You are currently viewing Phagwara News : ਨੇਪਾਲ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਯੂਪੀ ਨੰਬਰ ਦੀ ਬੱਸ ਨਦੀ ‘ਚ ਡਿੱਗੀ, 14 ਦੀ ਮੌਤ, 16 ਜ਼ਖ਼ਮੀ

Phagwara News : ਨੇਪਾਲ ‘ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਯੂਪੀ ਨੰਬਰ ਦੀ ਬੱਸ ਨਦੀ ‘ਚ ਡਿੱਗੀ, 14 ਦੀ ਮੌਤ, 16 ਜ਼ਖ਼ਮੀ

ਨੇਪਾਲ ਵਿੱਚ ਅੱਜ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਯੂਪੀ ਨੰਬਰ ਦੀ ਭਾਰਤੀ ਬੱਸ ਤਨਹੁਨ ਜ਼ਿਲ੍ਹੇ ਵਿੱਚ ਮਾਰਸਿਯਾਂਗਡੀ ਨਦੀ ਵਿੱਚ ਡਿੱਗ ਗਈ। ਹਾਦਸੇ ਵਿੱਚ 14 ਲੋਕਾਂ ਦੀ ਮੌਤ ਦੀ ਖਬਰ ਹੈ, ਜਦਕਿ 16 ਜ਼ਖਮੀ ਦੱਸੇ ਜਾ ਰਹੇ ਹਨ। ਹਾਲੇ ਤੱਕ ਮਾਰੇ ਗਏ ਲੋਕਾਂ ਦੀ ਪਛਾਣ ਨੂੰ ਲੈ ਕੇ ਜਾਣਕਾਰੀ ਨਹੀਂ ਮਿਲ ਸਕੀ ਹੈ। ਨੇਪਾਲੀ ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਹਾਦਸੇ ਵਾਲੀ ਥਾਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਨੰਬਰ ਪਲੇਟ ਦੇ ਆਧਾਰ ਤੇ ਇਹ ਬੱਸ ਗੋਰਖਪੁਰ ਦੀ ਦੱਸੀ ਜਾ ਰਹੀ ਹੈ।

 

ਦੁਰਘਟਨਾ ਦੀ ਪੁਸ਼ਟੀ ਕਰਦੇ ਹੋਏ ਨੇਪਾਲ ਪੁਲਿਸ ਨੇ ਕਿਹਾ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ, ਜਿਸਦਾ ਨੰਬਰ UP 53 FT 7623 ਹੈ, ਤਨਹੁਨ ਜ਼ਿਲੇ ਵਿੱਚ ਮਾਰਸਿਯਾਂਗਡੀ ਨਦੀ ਵਿੱਚ ਡਿੱਗ ਗਈ ਹੈ। ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ, “ਨੰਬਰ ਪਲੇਟ UP 53 FT 7623 ਵਾਲੀ ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਦੇ ਕੰਢੇ ਪਈ ਹੈ।”