ਚੰਡੀਗੜ੍ਹ ਦੇ Elante ਮਾਲ ‘ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ।
ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਟਾਈਲ ਲੱਗਣ ਕਾਰਨ ਔਰਤ ਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ ਜਦੋਂ ਕਿ ਬੱਚੀ ਦੀਆਂ ਪੱਸਲੀਆਂ ‘ਚ ਫਰੈਕਚਰ ਆਇਆ ਹੈ।
ਇੱਸ ਤੋਂ ਪਹਿਲਾ ਵੀ ਚੰਡੀਗੜ੍ਹ ਦੇ Elante ਮਾਲ ‘ਚ ਦਰਦਨਾਕ ਹਾਦਸਾ ਵਾਪਰਿਆ ਸੀ। ਦਰਅਸਲ ਇੱਥੇ ਝੂਟੇ ਲੈ ਰਹੇ 11 ਸਾਲਾ ਬੱਚੇ ਦੀ ਟੁਆਏ ਟ੍ਰੇਨ ‘ਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ ।
ਬੱਚੇ ਦੇ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀਐੱਮਸੀਐੱਚ-32 ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ । ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਸੀ ।
ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟ੍ਰੇਨ ਦੇ ਸੰਚਾਲਕ ਸੌਰਭ ਵਾਸੀ ਬਾਪੂ ਧਾਮ ਅਤੇ ਕੰਪਨੀ ਮਾਲਕਾਂ ਖਿਲਾਫ਼ ਗ਼ੈਰ-ਇਰਾਦਤਨ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਸੀ ।
ਪੁਲਿਸ ਨੇ Elante ਮਾਲ ਅੰਦਰੋਂ ਸੀਸੀਟੀਵੀ ਫੁਟੇਜ ਵੀ ਜ਼ਬਤ ਕੇਤੀ ਸੀ। ਫੁਟੇਜ ਅਨੁਸਾਰ ਖਿਡੌਣਾ ਟ੍ਰੇਨ ‘ਚ ਦੋ ਹੀ ਬੱਚੇ ਬੈਠੇ ਸਨ ਤੇ ਸ਼ਾਹਬਾਜ਼ ਖਿਡੌਣਾ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਟ੍ਰੇਨ ਪਲਟ ਜਾਂਦੀ ਹੈ। ਪਿਤਾ ਦਾ ਦੋਸ਼ ਹੈ ਕਿ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।