Maharashtra Road Accident :
ਮਹਾਰਾਸ਼ਟਰ ਦੇ ਜਾਲਨਾ ‘ਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਜਾਲਨਾ-ਬੀੜ ਹਾਈਵੇਅ ਉਤੇ ਮੋਸੰਬੀ ਜਾ ਰਹੇ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
17 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਇਹ ਬੱਸ ਅੰਬਾਜੋਗਾਈ ਕਾਰਪੋਰੇਸ਼ਨ ਦੀ ਸੀ ਅਤੇ ਜਲਾਣੀਆਂ ਜਾ ਰਹੀ ਸੀ।
ਬੱਸ ਜਿਵੇਂ ਹੀ ਹਾਈਵੇਅ ‘ਤੇ ਮਠੰਡਾ ਨੇੜੇ ਆਈ ਤਾਂ ਮੋਸੰਬੀ ਜਾ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਇਸ ਬੱਸ ਵਿੱਚ 25 ਤੋਂ 30 ਯਾਤਰੀ ਸਵਾਰ ਸਨ। ਮੁੱਢਲੀ ਜਾਣਕਾਰੀ ਹੈ ਕਿ ਪੰਜ ਤੋਂ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਹੋਰ ਯਾਤਰੀ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਟਰੱਕ ਦਾ ਅਗਲਾ ਹਿੱਸਾ ਵੀ ਚਕਨਾਚੂਰ ਹੋ ਗਿਆ।
ਇਹ ਪਹਿਲੀ ਵਾਰ ਨਹੀਂ ਹੈ ਕਿ ਜਾਲਨਾ ਬੀੜ ਰੋਡ ‘ਤੇ ਅਜਿਹਾ ਹਾਦਸਾ ਵਾਪਰਿਆ ਹੈ। ਇੱਥੇ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਸੜਕ ਦੇ ਵਿਚਕਾਰ ਕੋਈ ਡਿਵਾਈਡਰ ਨਹੀਂ ਹੈ।