You are currently viewing schools  ਦਾ ਸਮਾਂ ਬਦਲਿਆ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼..

schools ਦਾ ਸਮਾਂ ਬਦਲਿਆ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼..

Assam :ਅਸਾਮ ਵਿਚ ਇਸ ਸਮੇਂ ਮੌਸਮ ਵਿਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ ਹੈ ਅਤੇ ਸੂਬੇ ਦੇ ਕਈ ਇਲਾਕਿਆਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਸਰਕਾਰ ਨੇ ਸੂਬੇ ਦੇ ਡਿਬਰੂਗੜ੍ਹ, ਕਾਮਰੂਪ, ਸੋਨਿਤਪੁਰ, ਕਛਾਰ ਅਤੇ ਹੋਰ ਜ਼ਿਲ੍ਹਿਆਂ ਵਿਚ ਕਹਿਰ ਦੀ ਗਰਮੀ ਦੌਰਾਨ ਸਕੂਲਾਂ ਦਾ ਸਮਾਂ ਬਦਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ‘ਸਕੂਲ ਦਾ ਸਮਾਂ ਜਲਦੀ ਸ਼ੁਰੂ ਕੀਤਾ ਸਕਦਾ ਹੈ ਅਤੇ ਉਸੇ ਅਨੁਸਾਰ ਛੁੱਟੀ ਹੋਵੇ। ਸਵੇਰੇ 8 ਵਜੇ ਤੋਂ ਹੀ ਕਲਾਸਾਂ ਸ਼ੁਰੂ ਹੋਣ।’ ਅਸਾਮ ਸਰਕਾਰ ਵੱਲੋਂ ਜਾਰੀ ਸਰਕੂਲਰ ਵਿੱਚ ਸ਼ਨੀਵਾਰ ਤੋਂ ਡਿਬਰੂਗੜ੍ਹ, ਸੋਨਿਤਪੁਰ, ਕਾਮਰੂਪ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ।

ਸਮਾਂ ਬਦਲਿਆ

ਇਹ ਫੈਸਲਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ, ਡਿਬਰੂਗੜ੍ਹ ਦੁਆਰਾ ਹਸਤਾਖਰ ਕੀਤੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ “ਅਗਲੀ ਸੂਚਨਾ ਤੱਕ ਅਤਿ ਦੀ ਗਰਮੀ ਦੇ ਪ੍ਰਭਾਵ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।”

ਨਿਊਜ਼ ਏਜੰਸੀ ਏਐਨਆਈ ਨੇ ਵੀ ਇਸ ਸਬੰਧੀ ਇੱਕ ਆਦੇਸ਼ ਸਾਂਝਾ ਕੀਤਾ ਹੈ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਪੈ ਰਹੀ

ਅਤਿ ਦੀ ਗਰਮੀ ਕਾਰਨ ਡਿਬਰੂਗੜ੍ਹ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ/ਸਰਕਾਰੀ/ਕੇਂਦਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਅਗਲੇ ਹੁਕਮਾਂ ਤੱਕ ਗਰਮੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ਆਦੇਸ਼ ਵਿੱਚ ਕਿਹਾ ਗਿਆ ਹੈ…
1. ਸਕੂਲ ਦਾ ਸਮਾਂ ਜਲਦੀ ਸ਼ੁਰੂ ਹੋਵੇ ਅਤੇ ਉਸ ਅਨੁਸਾਰ ਛੁੱਟੀ ਹੋਵੇ। ਕਲਾਸਾਂ ਸਵੇਰੇ 8 ਵਜੇ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
2. ਵਿਦਿਆਰਥੀਆਂ ਨੂੰ ਵੇਸਟਕੋਟ ਜਾਂ ਟਾਈ ਨਾ ਪਹਿਨਣ ਦੀ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਉਹ ਜੁੱਤਿਆਂ ਵਿੱਚ ਅਸਹਿਜ ਮਹਿਸੂਸ ਕਰਦੇ ਹਨ ਤਾਂ ਸੈਂਡਲ ਪਹਿਨ ਸਕਦੇ ਹਨ।


3. ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਪੱਖੇ ਚਾਲੂ ਹਨ ਅਤੇ ਸਾਰੇ ਕਲਾਸਰੂਮਾਂ ਵਿੱਚ ਉਚਿਤ ਹਵਾਦਾਰੀ ਹੈ। ਪਾਵਰ ਕੱਟ ਦੇ ਮਾਮਲੇ ਵਿੱਚ, ਵਿਕਲਪਕ ਪਾਵਰ ਬੈਕਅੱਪ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।