Punjab

ਅੰਮ੍ਰਿਤਸਰ ਏਅਰਪੋਰਟ ਉਤੇ ਨੌਜਵਾਨ ਕੋਲੋਂ ਕਾਰਤੂਸ ਬਰਾਮਦ

ਅੰਮ੍ਰਿਤਸਰ ਹਵਾਈ ਅੱਡੇ ਉਤੇ ਇਕ ਯਾਤਰੀ ਕੋਲੋਂ ਜਾਂਚ ਪੜਤਾਲ ਦੌਰਾਨ ਇਕ ਕਾਰਤੂਸ ਬਰਾਮਦ ਹੋਇਆ। ਇਸ ਉਤੇ ਸੀ.ਆਈ.ਐੱਸ.ਐੱਫ. ਵਲੋਂ ਉਕਤ ਯਾਤਰੀ ਨੂੰ ਪੁਲਿਸ ਥਾਣਾ ਹਵਾਈ ਅੱਡਾ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਉਕਤ ਯਾਤਰੀ ਦੇ ਕੋਲ ਅਸਲਾ ਲਾਇਸੰਸ ਘਰ ‘ਚ ਮੌਜੂਦ ਸੀ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਯਾਤਰੀ ਨੇ ਇੰਗਲੈਂਡ ਜਾਣਾ ਸੀ। ਨੌਜਵਾਨ ਤਰਨਤਾਰਨ ਦਾ ਰਹਿਣ ਵਾਲਾ ਹੈ। ਅੰਮ੍ਰਿਤਸਰ ਹਵਾਈ ਅੱਡੇ ਉਤੇ ਜਾਂਚ ਪੜਤਾਲ ਦੌਰਾਨ ਇਹ ਕਾਰਤੂਸ ਬਰਾਮਦ ਹੋਇਆ।