You are currently viewing ਬੇਗਮਪੁਰਾ ਟਾਇਗਰ ਫੋਰਸ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਕਰੇਗੀ ਪੂਰਨ ਤੌਰ ਤੇ ਸਮ੍ਰਥਨ

ਬੇਗਮਪੁਰਾ ਟਾਇਗਰ ਫੋਰਸ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦਾ ਕਰੇਗੀ ਪੂਰਨ ਤੌਰ ਤੇ ਸਮ੍ਰਥਨ

ਹੁਸ਼ਿਆਰਪੁਰ,14 ਫਰਵਰੀ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ,ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ ਨੇ ਇੱਕ ਮੁਲਾਕਾਤ ਦੋਰਾਨ ਦੱਸਿਆ ਕਿ 16 ਫਰਵਰੀ ਨੂੰ ਭਾਰਤ ਬੰਦ ਦੀ ਦਿੱਤੀ ਗਈ ਕਾਲ ਦਾ ਬੇਗਮਪੁਰਾ ਟਾਇਗਰ ਫੋਰਸ ਪੂਰਨ ਤੌਰ ਤੇ ਸਮਰਥਨ ਕਰਦੀ ਹੈ। ਉਹਨਾ  ਕਿਹਾ ਕਿ ਭਾਜਪਾ ਦੇ ਗੈਰਸੰਵਿਧਾਨਕ ਫੈਸਲਿਆਂ ਨਾਲ ਦੇਸ਼ ਵਿੱਚ ਅਫਰਾ ਤਫਰੀ ਵਾਲਾ ਮਹੌਲ ਹੈ ਸਰਕਾਰ ਚੋਰ ਦਰਵਾਜੇ ਰਾਹੀਂ ਦੇਸ਼ ਵਿੱਚ ਪਬਲਿਕ ਸੈਕਟਰ ਨੂੰ ਖਤਮ ਕਰਕੇ ਸਰਕਾਰੀ ਅਦਾਰਿਆਂ ਨੂੰ ਆਪਣੇ ਵਪਾਰਿਕ ਦੋਸਤਾਂ ਨੂੰ ਵੇਚ ਕੇ ਨਿੱਜੀਕਰਣ ਕਰ ਰਹੀ ਹੈ ਅਤੇ ਸੰਵਿਧਾਨ ਵਿੱਚ ਸੋਧਾਂ ਕਰਕੇ ਸੰਵਿਧਾਨ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ।ਉਹਨਾ ਕਿਹਾ ਦਿੱਲੀ ਪੂਰੇ ਦੇਸ਼ ਦੀ ਰਾਜਧਾਨੀ ਹੈ ਜਿੱਥੇ ਆਪਣੀ ਗੱਲ ਮਨਾਉਣ ਲਈ ਕੇਂਦਰ ਸਰਕਾਰ ਵਿਰੁੱਧ ਕੋਈ ਵੀ ਦੇਸ਼ ਵਾਸੀ ਸੰਵਿਧਾਨਿਕ ਅਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਸਕਦਾ ਹੈ
ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਭਾਜਪਾ ਸਾਸ਼ਿਤ ਹਰਿਆਣਾ ਦੀ ਖੱਟੜ ਸਰਕਾਰ ਹਾਈਵੇਅ ਤੇ ਵੱਡੇ ਵੱਡੇ ਕੰਨਟੇਨਰ ਅਤੇ ਸੀਮੇਂਟ ਦੇ ਪੱਥਰ ਅਤੇ ਸਰੀਏ ਦੇ ਵੱਡੇ ਕਿੱਲ ਗੱਡ ਕੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਰਾਹ ਡੱਕ ਰਹੀ ਹੈ।ਉਹਨਾ ਖੱਟੜ ਸਰਕਾਰ ਦੀ ਇਸ ਗੈਰਸੰਵਿਧਾਨਕ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾ ਇਹ ਵੀ ਕਿਹਾ ਕਿ ਈਵੀਐੱਮ ਮਸ਼ੀਨਾ ਪੱਕੇ ਤੌਰ ਤੇ ਬੈਨ ਹੋਣੀਆ ਚਾਹੀਦੀਆ ਹਨ ।  ਉਹਨਾ ਕਿਹਾ ਕਿ ਸਰਕਾਰ ਵਲੋ ਸੰਵਿਧਾਨ ਨਾਲ ਕੀਤੀ ਜਾ ਰਹੀ ਛੇੜਛਾੜ ਨੂੰ ਬਰਦਾਸਿਤ ਨਹੀ ਕੀਤਾ ਜਾਵੇਗਾ । ਇਸ ਮੌਕੇ ਹੋਰਨਾ ਤੋ ਇਲਾਵਾ ਸ਼ਨੀ ਸੀਣਾ,ਰਾਜ ਕੁਮਾਰ ਰਾਜੂ ਸ਼ੇਰਗੜ,ਵਿੱਕੀ ਪੁਰਹੀਰਾ,ਕਮਲਜੀਤ ਡਾਡਾ,ਚਰਨਜੀਤ ਡਾਡਾ,ਹਰਭਜਨ ਲਾਲ ਸਰੋਆ,ਅਮਨਦੀਪ,ਰਵੀ ਸੁੰਦਰ ਨਗਰ,ਆਦਿ ਹਾਜਰ ਸਨ ।