ਜੇਕਰ ਤੁਸੀ ਭਟੂਰੇ ਖਾਣ ਦੇ ਸ਼ੌਕੀਨ ਹੋ ਅਤੇ ਬਾਜ਼ਾਰ ‘ਚ ਭਠੂਰੇ ਖਾਣ ਦਾ ਕੋਈ ਮੌਕਾ ਨਹੀਂ ਗੁਆਉਂਦੇ ਹਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਅਜਨਾਲਾ ‘ਚ ਇੱਕ ਅਨੋਖਾ ਮਾਮਲਾ ਵੇਖਣ ਨੂੰ ਆਇਆ ਹੈ। ਇਥੇ ਇੱਕ ਦੁਕਾਨ ਦੇ ਬਾਹਰ ਗਾਹਕ ਵੱਲੋਂ ਹੰਗਾਮਾ ਕੀਤੇ ਜਾਣ ਦੀ ਸੂਚਨਾ ਹੈ। ਗਾਹਕ ਵੱਲੋਂ ਆਰੋਪ ਹੈ ਕਿ ਭਠੂਰਿਆਂ ‘ਚ ਸੁਸਰੀ ਪਾਈ ਗਈ ਹੈ।
ਇਸ ਸਬੰਧੀ ਗਾਹਕ ਨੇ ਉਹ ਇਸ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਤੋਂ ਭਠੂਰੇ ਪੈਕ ਕਰਵਾ ਕੇ ਲੈ ਕੇ ਗਏ ਸਨ, ਪਰ ਜਦੋਂ ਘਰ ਜਾ ਕੇ ਖਾਣ ਲੱਗੇ ਤਾਂ ਅਚਾਨਕ ਸੁਸਰੀ ਵਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਸੁਸਰੀ ਨਿਕਲਣ ਕਾਰਨ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਕਿਉਂ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਹੁਣ ਦੁਕਾਨ ‘ਤੇ ਇਸ ਸਬੰਧੀ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਦੁਕਾਨਦਾਰ ਦਾ ਕਹਿਣਾ ਸੀ ਕਿ ਬਾਰਿਸ਼ ਦਾ ਮੌਸਮ ਅਤੇ ਇਸ ਤਰ੍ਹਾਂ ਕੁਦਰਤੀ ਵਾਪਰ ਗਿਆ ਹੋਵੇਗਾ
ਗਾਹਕ ਨੇ ਇਸ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਹੈ ਅਤੇ ਫੂਡ ਸੇਫਟੀ ਵਿਭਾਗ ਤੋਂ ਮੰਗ ਕੀਤੀ ਕਿ ਦੁਕਾਨ ਦੀ ਜਾਂਚ ਕੀਤੀ ਜਾਵੇ ਤਾਂ ਜੋ ਹੋਰਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਾਜਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਅਜਨਾਲਾ ਦੀ ਇਹ ਵੀਡੀਓ ਹੈ, ਜੋ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕੋਲ ਪਹੁੰਚੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਠੂਰੇ ਵਿੱਚ ਸੁਸਰੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿਹੜੀ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਰਨਗੇ।