You are currently viewing Tractor ਨੇ Car  ਨੂੰ ਮਾਰੀ ਟੱਕਰ, ਰਾਤ ਦਾ ਖਾਣਾ ਖਾ ਕੇ ਪਰਤ ਰਹੇ ਚਾਰ ਦੋਸਤਾਂ ਦੀ ਮੌਤ…

Tractor ਨੇ Car ਨੂੰ ਮਾਰੀ ਟੱਕਰ, ਰਾਤ ਦਾ ਖਾਣਾ ਖਾ ਕੇ ਪਰਤ ਰਹੇ ਚਾਰ ਦੋਸਤਾਂ ਦੀ ਮੌਤ…

Noida : ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿਚ ਐਤਵਾਰ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਦਿੱਲੀ ਦੇ ਨਿਊ ਕੌਂਡਲੀ ਤੋਂ ਰਾਤ ਦੇ ਖਾਣੇ ਲਈ ਨੋਇਡਾ ਆਏ ਸਨ। ਰਾਤ ਦਾ ਖਾਣਾ ਖਾਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਸੈਕਟਰ 11 ਨੇੜੇ ਉਨ੍ਹਾਂ ਦੀ ਕਾਰ ਇਕ ਟਰੈਕਟਰ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ‘ਚ 4 ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਰਾਤ 2 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਚਾਰ ਦੋਸਤਾਂ

ਜ਼ਖਮੀ ਉੱਤਮ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਮੋਹਿਤ, ਵਿਸ਼ਾਲ, ਹਿਮਾਂਸ਼ੂ ਅਤੇ ਮਨੀਸ਼ ਨਾਲ ਰਾਤ ਦੇ ਖਾਣੇ ਲਈ ਆਲਟੋ ਕਾਰ ‘ਚ ਨੋਇਡਾ ਆਏ ਸੀ। ਘਰ ਪਰਤਦੇ ਸਮੇਂ ਸੈਕਟਰ 11 ਨੇੜੇ ਇਕ ਟਰੈਕਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।ਏਡੀਸੀਪੀ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 2 ਵਜੇ ਪੰਜ ਲੜਕੇ ਇੱਕ ਆਲਟੋ ਵਿੱਚ ਦਿੱਲੀ ਵੱਲ ਜਾ ਰਹੇ ਸਨ। ਸ਼ਿਵਾਨੀ ਫਰਨੀਚਰ ਸੈਕਟਰ-11 ਨੇੜੇ ਇਕ ਟਰੈਕਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇੱਕ ਨੂੰ ਹਸਪਤਾਲ ਭੇਜਿਆ ਗਿਆ,

ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦਕਿ ਇੱਕ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ‘ਚ ਦਾਖਲ ਉੱਤਮ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਦੋਸਤਾਂ ਮੋਹਿਤ, ਵਿਸ਼ਾਲ, ਮਨੀਸ਼ ਅਤੇ ਹਿਮਾਂਸ਼ੂ ਸਮੇਤ ਏ-2 ਨਿਊ ਕੌਂਡਲੀ ਦੇ ਰਹਿਣ ਵਾਲੇ ਹਨ।

ਸੀਐਮ ਯੋਗੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੋਇਡਾ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।