You are currently viewing Punjab : 22 ਅਕਤੂਬਰ ਨੂੰ ਬੰਦ ਦਾ ਐਲਾਨ…ਜਾਣੋ ਕਿਉਂ..ਪੜੋ ਪੁਰੀ ਖਬਰ..

Punjab : 22 ਅਕਤੂਬਰ ਨੂੰ ਬੰਦ ਦਾ ਐਲਾਨ…ਜਾਣੋ ਕਿਉਂ..ਪੜੋ ਪੁਰੀ ਖਬਰ..

Amritsar :ਪਟਾਕੇ ਵੇਚਦੇ ਫੜੇ ਗਏ 3 ਵਿਅਕਤੀਆਂ ਨੂੰ ਛੁਡਵਾਉਣ ਲਈ ਗਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਥਾਣਾ ਸੀ-ਡਵੀਜ਼ਨ ਦੇ ਇੰਚਾਰਜ ਦਰਮਿਆਨ ਤੂ-ਤੂ ਮੈਂ-ਮੈਂ ਦਾ ਮਾਮਲਾ ਗਰਮਾ ਗਿਆ ਹੈ, ਜਿਸ ਵਿੱਚ ਸ. ਰਵਿਦਾਸ ਭਾਈਚਾਰੇ ਨੇ ਵਾਲਮੀਕਿ ਧਾਰਮਿਕ ਭਾਈਚਾਰੇ ਦੇ ਫੈਸਲੇ ਦੇ ਵਿਰੋਧ ਵਿੱਚ 22 ਅਕਤੂਬਰ ਨੂੰ ਅੰਮ੍ਰਿਤਸਰ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। ਬੰਦ

ਡਾ: ਬੀ.ਆਰ. ਅੰਬੇਡਕਰ ਮਿਸ਼ਨ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਮੁੱਖ ਦਫ਼ਤਰ ਭੂਸ਼ਨ ਪੁਰਾ ਵੱਲੋਂ ਸੱਦੀ ਮੀਟਿੰਗ ਨੂੰ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਸੁਭਾਸ਼ ਅਮਰੋਹੀ ਚੇਅਰਮੈਨ, ਪਿ੍ੰਸੀਪਲ ਹੁਕਮਤ ਰਾਏ ਟੋਨੀ, ਅਸ਼ਵਨੀ ਜੁਗਨੀਆ ਨੇ ਕਿਹਾ ਕਿ ਇੰਸਪੈਕਟਰ ਨੀਰਜ ਕੁਮਾਰ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀ ਹਨ | ਉਹ ‘ਆਪ’ ਆਗੂ ਵੱਲੋਂ ਥਾਣੇ ਵਿੱਚ ਪੁਲੀਸ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ‘ਆਪ’ ਆਗੂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਪਰੋਕਤ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਦਾ ਸਮੁੱਚਾ ਰਵਿਦਾਸ ਭਾਈਚਾਰਾ ਇੰਸਪੈਕਟਰ ਨੀਰਜ ਦੇ ਨਾਲ ਖੜ੍ਹਾ ਹੈ ਅਤੇ 22 ਨੂੰ ਅੰਮ੍ਰਿਤਸਰ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਉਕਤ ਆਗੂ ਖ਼ਿਲਾਫ਼ ਜਲਦੀ ਹੀ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਤਿੱਖੇ ਸੰਘਰਸ਼ ਦਾ ਐਲਾਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਨੀਸ਼ ਕੁਮਾਰ, ਪੀ.ਟੀ. ਪ੍ਰਧਾਨ, ਨਰੇਸ਼ ਕੁਮਾਰ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।