You are currently viewing ਵੋਟਿੰਗ ਤੋਂ ਇਕ ਦਿਨ ਪਹਿਲਾਂ ਭਾਜਪਾ ਨੂੰ ਝਟਕਾ, ਮਹਿਲਾ ਮੋਰਚਾ ਦੀ ਜਿਲ੍ਹਾ ਮੀਤ ਪ੍ਰਧਾਨ ‘ਆਪ’ ਪਾਰਟੀ ‘ਚ ਹੋਈ ਸ਼ਾਮਲ * ਲਲਿਤ ਸਕਲਾਨੀ ਤੇ ਅਸ਼ੋਕ ਭਾਟੀਆ ਨੇ ਕੀਤਾ ਸਵਾਗਤ

ਵੋਟਿੰਗ ਤੋਂ ਇਕ ਦਿਨ ਪਹਿਲਾਂ ਭਾਜਪਾ ਨੂੰ ਝਟਕਾ, ਮਹਿਲਾ ਮੋਰਚਾ ਦੀ ਜਿਲ੍ਹਾ ਮੀਤ ਪ੍ਰਧਾਨ ‘ਆਪ’ ਪਾਰਟੀ ‘ਚ ਹੋਈ ਸ਼ਾਮਲ * ਲਲਿਤ ਸਕਲਾਨੀ ਤੇ ਅਸ਼ੋਕ ਭਾਟੀਆ ਨੇ ਕੀਤਾ ਸਵਾਗਤ

ਫਗਵਾੜਾ 31 ਮਈ ( ਸ਼ਰਨਜੀਤ ਸਿੰਘ ਸੋਨੀ ) ਲੋਕਸਭਾ ਚੋਣਾਂ ਲਈ ਸ਼ਨੀਵਾਰ 1 ਜੂਨ ਨੂੰ ਹੋਣ ਜਾ ਰਹੀ ਵੋਟਿੰਗ ਤੋਂ ਇਕ ਦਿਨ ਪਹਿਲਾਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਮੀਤ ਪ੍ਰਧਾਨ ਜਤਿੰਦਰ ਕੌਰ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਹਨਾਂ ਦਾ ਸਵਾਗਤ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੀ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ, ਜਿਲ੍ਹਾ ਸਕੱਤਰ ਅਸ਼ੋਕ ਭਾਟੀਆ ਅਤੇ ਹੋਰਨਾਂ ਆਗੂਆਂ ਵਲੋਂ ਕੀਤਾ ਗਿਆ। ਆਪ ਆਗੂਆਂ ਨੇ ਉਹਨਾਂ ਨੂੰ ਪਾਰਟੀ ਵਿਚ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਇਸ ਦੌਰਾਨ ਆਪ ਵਿਚ ਸ਼ਾਮਲ ਹੋਈ ਜਤਿੰਦਰ ਕੌਰ ਨੇ ਕਿਹਾ ਕਿ ਉਹ ਭਾਜਪਾ ਦੀਆਂ ਵੰਡ ਪਾਊ ਨੀਤੀਆਂ ਨਾਲ ਸਹਿਮਤ ਨਾ ਹੋਣ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਾਂਹ ਵਧੂ ਸੋਚ, ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੂਰੀਆਂ ਕੀਤੀਆਂ ਜਾ ਰਹੀਆਂ ਗਰੰਟੀਆਂ ਅਤੇ ਸੂਬੇ ਦੀਆਂ ਔਰਤਾਂ ਨੂੰ 1100 ਰੁਪਏ ਮਹੀਨਾ ਮਾਣ ਭੱਤਾ ਦੇਣ ਦੇ ਐਲਾਨ ਤੋਂ ਪ੍ਰਭਾਵਿਤ ਹੋ ਕੇ ਆਪ ਵਿਚ ਸ਼ਾਮਲ ਹੋਏ ਹਨ ਅਤੇ ਹੁਣ ਡਾ. ਰਾਜਕੁਮਾਰ ਚੱਬੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਪੁਵਾ ਕੇ ਉਹਨਾਂ ਦੀ ਜਿੱਤ ਯਕੀਨੀ ਬਨਾਉਣਗੇ। ਇਸ ਮੌਕੇ ਹਰੀਓਮ ਗੁਪਤਾ ਜਿਲ੍ਹਾ ਕੈਸ਼ੀਅਰ, ਬਲਾਕ ਪ੍ਰਧਾਨ ਗੋਪੀ ਬੇਦੀ, ਜਿਲ੍ਹਾ ਯੂਥ ਪ੍ਰਧਾਨ ਸਨੀ, ਦੀਪਕ ਪ੍ਰਧਾਨ ਵਿਦਿਆਰਥੀ ਵਿੰਗ, ਅਸ਼ਵਨੀ ਕੁਮਾਰ, ਲੋਕੇਸ਼ ਕੁਮਾਰ, ਜੋਗਿੰਦਰ ਭੋਲੀ ਆਦਿ ਹਾਜਰ ਸਨ।