You are currently viewing Manali ਜਾ ਰਹੀ XUV ਗੱਡੀ ਨੇ ਸਵਿਫ਼ਟ ਗੱਡੀ ਨੂੰ ਮਾਰੀ ਟੱਕਰ, ਮੌਕੇ ‘ਤੇ ਹੋਈ driver ਦੀ ਮੌਤ…

Manali ਜਾ ਰਹੀ XUV ਗੱਡੀ ਨੇ ਸਵਿਫ਼ਟ ਗੱਡੀ ਨੂੰ ਮਾਰੀ ਟੱਕਰ, ਮੌਕੇ ‘ਤੇ ਹੋਈ driver ਦੀ ਮੌਤ…

Punjab : ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਉੱਤੇ ਭਿਆਨਕ ਹਾਦਸਾ ਵਾਪਰਿਆ ਹੈ। ਕੀਰਤਪੁਰ ਸਾਹਿਬ ਦੇ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਐਕਸ ਯੂਵੀ ਨੇ ਸਵਿਫਟ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਸਵਿਫਟ ਕਾਰ ਸਵਾਰ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ।Manali ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਐਕਸ ਯੂਵੀ ਦੇ ਵਿੱਚ ਜੋ ਵਿਅਕਤੀ ਸੀ ਇਹ ਨਸ਼ੇ ਦੀ ਹਾਲਤ ਦੇ ਵਿੱਚ ਮਸਤੀਆਂ ਕਰਦੇ ਹੋਏ ਗਲਤ ਦਿਸ਼ਾ ਤੋਂ ਕੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਜਾ ਰਹੇ ਸਨ। ਉੱਥੇ ਨਾਲ ਹੀ ਹਿਮਾਚਲ ਪ੍ਰਦੇਸ਼ ਤੋਂ ਟੈਕਸੀ ਨੰਬਰ ਸਵਿਫਟ ਕੀਰਤਪੁਰ ਸਾਹਿਬ ਵੱਲ ਆ ਰਹੀ ਸੀ ਤਾਂ ਦੋਨਾਂ ਦੀ ਜ਼ਬਰਦਸਤ ਟੱਕਰ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਉਸਦੇ ਨਾਲ ਹੋਰ ਵਿਅਕਤੀ ਜਿਸ ਦੇ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਸਨ ਗੰਭੀਰ ਰੂਪ ਜਖਮੀ ਹੋ ਗਈਆਂ ।