You are currently viewing ਹੁਣ ਪੂਰਾ ਹੋਵੇਗਾ ਵਿਦੇਸ਼ ਘੁੰਮਣ ਦਾ ਸੁਪਨਾ..ਇਨ੍ਹਾਂ 26 ਦੇਸ਼ਾਂ ‘ਚ ਭਾਰਤੀਆਂ ਨੂੰ ਮਿਲੇਗੀ Visa-free ਐਂਟਰੀ, ਦੇਖੋ ਲਿਸਟ…..

ਹੁਣ ਪੂਰਾ ਹੋਵੇਗਾ ਵਿਦੇਸ਼ ਘੁੰਮਣ ਦਾ ਸੁਪਨਾ..ਇਨ੍ਹਾਂ 26 ਦੇਸ਼ਾਂ ‘ਚ ਭਾਰਤੀਆਂ ਨੂੰ ਮਿਲੇਗੀ Visa-free ਐਂਟਰੀ, ਦੇਖੋ ਲਿਸਟ…..

ਜੇਕਰ ਤੁਸੀਂ ਦੁਨੀਆ ਦੀ ਯਾਤਰਾ ਕਰਨ ਅਤੇ ਨਵੀਆਂ ਥਾਵਾਂ ਦੀ ਪੜਚੋਲ ਕਰਨ ਲਈ ਉਤਸੁਕ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ, ਕਈ ਦੇਸ਼ ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟ੍ਰੀ ਦੀ ਪੇਸ਼ਕਸ਼ ਕਰਦੇ ਹਨ। ਇਸਦਾ ਮਤਲਬ ਹੈ ਕਿ ਤੁਸੀਂ ਵੀਜ਼ਾ ਪ੍ਰਾਪਤ ਕਰਨ ਦੀ ਪਰੇਸ਼ਾਨੀ ਅਤੇ ਲਾਗਤ ਤੋਂ ਬਿਨਾਂ ਇਹਨਾਂ ਸੁੰਦਰ ਸਥਾਨਾਂ ‘ਤੇ ਜਾ ਸਕਦੇ ਹੋ। ਆਓ ਜਾਣਦੇ ਹਾਂ ਕਿ ਅਜਿਹੇ ਕਿਹੜੇ ਦੇਸ਼ ਹਨ ਜਿੱਥੇ ਅਸੀਂ ਬਿਨਾਂ ਵੀਜ਼ਾ ਦੇ ਜਾ ਸਕਦੇ ਹਾਂ…

.ਇਨ੍ਹਾਂ 26 ਦੇਸ਼ਾਂ 'ਚ

ਥਾਈਲੈਂਡ: ਭਾਰਤੀ ਨਾਗਰਿਕ 11 ਨਵੰਬਰ, 2024 ਤੱਕ ਥਾਈਲੈਂਡ ਵਿੱਚ 30 ਦਿਨਾਂ ਦੇ ਵੀਜ਼ਾ-ਫ੍ਰੀ ਸਟੇਅ ਦਾ ਆਨੰਦ ਲੈ ਸਕਦੇ ਹਨ। ਆਪਣੇ ਸ਼ਾਨਦਾਰ ਬੀਚਾਂ, ਨਾਈਟ ਲਾਈਫ ਅਤੇ ਸੁਆਦੀ ਪਕਵਾਨਾਂ ਲਈ ਜਾਣਿਆ ਜਾਂਦਾ ਥਾਈਲੈਂਡ, ਦੁਨੀਆ ਭਰ ਦੇ ਯਾਤਰੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਹੈ। ਬੈਂਕਾਕ ਅਤੇ ਪਟਾਯਾ ਇੱਥੋਂ ਦੇ ਪ੍ਰਮੁੱਖ ਸਥਾਨ ਹਨ।

ਭੂਟਾਨ: ਇਹ ਸ਼ਾਂਤ ਹਿਮਾਲੀਅਨ ਦੇਸ਼ ਭਾਰਤੀਆਂ ਨੂੰ 14 ਦਿਨਾਂ ਦੇ ਵੀਜ਼ਾ-ਫ੍ਰੀ ਸਟੇਅ ਦੀ ਪੇਸ਼ਕਸ਼ ਕਰਦਾ ਹੈ। ਆਪਣੇ ਹਰੇ ਭਰੇ ਜੰਗਲਾਂ ਅਤੇ ਪ੍ਰਾਚੀਨ ਮੰਦਰਾਂ ਲਈ ਮਸ਼ਹੂਰ, ਭੂਟਾਨ ਇੱਕ ਸ਼ਾਂਤੀਪੂਰਨ ਸਥਾਨ ਹੈ।

ਨੇਪਾਲ: ਇੱਕ ਹੋਰ ਗੁਆਂਢੀ ਦੇਸ਼, ਨੇਪਾਲ, ਨੂੰ 2024 ਤੱਕ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਕੀਤਾ ਗਿਆ ਹੈ। ਇਹ ਸੁੰਦਰ ਦੇਸ਼ ਮਾਊਂਟ ਐਵਰੈਸਟ ਅਤੇ ਬਹੁਤ ਸਾਰੇ ਪ੍ਰਾਚੀਨ ਮੰਦਰਾਂ ਦਾ ਘਰ ਹੈ, ਇਸ ਨੂੰ ਕੁਦਰਤ ਅਤੇ ਇਤਿਹਾਸ ਪ੍ਰੇਮੀਆਂ ਲਈ ਬੈਸਟ ਡੈਸਟੀਨੇਸ਼ਨ ਬਣਾਉਂਦਾ ਹੈ।

ਮਾਰੀਸ਼ਸ: ਭਾਰਤੀ 90 ਦਿਨਾਂ ਦੀ Visa Free Stay ਦੇ ਨਾਲ ਮਾਰੀਸ਼ਸ ਦੇ ਸੁੰਦਰ ਬੀਚਾਂ ‘ਤੇ ਆਰਾਮ ਕਰ ਸਕਦੇ ਹਨ। ਹਿੰਦ ਮਹਾਂਸਾਗਰ ਵਿੱਚ ਇਹ ਟਾਪੂ ਦੇਸ਼ ਸ਼ਾਨਦਾਰ ਕੁਦਰਤੀ ਸੁੰਦਰਤਾ ਨਾਲ ਘਿਰਿਆ ਇੱਕ ਆਰਾਮਦਾਇਕ ਛੁੱਟੀਆਂ ਬਿਤਾਉਣ ਲਈ ਇੱਕ ਵਧੀਆ ਵਿਕਲਪ ਹੈ।

ਮਲੇਸ਼ੀਆ: ਮਲੇਸ਼ੀਆ ਵਿੱਚ ਭਾਰਤੀ 31 ਦਸੰਬਰ, 2024 ਤੱਕ ਬਿਨਾਂ ਵੀਜ਼ੇ ਦੇ 30 ਦਿਨਾਂ ਤੱਕ ਰਹਿ ਸਕਦੇ ਹਨ। ਕਈ ਤਰ੍ਹਾਂ ਦੇ ਖਾਣੇ ਤੇ ਸ਼ਾਨਦਾਰ ਡੈਸਟੀਨੇਸ਼ਨ ਲਈ ਮਸ਼ਹੂਰ ਤੁਹਾਡੀ ਵਿਸ਼ ਲਿਸਟ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ।

ਇਹਨਾਂ ਤੋਂ ਇਲਾਵਾ, ਭਾਰਤੀਆਂ ਨੂੰ Visa Free Stay ਦੀ ਪੇਸ਼ਕਸ਼ ਕਰਨ ਵਾਲੇ ਕਈ ਹੋਰ ਦੇਸ਼ ਹਨ:
ਕੀਨੀਆ: 90 ਦਿਨ
ਈਰਾਨ: 4 ਫਰਵਰੀ, 2024 ਤੋਂ Visa Free
ਅੰਗੋਲਾ: 30 ਦਿਨ
ਬਾਰਬਾਡੋਸ: 90 ਦਿਨ
ਡੋਮਿਨਿਕਾ: 180 ਦਿਨ
ਅਲ ਸੈਲਵਾਡੋਰ: 180 ਦਿਨ
ਫਿਜੀ: 120 ਦਿਨ
ਗੈਂਬੀਆ: 90 ਦਿਨ
ਗ੍ਰੇਨਾਡਾ: 90 ਦਿਨ
ਹੈਤੀ: 90 ਦਿਨ
ਜਮਾਇਕਾ: ਵੀਜ਼ਾ-ਮੁਕਤ
ਕਜ਼ਾਕਿਸਤਾਨ: 14 ਦਿਨ
ਕਿਰੀਬਾਤੀ: 90 ਦਿਨ
ਮਕਾਊ: 30 ਦਿਨ
ਮਾਈਕ੍ਰੋਨੇਸ਼ੀਆ: 30 ਦਿਨ
ਫਲਸਤੀਨੀ ਖੇਤਰ: Visa Free
ਸੇਂਟ ਕਿਟਸ ਅਤੇ ਨੇਵਿਸ: 90 ਦਿਨ
ਸੇਨੇਗਲ: 90 ਦਿਨ
ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼: 90 ਦਿਨ
ਤ੍ਰਿਨੀਦਾਦ ਅਤੇ ਟੋਬੈਗੋ: 90 ਦਿਨ
ਵੈਨੂਆਤੂ: 30 ਦਿਨ