Bathinda, Mansa : ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੁਲੀਸ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਥਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਨੂੰ ਸਜਾਇਆ ਗਿਆ ਹੈ। ਲੋਕ ਖਰੀਦਦਾਰੀ ਕਰ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਤਹਿਤ ਪੁਲੀਸ ਵੱਲੋਂ ਬੱਸ ਸਟੈਂਡ ਅਤੇ ਹੋਰ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਪੁਲੀਸ ਅਧਿਕਾਰੀਆਂ ਨੇ ਡੌਗ ਸਕੁਐਡ ਦੇ ਨਾਲ ਬੱਸ ਸਟੈਂਡ ਅਤੇ ਸ਼ਹਿਰ ਦੇ ਹਰ ਕੋਨੇ ਦੀ ਜਾਂਚ ਕੀਤੀ। ਇਸ ਦੌਰਾਨ ਬੱਸ ਸਟੈਂਡ ਦੀ ਇਮਾਰਤ ਦੇ ਨਾਲ-ਨਾਲ ਪਾਰਕਿੰਗ ਸਥਾਨਾਂ ਅਤੇ ਬੱਸਾਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਨੇ ਸ਼ੱਕੀ ਜਾਪਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਬਾਜ਼ਾਰਾਂ ‘ਚ ਰੰਗ-ਬਿਰੰਗੀਆਂ ਮੋਮਬੱਤੀਆਂ, ਚਾਈਨੀਜ਼ ਦੀਵਿਆਂ, ਚਮਕਦੀਆਂ ਮੋਮਬੱਤੀਆਂ ਦੀ ਚਮਕ ਚਾਰੇ ਪਾਸੇ ਖਿੱਲਰ ਰਹੀ ਹੈ
। ਇੱਥੇ ਚੀਨੀ ਧਾਗਿਆਂ ਅਤੇ ਹੋਰ ਆਕਰਸ਼ਕ ਚੀਨੀ ਵਸਤੂਆਂ ਦੀ ਵੀ ਵੱਡੀ ਵਿਕਰੀ ਹੁੰਦੀ ਹੈ, ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਮੋਮਬੱਤੀਆਂ ਆਮ ਤੌਰ ‘ਤੇ ਸਿੱਧੀਆਂ ਹੁੰਦੀਆਂ ਸਨ, ਪਰ ਸਮੇਂ ਦੇ ਨਾਲ, ਮੋਮਬੱਤੀਆਂ ਦੀ ਸ਼ਕਲ ਅਤੇ ਕਿਸਮ ਵੀ ਬਦਲ ਗਈ ਅਤੇ ਵੱਖ-ਵੱਖ ਰੰਗ ਅਤੇ ਡਿਜ਼ਾਈਨ ਉਪਲਬਧ ਹੋਣ ਲੱਗੇ। ਬਾਜ਼ਾਰਾਂ ਵਿਚ ਮੋਮਬੱਤੀਆਂ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਇਸ ਵਾਰ ਬਾਜ਼ਾਰ ਵਿਚ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਆਕਰਸ਼ਕ ਮੋਮਬੱਤੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜੋ ਸ਼ਹਿਰ ਵਾਸੀਆਂ ਨੂੰ ਪਸੰਦ ਆ ਰਹੀਆਂ ਹਨ। ਆਕਰਸ਼ਕ ਮੋਮਬੱਤੀਆਂ ਦੇ ਨਾਲ-ਨਾਲ ਇਸ ਵਾਰ ਬਾਜ਼ਾਰ ਵਿਚ ਚੀਨੀ ਦੀਵੇ ਅਤੇ ਹੋਰ ਆਕਰਸ਼ਕ ਚੀਨੀ ਵਸਤੂਆਂ ਵੀ ਵਿਕ ਰਹੀਆਂ ਹਨ, ਜਿਸ ਕਾਰਨ ਦੁਕਾਨਦਾਰ ਕਾਫੀ ਖੁਸ਼ ਹਨ।