You are currently viewing ਗੱਡੀਆਂ ‘ਤੇ VIP ਨੰਬਰ ਲਗਾਉਣ ਵਾਲਿਆਂ ਲਈ ਬੁਰੀ ਖ਼ਬਰ..ਸਰਕਾਰ ਨੇ ਵਧਾ ਦਿੱਤੀਆਂ ਹਨ VIP Number Plates ਦੀਆਂ ਕੀਮਤਾਂ..

ਗੱਡੀਆਂ ‘ਤੇ VIP ਨੰਬਰ ਲਗਾਉਣ ਵਾਲਿਆਂ ਲਈ ਬੁਰੀ ਖ਼ਬਰ..ਸਰਕਾਰ ਨੇ ਵਧਾ ਦਿੱਤੀਆਂ ਹਨ VIP Number Plates ਦੀਆਂ ਕੀਮਤਾਂ..

 Phagwara News :  ਕਾਰਾਂ ਖਰੀਦਣ ਦੇ ਨਾਲ ਨਾਲ ਕੁਝ ਬੰਦਿਆਂ ਨੂੰ VIP ਨੰਬਰ ਪਲੇਟ ਖਰੀਦਣ ਦਾ ਸ਼ੌਂਕ ਹੁੰਦਾ ਹੈ। ਉਹ ਆਪਣੀ ਕਾਰ ਲਈ ਇਕ ਵੱਖਰਾ ਨੰਬਰ ਚੁਨਣਾ ਪਸੰਦ ਕਰਦੇ ਹਨ। ਜੇਕਰ ਤੁਹਾਨੂੰ ਵੀ ਕਾਰ ਉੱਤੇ VIP ਨੰਬਰ ਪਲੇਟ ਲਗਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਲਈ ਵੱਖਰੀ ਫ਼ੀਸ ਅਦਾ ਕਰਨੀ ਪਵੇਗੀ। VIP ਨੰਬਰ ਪਲੇਟ ਹੁਣ ਹੋਰ ਮਹਿੰਗੀ ਹੋ ਗਈ ਹੈ। VIP ਨੰਬਰ ਪਲੇਟ ਲੈਣ ਲਈ ਤੁਹਾਨੂੰ ਹੋਰ ਵੱਧ ਪੈਸੇ ਖ਼ਰਚ ਕਰਨੇ ਪੈਣਗੇ।

VIP ਨੰਬਰ ਲਗਾਉਣ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ ਵੀਆਈਪੀ ਨੰਬਰ ਪਲੇਟ ਦੀ ਫੀਸ ਵਧਾ ਦਿੱਤੀ ਹੈ। ਸਰਕਾਰ ਨੇ ਸਭ ਤੋਂ ਮਸ਼ਹੂਰ ‘0001’ ਨੰਬਰ ਸਮੇਤ 240 ਵੀਆਈਪੀ ਨੰਬਰ ਜਾਰੀ ਕਰਨ ਦੀ ਫੀਸ ਵਿਚ ਵਾਧਾ ਕੀਤਾ ਹੈ। ਕਈ ਵੀਆਈਪੀ ਨੰਬਰਾਂ ਦੇ ਚਾਰਜ ਲੱਖਾਂ ਰੁਪਏ ਵਧਾ ਦਿੱਤੇ ਗਏ ਹਨ। ਸਾਲ 2013 ਤੋਂ ਬਾਅਦ ਪਹਿਲੀ ਵਾਰ ਨੰਬਰ ਪਲੇਟਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ।

ਇਸਦੇ ਨਾਲ ਹੀ ਟਰਾਂਸਪੋਰਟ ਵਿਭਾਗ ਦੇ 30 ਅਗਸਤ ਦੇ ਨੋਟੀਫਿਕੇਸ਼ਨ ਅਨੁਸਾਰ ਦੋਪਹੀਆ ਵਾਹਨਾਂ, ਚਾਰ ਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਵਿਚ ਵੀਆਈਪੀ ਨੰਬਰ ਪਲੇਟਾਂ ਦੀ ਫੀਸ ਵਿਚ ਵਾਧਾ ਕਰਨ ਤੋਂ ਬਾਅਦ ਤੁਹਾਨੂੰ ਵੀਆਈਪੀ ਨੰਬਰ ਪਲੇਟਾਂ ਮਹਿੰਗੀਆਂ ਪੈਣਗੀਆ। ਇਹ ਵਾਧਾ ਸਾਰੇ ਥਾਂ ਇਕੋ ਜਿਹਾ ਨਹੀਂ ਹੈ। ਇਹ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਅਨੁਸਾਰ ਵੱਖ-ਵੱਖ ਹੈ।

VIP ਨੰਬਰ ਪਲੇਟਾਂ ਦੀ ਫੀਸ ਵਧਾਉਣ ਤੋਂ ਬਾਅਦ ਤੁਹਾਨੂੰ ਮਹਾਰਾਸ਼ਟਰ ਦੇ ਮੈਟਰੋ ਸ਼ਹਿਰਾ ਜਿਵੇਂ ਕਿ ਮੁੰਬਈ, ਪੂਣਾ ਆਦਿ ਵਿਚ ‘0001’ ਨੰਬਰ ਲਈ 6 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਹ VIP ਨੰਬਰ ਚਾਰ ਪਹੀਆ ਵਾਹਨਾਂ ਲਈ ਸਭ ਤੋਂ ਪ੍ਰਸਿੱਧ ਹੈ। ਜੇਕਰ ਤੁਸੀਂ ਆਊਟ-ਆਫ-ਸੀਰੀਜ਼ ਵੀਆਈਪੀ ਨੰਬਰ ਪਲੇਟ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ 18 ਲੱਖ ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਜੇਕਰ ਗੱਡੀ ਦੇ ਪਹੀਏ ਚਾਰ ਤੋਂ ਵੱਧ ਹਨ, ਤਾਂ ਤੁਹਾਨੂੰ ਇਸਦੇ ਵੀਆਈਪੀ ਨੰਬਰ ਲਈ 6 ਲੱਖ ਰੁਪਏ ਦੇਣੇ ਹੋਣਗੇ।

ਬਾਈਕ ਅਤੇ ਸਕੂਟਰ ਵਰਗੇ ਦੋਪਹੀਆ ਵਾਹਨਾਂ ‘ਤੇ ਵੀਆਈਪੀ ਨੰਬਰ ਪਲੇਟਾਂ ਦੀ ਫੀਸ ਵਿਚ ਵੀ ਵਾਧਾ ਕੀਤਾ ਗਿਆ ਹੈ। ਮੁੰਬਈ, ਮੁੰਬਈ ਉਪਨਗਰ, ਪੁਣੇ, ਠਾਣੇ, ਰਾਏਗੜ੍ਹ, ਔਰੰਗਾਬਾਦ, ਕੋਲਹਾਪੁਰ ਅਤੇ ਨਾਸਿਕ ਵਿਚ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਲਈ VIP ਨੰਬਰ ਪਲੇਟਾਂ ਦੀ ਫੀਸ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਮੁੰਬਈ ਅਤੇ ਪੁਣੇ ‘ਚ ਆਊਟ ਆਫ ਸੀਰੀਜ਼ ਵੀਆਈਪੀ ਨੰਬਰਾਂ ਦੀ ਕੀਮਤ 12 ਲੱਖ ਰੁਪਏ ਤੋਂ ਵਧਾ ਕੇ 18 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਮਹਾਰਾਟਰ ਸਰਕਾਰ ਨੇ ਪਤੀ-ਪਤਨੀ, ਪੁੱਤਰ ਅਤੇ ਧੀਆਂ ਸਮੇਤ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਵੀਆਈਪੀ ਨੰਬਰ ਟ੍ਰਾਂਸਫਰ ਕਰਨ ਦੀ ਇਜਾਜ਼ਤ ਦਿੱਤੀ ਹੈ।