You are currently viewing Phagwara News : ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਸ਼ਮਸ਼ਾਨਘਾਟ ਤੱਕ ਦੀ ਮਾਰਕਿਟ ਦਾ ਨਾਮ ਹੋਇਆ ਗੁਰੂ ਨਾਨਕ ਮਾਰਕਿਟ

Phagwara News : ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਸ਼ਮਸ਼ਾਨਘਾਟ ਤੱਕ ਦੀ ਮਾਰਕਿਟ ਦਾ ਨਾਮ ਹੋਇਆ ਗੁਰੂ ਨਾਨਕ ਮਾਰਕਿਟ

Phagwara News :  ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਸ਼ਮਸ਼ਾਨਘਾਟ ਤੱਕ ਦੀ ਮਾਰਕਿਟ ਦਾ ਨਾਮ ਹੋਇਆ ਗੁਰੂ ਨਾਨਕ ਮਾਰਕਿਟ
ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
ਬੰਗਾ ਰੋੜ ਟੁੱਟੀ ਸੜਕ ਬਣਾਉਣ ਲਈ ਜਲਦੀ ਸਾਰੀਆਂ ਐਸੋਸੀਏਸਨਾ ਨਾਲ ਰਲ ਕੇ ਸੰਘਰਸ਼ ਕਰਾਂਗੇ – ਤਰਨਜੀਤ ਸਿੰਘ ਕਿੰਨੜਾ

ਫਗਵਾੜਾ 25 ਸਤੰਬਰ (ਸ਼ਰਨਜੀਤ ਸਿੰਘ ਸੋਨੀ) ਸਥਾਨਕ ਬੰਗਾ ਰੋਡ ਸਥਿਤ ਪੁਰਾਣਾ ਸਿਵਲ ਹਸਪਤਾਲ ਚੌਕ ਤੋਂ ਬੰਗਾ ਰੋਡ ਸ਼ਮਸ਼ਾਨਘਾਟ ਤੱਕ ਦੇ ਸਮੂਹ ਦੁਕਾਨਦਾਰਾਂ ਨੇ ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਦੀ ਅਗਵਾਈ ਹੇਠ ਮਾਰਕਿਟ ਦਾ ਨਾਮ ਗੁਰੂ ਨਾਨਕ ਮਾਰਕਿਟ ਰੱਖੇ ਜਾਣ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਇਕ ਦੂਸਰੇ ਨਾਲ ਖੁਸ਼ੀ ਸਾਂਝੀ ਕੀਤੀ।

ਐਸੋਸੀਏਸਨਾ

 

Read Also : ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁੱਲ, 15 ਅਕਤੂਬਰ ਨੂੰ ਵੋਟਾਂ 15 ਨੂੰ ਨਤੀਜੇ..

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਤਰਨਜੀਤ ਸਿੰਘ (ਰਿੰਪੀ) ਕਿੰਨੜਾ ਨੇ ਦੱਸਿਆ ਕਿ ਬੀਤੇ ਦਿਨੀਂ ਐਸੋਸੀਏਸ਼ਨ ਦੀ ਮੀਟਿੰਗ ਵਿਚ ਮਤਾ ਪਾਇਆ ਗਿਆ ਸੀ। ਜਿਸ ਬਾਰੇ ਸਮੂਹ ਦੁਕਾਨਦਾਰਾਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਅੱਜ ਫਲੈਕਸ ਬੋਰਡ ਲਗਾ ਕੇ ਮਾਰਕਿਟ ਦਾ ਨਾਮਕਰਨ ਕੀਤਾ ਗਿਆ ਹੈ। ਬੰਗਾ ਰੋਡ ਦੀ ਇਸ ਮਾਰਕਿਟ ਦਾ ਨਾਮ ਗੁਰੂ ਨਾਨਕ ਮਾਰਕਿਟ ਰੱਖੇ ਜਾਣ ਤੇ ਗੁਰਦਵਾਰਾ ਨਿੰਮਾਵਾਲਾ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ, ਕਲਾਥ ਮਰਚੈਟ ਐਸੋਸੀਏਸਨ ਦੇ ਪ੍ਰਧਾਨ ਅਸ਼ੋਕ ਕੁਲਥਮ, ਸ਼ੂਜ ਐਸੋਸੀਏਸਨ ਦੇ ਪ੍ਰਧਾਨ ਦਵਿੰਦਰ ਕੁਲਥਮ, ਗੁਰਦਵਾਰਾ ਅਰਬਨ ਅਸਟੇਟ ਦੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ, ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਪੰਕਜ ਗੋਤਮ ਤੋਂ ਇਲਾਵਾ ਜਗਜੀਤ ਸਿੰਘ ਜੋੜਾ ਪ੍ਰਧਾਨ ਸਵਰਨਕਾਰ ਸੰਘ, ਰਾਕੇਸ਼ ਬਾਗਾਂ ਪ੍ਰਧਾਨ ਕੱਪੜਾ ਮਾਰਕਿਟ ਐਸਸੀਏਸ਼ਨ ਲੋਹਾ ਮੰਡੀ ਰੋਡ , ਹਰਮਿੰਦਰ ਬਸਰਾ ਅਤੇ ਤਜਿੰਦਰ ਸਿੰਘ ਬਾਵਾ ,ਗੁਰਮੀਤ ਸਿੰਘ ਰਾਵਲਪਿੰਡੀ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਈਟੀ ਨੇ ਸਮੂਹ ਦੁਕਾਨਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਲੋਕਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਗਾ ਰੋਡ ਦੀ ਸੜਕ ਜੋ ਕਿ ਬਹੁਤ ਹੀ ਟੁੱਟੀ ਹੋਈ ਹੈਐਸੋਸੀਏਸਨਾਅਤੇ ਰੋਜਾਨਾ ਹਾਦਸੇ ਵਾਪਰਦੇ ਹਨ, ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਪੁਰਾਣਾ ਸਿਵਲ ਹਸਪਤਾਲ ਤੋਂ ਮੇਹਲੀ ਬਾਈਪਾਸ ਤੱਕ ਸੜਕ ਦੀ ਜਲਦੀ ਤੋਂ ਜਲਦੀ ਮੁੜ ਉਸਾਰੀ ਕਰਵਾਈ ਜਾਵੇ। ਇਸ ਮੌਕੇ ਬੰਗਾ ਰੋਡ ਮਾਰਕਿਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਚੇਤਨ ਬਜਾਜ, ਮੀਤ ਪ੍ਰਧਾਨ ਈਸ਼ਾਨ ਪਸਰੀਚਾ, ਸੈਕਟਰੀ ਸਰਬਜੀਤ ਕੰਡਾ, ਜੋਆਇੰਟ ਸੈਕਟਰੀ ਅਮਿਤ ਤ੍ਰੇਹਨ, ਕੈਸ਼ੀਅਰ ਡਾ. ਮਨਦੀਪ ਸਿੰਘ, ਰਮੇਸ਼ ਕੁਮਾਰ, ਪਰਮਜੀਤ, ਧਰਮਜੀਤ ਕੰਡਾ, ਮਨਪ੍ਰੀਤ ਸਿੰਘ ਭੋਗਲ, ਜਤਿਨ ਗੁਪਤਾ, ਵਰਿੰਦਰ ਹਾਂਡਾ, ਡਾ: ਰਮਨਦੀਪ ਸਿੰਘ ਕਿੰਨੜਾ , ਅਮਿਤ ਬੱਤਰਾ, ਸਤੀਸ਼ (ਰਾਜੂ ਫਰੂਟ ) , ਸੁਮਿਤ ਅਰੋੜਾ ਆਦਿ ਹਾਜਰ ਸਨ।
ਤਸਵੀਰ ਸਮੇਤ।