ਲੋਕ ਸਭਾ ਚੋਣਾਂ 2024 ਦੇ ਅੰਤਿਮ ਨਤੀਜੇ ਆ ਗਏ ਹਨ। ਭਾਰਤੀ ਜਨਤਾ ਪਾਰਟੀ 240 ਸੀਟਾਂ ਜਿੱਤਣ ਤੋਂ ਬਾਅਦ ਇਸ ਲੋਕ ਸਭਾ ਚੋਣ ਵਿੱਚ ਬਹੁਮਤ ਤੋਂ ਘੱਟ ਰਹੀ। ਹਾਲਾਂਕਿ, ਐਨਡੀਏ 292 ਸੀਟਾਂ ਨਾਲ ਸਰਕਾਰ ਬਣਾਉਣ ਦੇ ਆਪਣੇ ਮਜ਼ਬੂਤ ਦਾਅਵੇ ਨਾਲ ਖੜ੍ਹਾ ਹੈ। ਇਸ ਦੇ ਨਾਲ ਹੀ ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਗਠਜੋੜ INDIA ਨੇ ਵੀ 234 ਸੀਟਾਂ ਜਿੱਤੀਆਂ ਹਨ।
ਚੋਣ ਨਤੀਜਿਆਂ ਤੋਂ ਬਾਅਦ 17ਵੀਂ ਲੋਕ ਸਭਾ ਦੀ ਆਖ਼ਰੀ ਮੀਟਿੰਗ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਸ ਨੂੰ ਭੰਗ ਕਰਨ ਦੀ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। NDA ਸੰਸਦੀ ਦਲ ਦੀ ਬੈਠਕ 7 ਜੂਨ ਨੂੰ ਹੋਣ ਜਾ ਰਹੀ ਹੈ।