You are currently viewing ਕੋਲੇ ਦੀ ਖਾਨ ‘ਚ ਵੱਡਾ ਧਮਾਕਾ, 30 ਮਜ਼ਦੂਰਾਂ ਦੀ ਮੌਤ, 17 ਤੋਂ ਵੱਧ ਜ਼ਖ਼ਮੀ..

ਕੋਲੇ ਦੀ ਖਾਨ ‘ਚ ਵੱਡਾ ਧਮਾਕਾ, 30 ਮਜ਼ਦੂਰਾਂ ਦੀ ਮੌਤ, 17 ਤੋਂ ਵੱਧ ਜ਼ਖ਼ਮੀ..

Iran : ਈਰਾਨ ‘ਚ ਕੋਲੇ ਦੀ ਖਾਨ ‘ਚ ਹੋਏ ਹਾਦਸੇ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਪੂਰਬੀ ਈਰਾਨ ਦੇ ਤਾਬਾਸ ‘ਚ ਸਥਿਤ ਕੋਲੇ ਦੀ ਖਾਨ ‘ਚ ਵਾਪਰਿਆ, ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ।

ਕੋਲੇ

ਸਥਾਨਕ ਮੀਡੀਆ ਮੁਤਾਬਕ ਕੋਲੇ ਦੀ ਖਾਨ ‘ਚ ਧਮਾਕੇ ਦਾ ਕਾਰਨ ਮੀਥੇਨ ਗੈਸ ਦਾ ਲੀਕ ਹੋਣਾ ਸੀ। ਮੀਥੇਨ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਨੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਲੈ ਲਈ ਹੈ।ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਨੇ ਦੱਸਿਆ ਹੈ ਕਿ ਜਿਸ ਖਾਨ ‘ਚ ਇਹ ਹਾਦਸਾ ਹੋਇਆ ਹੈ, ਉਹ ਰਾਜਧਾਨੀ ਤਹਿਰਾਨ ਤੋਂ ਕਰੀਬ 335 ਕਿਲੋਮੀਟਰ ਦੂਰ ਤਾਬਾਸ ‘ਚ ਸਥਿਤ ਹੈ। ਹਾਦਸੇ ਦੇ ਸਮੇਂ ਖਾਨ ‘ਚ ਕਰੀਬ 70 ਲੋਕ ਕੰਮ ਕਰ ਰਹੇ ਸਨ। ਹੁਣ ਤੱਕ 30 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ।

ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਸਰਕਾਰੀ ਟੀਵੀ ਨੇ ਕਿਹਾ ਕਿ 24 ਲੋਕਾਂ ਦੇ ਅੰਦਰ ਫਸੇ ਹੋਣ ਦੀ ਸੰਭਾਵਨਾ ਹੈ, ਜਦੋਂ ਕਿ 28 ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਜ਼ਿੰਦਾ ਬਚਾਏ ਗਏ ਲੋਕਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ‘ਚ ਭੇਜਿਆ ਗਿਆ ਹੈ।

ਰਾਸ਼ਟਰਪਤੀ ਨੇ ਜਤਾਇਆ ਦੁੱਖ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸਕੀਅਨ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਪੇਜੇਸਕੀਅਨ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ, “ਮੈਂ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਅਸੀਂ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।” ਸਰਕਾਰੀ ਟੀਵੀ ਨੇ ਈਰਾਨ ਦੇ ਰੈੱਡ ਕ੍ਰੀਸੈਂਟ ਦੇ ਮੁਖੀ ਦੇ ਹਵਾਲੇ ਨਾਲ ਕਿਹਾ, “17 ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ 24 ਅਜੇ ਵੀ ਲਾਪਤਾ ਹਨ।”


ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ

ਈਰਾਨ ਦੀਆਂ ਕੋਲਾ ਖਾਣਾਂ ‘ਚ ਇਸ ਤੋਂ ਪਹਿਲਾਂ ਵੀ ਅਜਿਹੇ ਹਾਦਸੇ ਹੁੰਦੇ ਰਹੇ ਹਨ। ਸਾਲ 2013 ਵਿੱਚ ਦੋ ਵੱਖ-ਵੱਖ ਖਾਣਾਂ ਵਿੱਚ ਹਾਦਸੇ ਵਾਪਰੇ ਸਨ। ਇਨ੍ਹਾਂ ਹਾਦਸਿਆਂ ਵਿੱਚ 11 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਾਲ 2009 ਵਿੱਚ ਵੀ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ, ਜਿਸ ਵਿੱਚ 20 ਲੋਕਾਂ ਦੀ ਜਾਨ ਚਲੀ ਗਈ ਸੀ। 2017 ਵਿੱਚ ਵੀ ਇੱਕ ਕੋਲੇ ਦੀ ਖਾਨ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਸੀ।