ਅਮਰੀਕਾ ਨੇ ਸੀਰੀਆ ਵਿੱਚ ਵੱਡੇ ਹਵਾਈ ਹਮਲੇ ਨੂੰ ਅੰਜਾਮ ਦੇਣ ਦੀ ਜਾਣਕਾਰੀ ਹਾਸਿਲ ਹੋਈ ਹੈ। ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਆਈਐਸਆਈਐਸ ਅਤੇ ਅਲਕਾਇਦਾ ਦੇ 37 ਅੱਤਵਾਦੀ ਮਾਰੇ ਗਏ ਹਨ। ਐਤਵਾਰ ਨੂੰ ਸੰਯੁਕਤ ਰਾਜ ਦੀ ਫੌਜ ਨੇ ਕਿਹਾ ਕਿ ਉਸਨੇ ਇਸ ਮਹੀਨੇ ਸੀਰੀਆ ਵਿੱਚ ਦੋ ਵੱਖ-ਵੱਖ ਹਮਲਿਆਂ ਵਿੱਚ ਆਈਐਸਆਈਐਸ ਅਤੇ ਅਲ-ਕਾਇਦਾ ਨਾਲ ਸਬੰਧਤ ਹਥਿਆਰਬੰਦ ਸਮੂਹਾਂ ਦੇ ਦਰਜਨਾਂ ਲੜਾਕਿਆਂ ਨੂੰ ਮਾਰ ਦਿੱਤਾ ਹੈ।
ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਨੇ ਕਿਹਾ ਕਿ 16 ਸਤੰਬਰ ਨੂੰ ਮੱਧ ਸੀਰੀਆ ਵਿੱਚ ਵੱਡੇ ਪੱਧਰ ‘ਤੇ ਕੀਤੇ ਗਏ ਹਵਾਈ ਹਮਲੇ ਵਿੱਚ ਚਾਰ ਸੀਨੀਅਰ ਨੇਤਾਵਾਂ ਸਮੇਤ ਘੱਟੋ-ਘੱਟ 28 ਅੱਤਵਾਦੀ ਮਾਰੇ ਗਏ ਸਨ।
ਸੇਂਟਕਾਮ ਨੇ ਕਿਹਾ ਕਿ 24 ਸਤੰਬਰ ਨੂੰ ਉੱਤਰ-ਪੱਛਮੀ ਸੀਰੀਆ ਵਿੱਚ ਹੋਏ ਹਮਲੇ ਵਿੱਚ ਨੌਂ ਲੜਾਕੇ ਮਾਰੇ ਗਏ ਸਨ। ਇਸ ਵਿੱਚ “ਮਰਵਾਨ ਬਾਸਮ, ਅਬਦ ਅਲ-ਰੌਫ, ਇੱਕ ਸੀਨੀਅਰ ਹੁਰਾਸ ਅਲ-ਦੀਨ ਨੇਤਾ” ਸ਼ਾਮਲ ਸਨ। ਪਿਛਲੇ ਕੁਝ ਮਹੀਨਿਆਂ ਵਿੱਚ ਅਲ-ਕਾਇਦਾ ਨਾਲ ਜੁੜੇ ਸਮੂਹ ਦੀ ਸੀਨੀਅਰ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਦੂਜਾ ਹਮਲਾ ਸੀ। ਅਗਸਤ ਵਿੱਚ, ਸੇਂਟਕਾਮ ਨੇ ਸੀਰੀਆ ਵਿੱਚ ਇੱਕ ਹਮਲੇ ਵਿੱਚ ਅਬੂ ਅਬਦ ਅਲ-ਰਹਿਮਾਨ ਅਲ-ਮੱਕੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ।