ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

BC Wing of Shiromani Akali Dal Halka Phagwara Rural held in Visal meeting

high-court-
National

ਪਤਨੀ ਵੱਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਪਤੀ ਹੋ ਸਕਦਾ ਹੈ ਵੱਖ : ਹਾਈਕੋਰਟ

ਆਮ ਤੌਰ ‘ਤੇ ਸਾਨੂੰ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਪਤੀ ਪਤਨੀ ਨੂੰ ਤੰਗ ਕਰ ਰਿਹਾ ਹੈ, ਜਾਂ ਸਹੁਰੇ ਪਤਨੀ ਨੂੰ ਦਾਜ ਜਾਂ ਹੋਰ ਕਿਸੇ ਚੀਜ਼ ਲਈ ਪ੍ਰੇਸ਼ਾਨ ਕਰ ਰਹੇ ਹਨ। ਅਜਿਹੇ ਮਾਮਲਿਆਂ ਵਿੱਚ, ਪਤਨੀ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਿੰਦੀ ਹੈ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਥੋੜ੍ਹਾ ਵੱਖਰਾ ਮਾਮਲਾ ਸਾਹਮਣੇ ਆਇਆ ਹੈ। Husband can be separated ਇੱਥੇ ਪਤੀ ਨੇ ਖੁਦ ਪਤਨੀ ‘ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ। ਜਦੋਂ ਫੈਮਿਲੀ ਕੋਰਟ ਨੇ ਪਤੀ ਨੂੰ ਤਲਾਕ ਲੈਣ ਦਾ ਹੁਕਮ ਦਿੱਤਾ ਤਾਂ ਪਤਨੀ ਨੇ ਇਸ ਨੂੰ ਰੋਕਣ ਲਈ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਪਰ ਹਾਈ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਅਤੇ ਪਤੀ ਨੂੰ ਤਲਾਕ ਦੇਣ ਦੀ ਇਜਾਜ਼ਤ ਦੇ ਦਿੱਤੀ। ਦਰਅਸਲ ਆਪਣੀ ਪਤਨੀ ਦੇ ਅੱਤਿਆਚਾਰਾਂ ਤੋਂ ਪਰੇਸ਼ਾਨ ਇੱਕ ਵਿਅਕਤੀ ਨੇ ਹਿਸਾਰ ਦੀ ਫੈਮਿਲੀ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਪਟੀਸ਼ਨ ਵਿੱਚ ਕਿਹਾ ਕਿ ਉਸ ਦਾ ਵਿਆਹ ਅਪ੍ਰੈਲ 2012 ਵਿੱਚ ਹੋਇਆ ਸੀ ਅਤੇ ਉਹ 50 ਪ੍ਰਤੀਸ਼ਤ ਅਪਾਹਜ ਹੈ। ਉਸਦੀ ਪਤਨੀ ਦਾ ਉਸਦੇ ਅਤੇ ਪਰਿਵਾਰ ਦੇ ਨਾਲ ਬਹੁਤ ਬੁਰਾ ਵਿਵਹਾਰ ਹੈ। ਉਹ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ। ਵਿਆਹ ਤੋਂ ਬਾਅਦ ਹਾਲਾਤ ਵਿਗੜਨ ਲੱਗੇ। ਪਟੀਸ਼ਨ ਅਨੁਸਾਰ ਪਤੀ ਨੂੰ ਉਮੀਦ ਸੀ ਕਿ ਭਵਿੱਖ ਵਿੱਚ ਪਤਨੀ ਦਾ ਵਤੀਰਾ ਬਦਲ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। Husband can be separated ਹਿਸਾਰ ਦੀ ਫੈਮਿਲੀ ਕੋਰਟ ਨੇ ਪਤਨੀ ਦੇ ਵਤੀਰੇ ਨੂੰ ਮਾੜਾ ਸਮਝਿਆ। ਇਸ ਦੇ ਨਾਲ ਹੀ ਅਦਾਲਤ ਨੇ ਦੋਵਾਂ ਦੇ ਤਲਾਕ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪਰ ਪਤਨੀ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਇਸ ਲਈ ਪਤਨੀ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਰ ਹੁਣ ਹਾਈ ਕੋਰਟ ਨੇ ਉਸ ਦੀ ਚੁਣੌਤੀ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਹੁਣ ਹਿਸਾਰ ਦੀ ਫੈਮਿਲੀ ਕੋਰਟ ਦੇ ਆਦੇਸ਼ ‘ਤੇ ਮੋਹਰ ਲਗਾ ਦਿੱਤੀ ਹੈ। ਯਾਨੀ ਪਤੀ ਹੁਣ ਆਪਣੀ ਪਤਨੀ ਤੋਂ ਤਲਾਕ ਲੈ ਸਕਦਾ ਹੈ। ਪਤੀ ਨੇ ਅਦਾਲਤ ਵਿੱਚ ਕਿਹਾ ਕਿ ਉਸਦੀ ਪਤਨੀ ਬਹੁਤ ਖਰਚੀਲੀ ਅਤੇ ਗਰਮ ਸੁਭਾਅ ਦੀ ਹੈ। ਫੈਮਿਲੀ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਉਸਦੇ ਸੁਭਾਅ ਵਿੱਚ ਕੋਈ ਬਦਲਾਅ ਨਹੀਂ ਆਇਆ। ਪਤੀ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਪਤਨੀ ਨੇ ਦਾਜ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਕਈ ਸ਼ਿਕਾਇਤਾਂ ਕਈ ਵਾਰ ਕੀਤੀਆਂ ਹਨ। ਹਾਈ ਕੋਰਟ ਨੇ ਪਤਨੀ ਦੀ ਪਟੀਸ਼ਨ ਖਾਰਿਜ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜ਼ਲੀਲ ਕਰਦੀ ਹੈ ਤਾਂ ਪਤੀ ਉਸ ਤੋਂ ਤਲਾਕ ਲੈ ਸਕਦਾ ਹੈ।

SC, BC Wing of Shiromani Akali Dal Halka Phagwara Rural held in Visal meeting
Phagwara

ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਹੋਈ ਵਿਸਾਲ ਮੀਟਿੰਗ – 21 ਮੈਂਬਰੀ ਕਮੇਟੀ ਦਾ ਐਲਾਨ – ਅਕਾਲੀ ਦਲ ਦੀ ਨੀਤੀਆਂ ਨੂੰ ਲੋਕਾਂ ਤੱਕ          ਪਹੁੰਚਾਏਗੀ ਕਮੇਟੀ-ਜਰਨੈਲ ਸਿੰਘ ਵਾਹਦ – 29 ਦੀ ਅਲਖ ਜਗਾਉ ਰੈਲੀ ਹੋਵੇਗੀ ਬੇਮਿਸਾਲ, ਕਾਂਗਰਸ ਦੀ ਖੌਲੇਗੀ ਪੋਲ-ਰਣਜੀਤ ਸਿੰਘ ਖੁਰਾਣਾ

ਫਗਵਾੜਾ 26 ਅਗਸਤ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਰੂਪ ਸਿੰਘ ਖਲਵਾੜਾ ਜਥੇਬੰਦਕ ਸਕੱਤਰ ਪੰਜਾਬ, ਮੋਹਨ ਸਿੰਘ ਦਿਹਾਤੀ ਪ੍ਰਧਾਨ ਐਸ ਸੀ ਵਿੰਗ , ਮਾਸਟਰ ਹਰਬਿਲਾਸ, ਮੱਸਾ ਸਿੰਘ ਚਾੜਾ ਨੇ ਕੀਤੀ। ਇਸ ਮੌਕੇ ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਪ੍ਰਧਾਨ ਤਜਿੰਦਰਪਾਲ ਸਿੰਘ ਬਿੱਟਾ ਵਿਸ਼ੇਸ਼ ਰੂਪ ਵਿਚ ਪਹੁੰਚੇ। ਇਸ ਮੋਕੇ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ ਵਿਚ ਸ਼ਾਮਲ ਹੋਏ। ਜਿੰਨਾ ਵਿਚ ਗੁਰਦਿਆਲ ਸਿੰਘ,ਮੱਖਣ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ ਜੰਡੂ, ਅਵਤਾਰ ਸਿੰਘ,ਕਾਲੀ ਦਾਸ ਜਮਾਲਪੁਰ,ਰੋਸ਼ਨ ਲਾਲ ਢੰਡੋਲੀ,ਬਲਵੀਰ ਸਿੰਘ ਪੰਡੋਰੀ, ਪਰਮਜੀਤ ਕੌਰ, ਪ੍ਰਕਾਸ਼ ਸਿੰਘ ਰਾਣੀਪੁਰ (ਸਾਬਕਾ ਸਰਪੰਚ), ਸਤਨਾਮ ਸਿੰਘ, ਚਰਨਜੀਤ ਸਿੰਘ ਮਹੇੜੂ ਆਦਿ ਸ਼ਾਮਲ ਸਨ। ਸ. ਜਰਨੈਲ ਸਿੰਘ ਵਾਹਦ ਅਤੇ ਸ. ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਵਿਚ ਉਨਾ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੋਕੇ ਅਕਾਲੀ ਦਲ ਦੀਆ ਨੀਤੀਆ ਨੂੰ ਘਰ ਘਰ ਪੁਹੰਚਾਉਣ ਲਈ  ਸ. ਜਰਨੈਲ ਸਿੰਘ ਵਾਹਦ ਨੇ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਜਿਸ ਵਿਚ ਜਥੇਦਾਰ ਸਰੂਪ ਸਿੰਘ ਖਲਵਾੜਾ-ਪ੍ਰਧਾਨ, ਪਰਮਿੰਦਰ ਸਿੰਘ ਜੰਡੂ, ਮੋਹਨ ਸਿੰਘ ਵਾਹਦ- ਸੀ. ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਰਾਣੀਪੁਰ- ਮੀਤ ਪ੍ਰਧਾਨ,ਮਾਸਟਰ ਹਰਬਲਾਸ ਬਾਲੂ,ਬਲਵੀਰ ਸਿੰਘ ਗੰਢਵਾ, ਰੇਸ਼ਮ ਸਿੰਘ ਢੰਡੋਲੀ- ਸਕੱਤਰ, ਬਲਜਿੰਦਰ ਸਿੰਘ ਫ਼ਤਿਹਗੜ੍ਹ- ਜਥੇਬੰਦਕ ਸਕੱਤਰ, ਅਵਤਾਰ ਸਿੰਘ ਮੀਰਾ – ਖ਼ਜ਼ਾਨਚੀ, ਵਿਜੈ ਪਾਲ ਸਿੰਘ ਪੰਡੋਰੀ,ਕੁਲਦੀਪ ਸਿੰਘ ਮਾਣਕ- ਪ੍ਰੈਸ ਸਕੱਤਰ, ਸੰਤ ਟਹਿਲ ਨਾਥ, ਕੁਲਦੀਪ ਸਿੰਘ ਸਮਰਾ, ਦਵਿੰਦਰ ਕੌਰ, ਦਰਸ਼ਨ ਸਿੰਘ ਵਾਹਦ,ਪਰਮਜੀਤ ਸਿੰਘ ਮੱਲੀ,ਨਿਰਮਲ ਸਿੰਘ,ਗੁਰਮੇਲ ਸਿੰਘ, ਮੋਹਨ ਸਿੰਘ -ਸਲਾਹਕਾਰ ਬਣਾਇਆ ਗਿਆ ਹੈ। ਸ. ਵਾਹਦ ਤੇ ਖੁਰਾਣਾ ਨੇ ਕਿਹਾ ਕਿ ਅਜਿਹੀਆਂ ਕਮੇਟੀਆਂ ਫਗਵਾੜਾ ਹਲਕੇ ਦੇ ਸਾਰੇ ਪਿੰਡਾ ਵਿਚ ਬਣਾਈਆਂ ਜਾਣਗੀਆਂ ਤਾ ਜੋ ਆਉਣ ਵਾਲੀਆ 2022 ਦੀਆ ਚੋਣਾ ਵਿੱਚ  ਵੱਡੇ ਮਾਰਜਨ ਨਾਲ ਜਿੱਤ ਹੋਵੇ। ਇਸ ਮੋਕੇ 21 ਮੈਂਬਰੀ ਕਮੇਟੀ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਸ.ਜਰਨੈਲ ਸਿੰਘ ਵਾਹਦ ਨੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਚੋਣਾਂ ਸੰਬੰਧੀ ਜਾਰੀ  13 ਨੁਕਾਤੀ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ। ਖੁਰਾਣਾ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਤੋਂ ਪਿੱਛਾ ਛੁਡਾਉਣ ਲਈ ਕਾਹਲੇ ਹਨ ਅਤੇ ਚੋਣਾਂ ਦੇ ਇੰਤਜ਼ਾਰ ਵਿਚ ਹਨ। ਉਨ੍ਹਾਂ ਕਿਹਾ ਬਸਪਾ ਅਕਾਲੀ ਦਲ ਦੀ 29 ਤਾਰੀਖ ਦੀ ਰੈਲੀ ਬੇਮਿਸਾਲ ਹੋਵੇਗੀ ਅਤੇ ਕਾਂਗਰਸ ਦੇ ਝੂਠ ਦੀ ਪੋਲ ਖ਼ੋਲ ਕੇ ਰੱਖ ਦੇਵੇਗੀ।  ਇਸ ਮੀਟਿੰਗ ਵਿਚ ਜਸਵਿੰਦਰ ਸਿੰਘ ਭਗਤਪੁਰਾ, ਪ੍ਰਿਤਪਾਲ ਸਿੰਘ ਮੰਗਾ, ਮਾਸਟਰ ਰਵੇਲ ਸਿੰਘ, ਗੁਰਮੁਖ ਸਿੰਘ ਚਾਨਾ, ਗੁਰਦਰਸਨ ਸਿੰਘ ਬੌਬੀ, ਝਿਰਮਲ ਸਿੰਘ ਭਿੰਡਰ, ਦੀਦਾਰ ਸਿੰਘ ਜਗਪਾਲਪੁਰ, ਨਰਿੰਦਰ ਸਿੰਘ ਨਿੰਦੀ, ਡਾਕਟਰ ਪਰਮਜੀਤ ਸਿੰਘ, ਬਲਵਿੰਦਰ ਸਰਪੰਚ,ਰਜਿੰਦਰ ਸਿੰਘ ਸਾਬਕਾ ਸਰਪੰਚ, ਦੇਸ ਰਾਜ ਜਮਾਲਪੁਰ, ਬ੍ਰਿਜ ਲਾਲ ਬੇਗਮਪੁਰ, ਸਤਨਾਮ ਸਿੰਘ ਜੱਗਾ ਖਲਵਾੜਾ, ਦਵਿੰਦਰ ਕੌਰ ਖਲਵਾੜਾ, ਰਸ਼ਪਾਲ ਸਿੰਘ ਪੀਪਾ ਰੰਗੀ, ਧਰਮਪਾਲ ਹਰਦਾਸਪੁਰ, ਤਿਲਕ ਰਾਜ ਖਲਵਾੜਾ,ਜਸਵਿੰਦਰ ਸਿੰਘ ਸਰਪੰਚ ਢੱਢੇ,ਕੁਲਦੀਪ ਸਿੰਘ ਸਪਰੋੜ,ਹੰਸ ਰਾਜ ਪਾਂਛਟਾ, ਸਤਨਾਮ ਸਿੰਘ ਜਗਤਪੁਰ ਜੱਟਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।

Scroll to Top