You are currently viewing ਵੱਡੀ ਖ਼ਬਰ ! ਦਸੂਹਾ ਤੋਂ ਵਿਧਾਇਕ ਕਰਮਵੀਰ ਘੁੰਮਣ ਕਾਰ ਹਾਦਸੇ ਵਿੱਚ ਜ਼ਖ਼ਮੀ

ਵੱਡੀ ਖ਼ਬਰ ! ਦਸੂਹਾ ਤੋਂ ਵਿਧਾਇਕ ਕਰਮਵੀਰ ਘੁੰਮਣ ਕਾਰ ਹਾਦਸੇ ਵਿੱਚ ਜ਼ਖ਼ਮੀ

Punjab News : ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜੀਪੁਰ ਮੁੱਖ ਸੜਕ ‘ਤੇ ਪੈਂਦੇ ਪਿੰਡ ਚੌਹਾਣਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸੀ ਤਾਂ ਪਿੰਡ ਚੌਹਾਣਾ ਨੇੜੇ ਇੱਕ ਵਾਹਨ ਦੀ ਸਾਈਡ ‘ਤੇ ਜਾ ਟਕਰਾਉਣ ਤੋਂ ਬਾਅਦ ਗੱਡੀ ਸੜਕ ਤੋਂ ਉਤਰ ਗਈ ਅਤੇ ਖੰਭੇ ਨਾਲ ਟਕਰਾਅ ਗਈ। ਗੱਡੀ ‘ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ। ਬਾਕੀ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।