You are currently viewing ਫਗਵਾੜਾ ਸ਼ਹਿਰ ਚ ਦਿਨ ਦਿਹਾੜੇ ਮੈਡੀਕਲ ਸਟੋਰ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ..

ਫਗਵਾੜਾ ਸ਼ਹਿਰ ਚ ਦਿਨ ਦਿਹਾੜੇ ਮੈਡੀਕਲ ਸਟੋਰ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ..

Phagwara News :

ਫਗਵਾੜਾ ਸ਼ਹਿਰ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਹਨ ਆਏ ਦਿਨ ਸ਼ਹਿਰ ਵਿੱਚ ਬੇਖੌਫ ਲੁਟੇਰੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਦਿਨ ਦਿਹਾੜੇ ਬੇਖੌਫ ਦੋ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਗੱਲੇ ਵਿੱਚ ਪਿਆ ਕੈਸ਼ ਲੈ ਕੇ ਫਰਾਰ ਹੋ ਗਏ
ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਕੌਰ ਸੇਠੀ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਉਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਦੀ ਦੁਕਾਨ ਤੇ ਆਉਂਦੇ ਹਨ ਅਤੇ ਉਹਨਾਂ ਕੋਲੋਂ ਕੋਈ ਦਵਾਈ ਦੀ ਮੰਗ ਕਰਦੇ ਹਨ ਤੇ ਜਦੋਂ ਉਹ ਦਵਾਈ ਲੈਣ ਲਈ ਕਾਊਂਟਰ ਤੋਂ ਉੱਠ ਕੇ ਗਏ ਤਾਂ ਉਸ ਦੌਰਾਨ ਬੇਖੌਫ ਲੁਟੇਰਿਆਂ ਨੇ ਉਹਨਾਂ ਦੇ ਦੁਕਾਨ ਦਾ ਗੱਲਾਂ ਖੋਲ ਕੇ ਵਿੱਚ ਪਿਆ ਸਾਰਾ ਕੈਸ਼ ਲੈ ਕੇ ਉਸ ਜਗਹਾ ਤੋਂ ਰਫੂ ਚੱਕਰ ਹੋ ਜਾਂਦੇ ਹਨ

 ਮੈਡੀਕਲ ਸਟੋਰ ਤੇ ਹੋਈ ਲੁੱਟ
ਫਗਵਾੜਾ ਸ਼ਹਿਰ ਚ ਦਿਨ ਦਿਹਾੜੇ ਮੈਡੀਕਲ ਸਟੋਰ ਤੇ ਹੋਈ ਲੁੱਟ ਦੀ ਵੱਡੀ ਵਾਰਦਾਤ..

ਉਧਰ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਡੀਐਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਪਹੁੰਚੇ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜ਼ਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਇਕ ਮੈਡੀਕਲ ਸਟੋਰ ਨੂੰ ਪਹਿਲਾਂ ਵੀ ਬੇਖੌਫ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਲੋਕਾਂ ਦਾ ਕਾਫੀ ਔਣ ਜਾਣ ਲੱਗਿਆ ਰਹਿੰਦਾ ਹੈ ਉਸ ਦੇ ਬਾਵਜੂਦ ਵੀ ਇਸ ਏਰੀਏ ਵਿੱਚ ਲੁਟੇਰੇ ਬੇਖੌਫ ਹੋ ਕੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ
ਇਸ ਵਾਰਦਾਤ ਤੋਂ ਬਾਅਦ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਆਪਣੀਆਂ ਦੁਕਾਨਾਂ ਬੰਦ ਕਰ ਦੁਕਾਨਾਂ ਦੇ ਬਾਹਰ ਹੀ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ

ਉਧਰ ਇਹ ਸਾਰੀ ਘਟਨਾ ਦੀ ਜਾਂਚ ਕਰ ਰਹੇ ਡੀਐਸਪੀ ਫਗਵਾੜਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਹੀ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਜਾਵੇਗਾ।

ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ