You are currently viewing Phagwara News : ਪੰਜਾਬ ‘ਚ ਹੁਣ ਨਵਾਂ ਵਾਹਨ ਖਰੀਦਣਾ ਪਵੇਗਾ ਮਹਿੰਗਾ, ਵਧੇ ਟੈਕਸ

Phagwara News : ਪੰਜਾਬ ‘ਚ ਹੁਣ ਨਵਾਂ ਵਾਹਨ ਖਰੀਦਣਾ ਪਵੇਗਾ ਮਹਿੰਗਾ, ਵਧੇ ਟੈਕਸ

Phagwara News :ਪੰਜਾਬ ਵਿਚ ਹੁਣ ਨਵੀਂ ਗੱਡੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖਬਰ ਆਈ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ ‘ਤੇ ਟੈਕਸ ਵਧਾ ਦਿੱਤਾ ਹੈ। ਨਵੀਂ ਟੈਕਸ ਸਲੈਬ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗੀ। ਹੁਣ ਨਵੇਂ 2 ਪਹੀਆ ਵਾਹਨ ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਹੈ, ਦੀ ਆਰ.ਸੀ.(Registration Certificate) ਉਸਾਰੀ ਲਈ 7.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ।

ਇਸ ਤੋਂ ਬਾਅਦ 1 ਤੋਂ 2 ਲੱਖ ਰੁਪਏ ਦੇ ਦੋ ਪਹੀਆ ਵਾਹਨਾਂ ਤੋਂ 10 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ ਅਤੇ 2 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 11 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਪ੍ਰਾਈਵੇਟ ਚਾਰ ਪਹੀਆ ਵਾਹਨਾਂ ‘ਤੇ ਵੀ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਗਿਆ ਹੈ। 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 9.5 ਫੀਸਦੀ ਦੀ ਦਰ ਨਾਲ ਮੋਟਰ ਵਾਹਨ ਟੈਕਸ ਲਗਾਇਆ ਜਾਵੇਗਾ।

15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 12 ਫੀਸਦੀ ਅਤੇ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 13 ਫੀਸਦੀ ਦੀ ਦਰ ਨਾਲ ਮੋਟਰ ਵਾਹਨ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜੋ ਇਕ ਫੀਸਦੀ ਸੈੱਸ ਪਹਿਲਾਂ ਤੋਂ ਲਗਾਇਆ ਜਾ ਰਿਹਾ ਹੈ, ਉਸ ਦਾ ਵੀ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੋਈ ਪ੍ਰਾਈਵੇਟ ਵਾਹਨ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਹੋ ਸਕਦਾ ਹੈ।