Techonology

Airtel ਦੇ ਗਾਹਕ 26 ਰੁਪਏ ਵਿੱਚ ਲੈ ਕੇ ਸਕਦੇ ਹਨ 1.5 GB ਡਾਟਾ ਦਾ ਆਨੰਦ, ਮਿਲੇਗੀ 5G ਸਪੀਡ

Airtel data plan- ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਏਅਰਟੈੱਲ (Airtel) ਆਪਣੇ ਗਾਹਕਾਂ ਲਈ ਕਈ ਖਾਸ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਗਾਹਕਾਂ ਨੂੰ ਬਹੁਤ ਖੁਸ਼ ਕਰਨ ਵਾਲਾ ਹੈ, ਕਿਉਂਕਿ ਇਸ ਦੀ ਕੀਮਤ ਬਹੁਤ ਹੀ ਮਾਮੂਲੀ ਹੈ।ਏਅਰਟੈੱਲ ਨੇ ਆਪਣੀ ਲਿਸਟ ਵਿਚ 26 ਰੁਪਏ ਦਾ ਨਵਾਂ ਪਲਾਨ ਜੋੜਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 1.5 GB ਹਾਈ-ਸਪੀਡ ਡਾਟਾ ਦਿੱਤਾ ਜਾਂਦਾ ਹੈ। ਕੰਪਨੀ ਨੇ ਇਸ ਪਲਾਨ ਨੂੰ ਆਪਣੇ ‘ਡੇਟਾ ਪੈਕ’ ਦੀ ਸੂਚੀ ‘ਚ ਰੱਖਿਆ ਹੈ। ਹਾਲਾਂਕਿ, ਇਸ ਪਲਾਨ ਦੀ ਵੈਧਤਾ ਸਿਰਫ ਇੱਕ ਦਿਨ ਲਈ ਹੈ।   ਉਪਭੋਗਤਾਵਾਂ ਕੋਲ ਮੌਜੂਦਾ ਟਰੂਲੀ ਅਨਲਿਮਟਿਡ ਪਲਾਨ (Truly Unlimited Plan) ਦੇ ਨਾਲ ਇਸ ਏਅਰਟੈੱਲ (Airtel) ਪਲਾਨ ਨੂੰ ਚੁਣਨ ਦਾ ਵਿਕਲਪ ਹੈ। ਦੱਸਣਯੋਗ ਹੈ ਕਿ ਇਸ ਪਲਾਨ ਵਿਚ ਗਾਹਕਾਂ ਨੂੰ ਫ੍ਰੀ ਕਾਲਿੰਗ (Free Calling) ਦਾ ਲਾਭ ਵੀ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਏਅਰਟੈੱਲ (Airtel) ਨੇ ਇਹ ਪਲਾਨ ਖਾਸ ਤੌਰ ਉਤੇ ਉਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਹੈ ਜਿਨ੍ਹਾਂ ਨੂੰ ਐਮਰਜੈਂਸੀ ‘ਚ ਡਾਟਾ ਦੀ ਜ਼ਰੂਰਤ ਹੁੰਦੀ ਹੈ। ਡਾਟਾ ਪੈਕ ਵਿੱਚ ਸ਼ਾਮਲ ਹਨ ਇਹ ਪਲਾਨ ਏਅਰਟੈੱਲ ਦੇ ਡਾਟਾ ਪਲਾਨ ਦੀ ਸੂਚੀ ਵਿਚ 22 ਰੁਪਏ ਦਾ ਪਲਾਨ ਵੀ ਸ਼ਾਮਲ ਹੈ। ਇਸ ਪਲਾਨ ਵਿਚ 1 GB ਡਾਟਾ ਦਿੱਤਾ ਗਿਆ ਹੈ ਅਤੇ ਇਹ ਨਵੇਂ ਅਤੇ ਮੌਜੂਦਾ ਪਲਾਨ ਦੇ ਨਾਲ ਸਿਰਫ 1 ਦਿਨ ਦੀ ਵੈਲੀਡਿਟੀ ਵੀ ਦਿੰਦਾ ਹੈ। 33 ਰੁਪਏ ਵਾਲਾ ਪਲਾਨ ਵੀ ਹੈ ਇਸ ਤੋਂ ਇਲਾਵਾ 33 ਰੁਪਏ ਦਾ ਪਲਾਨ ਵੀ ਹੈ ਜਿਸ ‘ਚ ਗਾਹਕਾਂ ਨੂੰ 2 GB ਡਾਟਾ ਮਿਲੇਗਾ ਅਤੇ 49 ਰੁਪਏ ਦਾ ਇਕ ਹੋਰ ਪਲਾਨ ਜੋ ਅਨਲਿਮਟਿਡ ਡਾਟਾ (Unlimited Data) ਦੇ ਨਾਲ ਆਵੇਗਾ। ਦੱਸ ਦਈਏ ਕਿ ਏਅਰਟੈੱਲ ਪਹਿਲਾਂ ਹੀ ਵਿਸਤ੍ਰਿਤ ਵੈਧਤਾ ਦੇ ਨਾਲ ਵੱਖ-ਵੱਖ ਡਾਟਾ ਪਲਾਨ ਪੇਸ਼ ਕਰਦਾ ਹੈ। Also Read : Municipal Corporation ਨੇ ਸ਼ਹਿਰ ਦੇ ਇਸ ਬਾਜ਼ਾਰ ‘ਚ ਕੀਤੀ ਵੱਡੀ ਕਾਰਵਾਈ, ਦਿੱਤੇ ਇਹ ਨਿਰਦੇਸ਼ ਕੰਪਨੀ ਦੇ 77 ਰੁਪਏ ਵਾਲੇ ਪਲਾਨ ‘ਚ 5GB ਡਾਟਾ ਮਿਲਦਾ ਹੈ, ਜਦਕਿ 121 ਰੁਪਏ ਵਾਲਾ ਪਲਾਨ 6GB ਡਾਟਾ ਦਾ ਫਾਇਦਾ ਦਿੰਦਾ ਹੈ। ਇਹ ਦੋਵੇਂ ਡਾਟਾ ਪੈਕ ਯੂਜ਼ਰਸ ਦੇ ਮੌਜੂਦਾ ਪਲਾਨ ਦੀ ਵੈਧਤਾ ਤੱਕ ਐਕਟਿਵ ਰਹਿੰਦੇ ਹਨ।