You are currently viewing Punjab : ਅਕਾਲੀ ਦਲ ਦਾ ਇਹ ਸੀਨੀਅਰ ਆਗੂ BJP ‘ਚ ਸ਼ਾਮਲ ਹੋ ਗਿਆ ਹੈ…

Punjab : ਅਕਾਲੀ ਦਲ ਦਾ ਇਹ ਸੀਨੀਅਰ ਆਗੂ BJP ‘ਚ ਸ਼ਾਮਲ ਹੋ ਗਿਆ ਹੈ…

Hoshiarpur : ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਭਾਜਪਾ ਵਿੱਚ ਸ਼ਾਮਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੱਬੇਵਾਲ ਤੋਂ ਠੰਡਲ ਨੂੰ ਭਾਜਪਾ ਟਿਕਟ ਦੇਣ ਜਾ ਰਹੀ ਹੈ।Punjab ਸੋਹਣ ਠੰਡਲ ਚੱਬੇਵਾਲ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਹਨ।ਮਾਹਿਲਪੁਰ ਅਤੇ ਚੱਬੇਵਾਲ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਠੰਡਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਅਹਿਮ ਸਿਆਸੀ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਹੁਸ਼ਿਆਰਪੁਰ ਪੁੱਜੇ।

ਠੰਡਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨ ਲਈ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਠੰਡਲ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਪੰਜਾਬ ‘ਚ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ​​ਨੇਤਾ ਮਿਲਣ ਦੀ ਉਮੀਦ ਹੈ।