Shopkeepers can not demand personal details : ਚੰਡੀਗੜ੍ਹ ਕੰਜ਼ਿਊਮਰ ਕੋਰਟ ਵੱਲੋਂ ਏਲਾਂਟੇ ਮਾਲ ਸਮੇਤ ਤਮਾਮ ਦੁਕਾਨਦਾਰਾਂ ਲਈ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਸ਼ੌਪਿੰਗ ਦੀ ਬਿਲਿੰਗ ਕਰਦੇ ਸਮੇਂ ਕਸਟਮਰ ਤੋਂ ਉਸਦਾ ਮੋਬਾਇਲ ਨੰਬਰ ਨਹੀਂ ਮੰਗ ਸਕਦਾ ਜੇਕਰ ਉਹ ਮੋਬਾਈਲ ਨੰਬਰ ਮੰਗਦਾ ਹੈ ਤਾਂ ਇਹ ਇੱਕ ਕਾਨੂੰਨੀ ਅਪਰਾਧ ਹੈ ਤੇ ਕਾਰਵਾਈ ਦੌਰਾਨ ਘੱਟੋ ਘੱਟ 25 ਹਜਾਰ ਰੁਪਿਆ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਵੀ ਹੋ ਸਕਦੀ ਹੈ।
ਐਡਵੋਕੇਟ ਪੰਕਜ ਚੰਦਰਗੋਟੀਆ ਵੱਲੋਂ ਇੱਕ ਦਰਖਾਸਤ ਕੰਜ਼ਿਊਮਰ ਕੋਰਟ ਦੇ ਵਿੱਚ ਪਾਈ ਗਈ ਜਿਸ ਦੇ ਵਿੱਚ ਆਖਿਆ ਗਿਆ ਕਿ ਏਲਾਂਟੇ ਮਾਲ ਸਮੇਤ ਕਈ ਦੁਕਾਨਦਾਰ ਸਾਡਾ ਮੋਬਾਈਲ ਨੰਬਰ ਲੈ ਕੇ ਇਸ ਦੀ ਦੁਰਵਰਤੋ ਕਰਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ 2023 ਦੇ ਵਿੱਚ ਇੱਕ ਆਰਡਰ ਵੀ ਜਾਰੀ ਕੀਤਾ ਗਿਆ ਸੀ ਕਿ ਦੁਕਾਨਦਾਰ ਵਲੋਂ ਮੋਬਾਈਲ ਨੰਬਰ ਜਾਂ ਨਿੱਜੀ ਜਾਣਕਾਰੀ ਨਹੀਂ ਮੰਗੀ ਜਾ ਸਕਦੀ ਪਰ ਜਦੋ ਲਗਾਤਾਰ ਦੁਕਾਨਦਾਰਾਂ ਵੱਲੋਂ ਇਸਦੀ ਉਲੰਘਣਾ ਕੀਤੀ ਗਈ ਤਾਂ ਵਕੀਲ ਪੰਕਜ ਵੱਲੋਂ ਇੱਕ ਪਟੀਸ਼ਨ ਪਾਈ ਗਈ ਜਿਸ ਦੇ ਮੱਦੇਨਜ਼ਰ ਕੰਜ਼ਿਊਮਰ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਐਡਵੋਕੇਟ ਪੰਕਜ ਦਾ ਕਹਿਣਾ ਹੈ ਕਿ ਇਹ ਨਿਰਦੇਸ਼ ਇਕੱਲਾ ਚੰਡੀਗੜ੍ਹ ਲਈ ਨਹੀਂ ਪੂਰੇ ਭਾਰਤ ਦੇ ਵਿੱਚ ਲਾਗੂ ਹੁੰਦਾ ਹੈ ਤੇ ਜੇਕਰ ਕੋਈ ਵੀ ਦੁਕਾਨਦਾਰ ਤੁਹਾਡੇ ਤੋਂ ਨੰਬਰ ਮੰਗਦਾ ਹੈ ਤਾਂ ਉਸਦੇ ਖਿਲਾਫ ਤੁਹਾਡੀ ਸ਼ਿਕਾਇਤ ’ਤੇ ਕਾਰਵਾਈ ਹੋ ਸਕਦੀ ਹੈ ਜਿਹਦੇ ਵਿੱਚ ਘਟੋ ਘੱਟ 25 ਹਜਾਰ ਰੁਪਏ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਤੱਕ ਸ਼ਾਮਲ ਹੈ।
ਦੱਸ ਦਈਏ ਕਿ ਐਡਵੋਕੇਟ ਪੰਕਜ ਦੀ ਸ਼ਿਕਾਇਤ ’ਤੇ ਨਿੱਜੀ ਜਾਣਕਾਰੀ ਦੀ ਉਲੰਘਣਾ ਕਰਕੇ 4 ਦੁਕਾਨਦਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਨੂੰ 14 ਅਕਤੂਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ।