤਰ ਅਮਨਦੀਪ ਹੈਪੀ, ਨਵਦੀਪ ਪਾਲ ਰਿੰਪਾ, ਗੁਰਿੰਦਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਹਿੰਮਤਪੁਰ, ਤਜਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ, ਦੀਪਕ ਰਾਣਾ, ਈਸ਼ਰ ਸਿੰਘ ਮੰਝਪੁਰ ਆਦਿ ਹਾਜਰ ਸਨ।

Phagwara

ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦੇ ਧਰਮ ਪਤਨੀ ਦੇ ਸਵਰਗਵਾਸ ਤੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਪਹੁੰਚ ਕੇ ਕੀਤਾ ਦੁੱਖ ਦਾ ਪ੍ਰਗਟਾਵਾ

ਫਗਵਾੜਾ, 12 ਸਤੰਬਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦੇ ਧਰਮ ਪਤਨੀ ਸ੍ਰੀਮਤੀ ਰਾਜ ਰਾਣੀ ਜੋਕਿ ਇਸ ਨਸ਼ਵਰ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਅਕਾਲ ਚਲਾਣਾ ਕਰ ਗਏ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ। ਇਸ ਦੁੱਖ ਦੀ ਘੜੀ ‘ਚ ਚੌਧਰੀ ਸਵਰਨਾ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝ ਕਰਨ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਮਾਤਾ ਰਾਜ ਰਾਣੀ ਦੇ ਸਦੀਵੀਂ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਚੌਧਰੀ ਸਵਰਨਾ ਰਾਮ ਦੇ ਪਰਿਵਾਰ ਨਾਲ ਬਹੁਤ ਹੀ ਪੁਰਾਣੇ ਸਬੰਧ ਹਨ ਅਤੇ ਉਹ ਮਾਤਾ ਰਾਜ ਰਾਣੀ ਨੂੰ ਵੀ ਅਕਸਰ ਮਿਲਿਆ ਕਰਦੇ ਸੀ। ਸ. ਗੜ੍ਹੀ ਨੇ ਦਸਿਆ ਕਿ ਚੌਧਰੀ ਮੋਹਣ ਲਾਲ ਬੰਗਾ ਉਨ੍ਹਾਂ ਦੇ ਪਾਰਟੀ ‘ਚ ਰਹਿੰਦਿਆਂ ਸਮੇਂ ਦੇ ਸਾਥੀ ਹਨ ਜਿਸ ਕਰਕੇ ਇਸ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਸਬੰਧ ਹੈ ਅਤੇ ਮਾਤਾ ਜੀ ਦਾ ਸੁਬਾੳੇ ਬਹੁਤ ਹੀ ਮਿਲਾਪੜਾ ਅਤੇ ਮਾਤਾ ਜੀ ਬਹੁਤ ਹੀ ਮਿੱਠ ਬੋਲੜੇ ਸੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਪਰਿਵਾਰ ਨੂੰ ਇਸ ਦੁੱਖ ਸਹਿਣ ਦਾ ਬਲ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਇਸ ਦੌਰਾਨ ਸ. ਗੜ੍ਹੀ ਨੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦਾ ਵੀ ਹਾਲਚਾਲ ਜਾਣਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਵੀ ਪ੍ਰਮਾਤਮਾ ਕੋਲ ਅਰਦਾਸ ਕਰਦਿਆਂ ਉਨ੍ਹਾਂ ਦਾ ਇਸ ਦੁਖ ਦੀ ਘੜੀ ਵਿੱਚ ਅਫਸੋਸ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਮਾਸਟਰ ਹਰਭਜਨ ਸਿੰਘ ਬਲਾਲੋਂ, ਸਾਬਕਾ ਡਿਪਟੀ ਮੇਅਰ ਰਣਜੀਤ ਮਿੰਘ ਖੁਰਾਣਾ, ਹਲਕਾ ਪ੍ਰਧਾਨ ਚਿਰੰਜੀ ਲਾਲ, ਲੇਖਰਾਜ ਜਮਾਲਪੁਰੀ ਤੇ ਹੋਰ ਵੀ ਹਾਜ਼ਰ ਰਹੇ।

Scroll to Top