ਫਗਵਾੜਾ 21 ਅਗਸਤ ( ਸ਼ਰਨਜੀਤ ਸਿੰਘ ਸੋਨੀ ) ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਫਗਵਾੜਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਪਾਸੋਂ ਇੱਕ ਪਿਸਟਲ ਸਮੇਤ 6 ਰੋਂਦ ਜਿੰਦਾ ਬਰਾਮਦ ਕੀਤੇ ਹਨ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸਿਟੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਦੋਸਾਂਝਾ ਗੇਟ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਉਸ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨਾਂ ਨੂੰ ਮੁੱਖਵਰ ਖਾਸ ਦੀ ਇਤਲਾਹ ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਰੋਕਿਆ ਤੇ ਉਨਾਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਪਾਸੋਂ ਇੱਕ ਪਿਸਟਲ ਤੇ ਛੇ ਰੋਂਦ ਜਿੰਦਾ ਬਰਾਮਦ ਹੋਏ ਕਾਬੂ ਕੀਤੇ ਉਕਤ ਨੌਜਵਾਨਾਂ ਦੀ ਪਹਿਚਾਣ ਉਕਾਰ ਸਿੰਘ ਉਰਫ ਗੋਲੂ ਪੁੱਤਰ ਦਵਿੰਦਰ ਪਾਲ ਵਾਸੀ ਪਿੰਡ ਪੰਡਵਾ, ਪ੍ਰਿੰਸ ਪੁੱਤਰ ਦਵਿੰਦਰ ਪਾਲ ਵਾਸੀ ਪਿੰਡ ਪੰਡਵਾ ਅਤੇ ਇੰਦਰਜੀਤ ਪੁੱਤਰ ਜੋਗਾ ਸਿੰਘ ਵਾਸੀ ਚਾਂਦਪੁਰ ਜਿਲਾ ਜਲੰਧਰ ਵਜੋਂ ਹੋਈ ਹੈ
ਪੁਲਿਸ ਵੱਲੋਂ ਉਕਤ ਨੌਜਵਾਨਾਂ ਪਾਸੋਂ ਇੱਕ ਪਿਸਟਲ ਛੇ ਜਿੰਦਾ ਰੋਂਦ ਇੱਕ ਕਾਰ ਨੰਬਰ ਪੀਬੀ06 ਡੀ 5788 ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪੁਸ਼ਗਿਸ਼ ਦੌਰਾਨ ਉਕਤ ਦੋਸ਼ੀਆਂ ਵੱਲੋਂ ਕੀਤੀਆਂ ਵਾਰਦਾਤਾਂ ਸਬੰਧੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ