Punjab :ਪੰਜਾਬ ਦੇ ਗੁਰਦਾਸਪੁਰ ਤੋਂ ਇਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿਕਅੱਪ ਗੱਡੀ ਅਤੇ ਸਕੂਲ ਵੈਨ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਹਿਆਤਨਗਰ ਨੇੜੇ ਵਾਪਰਿਆ। ਸਕੂਲ ਵੈਨ ਨਾਲ ਟਕਰਾ ਕੇ ਪਿਕਅੱਪ ਗੱਡੀ ਪਲਟ ਗਈ। ਲੋਕਾਂ ਦੀ ਮਦਦ ਨਾਲ ਪਲਟ ਗਈ ਵੈਨ ਨੂੰ ਸਿੱਧੀ ਕੀਤੀ ਗਈ। ਇਸ ਹਾਦਸੇ ‘ਚ ਪਿਕਅੱਪ ਗੱਡੀ ‘ਚ ਸਵਾਰ ਚਾਰ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਬੱਚੇ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਬੱਚਿਆਂ ਦੀ ਜਾਨ ਬਚ ਗਈ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੌਰਾਨ ਬੱਚੇ ਡਰ ਗਏ ਅਤੇ ਚੀਕਾਂ ਮਾਰਨ ਲੱਗ ਪਏ। ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਗੱਡੀ ਤੇਜ਼ ਰਫਤਾਰ ਨਾਲ ਆਈ।ਪਿਕਅੱਪ ਗੱਡੀ ਵਿੱਚ ਸਵਾਰ ਜ਼ਖ਼ਮੀ ਵਿਅਕਤੀ ਨੇ ਦੱਸਿਆ ਕਿ ਉਹ ਟੈਂਟ ਦਾ ਸਾਮਾਨ ਇਕੱਠਾ ਕਰਨ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਇਕ ਸਕੂਲ ਵੈਨ ਆ ਰਹੀ ਸੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਖੁਦ ਹਾਦਸੇ ਦਾ ਸ਼ਿਕਾਰ ਹੋ ਗਿਆ। 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ।