You are currently viewing ਕਿਸਾਨਾਂ ਨਾਲ ਡੱਟਕੇ ਖੜੀ ਮਾਨ ਸਰਕਾਰ, ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ

ਕਿਸਾਨਾਂ ਨਾਲ ਡੱਟਕੇ ਖੜੀ ਮਾਨ ਸਰਕਾਰ, ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ

ਚੰਡੀਗੜ੍ਹ- ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਕਿਸਾਨਾਂ ਨਾਲ ਡੱਟ ਕੇ ਖੜੀ ਹੈ। ਇਸ ਮੌਕੇ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਅਲਰਟ ਕੀਤਾ  ਹੈ। ਇਸ ਤੋਂ ਇਲਾਵਾ ਪੰਜਾਬ ਨਾਲ ਲੱਗਦੇ ਹਰਿਆਣਾ ਬਾਰਡਰਾਂ ਉਤੇ ਐਂਬੂਲੈਂਸਾਂ ਦੀ ਤਾਇਨਾਤੀ ਵਧਾ ਦਿੱਤੀ ਹੈ।

ਪੰਜਾਬ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਡਾਕਟਰਾਂ ਤੇ ਸਟਾਫ ਨੂੰ ਵੀ ਹਸਪਤਾਲਾਂ ‘ਚ ਹੀ ਰਹਿਣ ਨੂੰ ਕਿਹਾ ਹੈ। ਦੱਸ ਦਈਏ ਕਿ ਇਸ ਪੁਲਿਸ ਕਾਰਵਾਈ ‘ਚ ਕਿਸਾਨ ਗੰਭੀਰ ਜ਼ਖਮੀ ਹੋ ਰਹੇ ਹਨ। ਪੰਜਾਬ ਸਰਕਾਰ ਨੇ  ਹਰਿਆਣਾ ਸਰਕਾਰ ਨੂੰ ਵੀ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਨਾ ਛੱਡਣ ਦੀ ਮੰਗ ਕੀਤੀ ਹੈ। ਸੰਗਰੂਰ, ਪਟਿਆਲਾ, ਡੇਰਾਬੱਸੀ, ਮਾਨਸਾ ਤੇ ਬਠਿੰਡਾ ਦੇ ਹਸਪਤਾਲ ਅਲਰਟ ਉਤੇ ਕੀਤਾ ਗਿਆ ਹੈ।

ਕਿਸਾਨਾਂ ਦੇ ‘ਦਿੱਲੀ ਚਲੋ’ ਰੋਸ ਮਾਰਚ ‘ਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਅੰਬਾਲਾ ਦੇ ਸ਼ੰਭੂ ਸਰਹੱਦ ‘ਤੇ ਲਗਾਏ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਸ਼ੰਭੂ ਸਰਹੱਦ ਨੇੜੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕਿਸਾਨਾਂ ਨੇ ਸੀਮਿੰਟ ਦੇ ਬਣੇ ਬੈਰੀਅਰਾਂ ਨੂੰ ਹਟਾਉਣ ਲਈ ਟਰੈਕਟਰਾਂ ਦੀ ਵਰਤੋਂ ਕੀਤੀ। ਧਰਨਾਕਾਰੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਘੱਗਰ ਨਦੀ ਦੇ ਪੁਲ ’ਤੇ ਹਰਿਆਣਾ ਪੁਲੀਸ ਵੱਲੋਂ ਬੈਰੀਕੇਡ ਦੇ ਹਿੱਸੇ ਵਜੋਂ ਇਹ ਬੈਰੀਅਰ ਲਾਏ ਗਏ ਸਨ।

ਹਰਿਆਣਾ ਪੁਲਿਸ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵਰਤੇ ਜਾ ਰਹੇ ਹਨ ਕਿਉਂਕਿ ਪ੍ਰਦਰਸ਼ਨਕਾਰੀ ਪੁਲਿਸ ਕਰਮਚਾਰੀਆਂ ‘ਤੇ ਪਥਰਾਅ ਕਰ ਰਹੇ ਸਨ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਕਿਹਾ, “ਪ੍ਰਦਰਸ਼ਨਕਾਰੀਆਂ ਵੱਲੋਂ ਹਰਿਆਣਾ ਪੁਲਿਸ ‘ਤੇ ਪਥਰਾਅ ਕੀਤਾ ਗਿਆ। ਸਥਿਤੀ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਬੁਲਾਰੇ ਨੇ ਕਿਹਾ, “ਕਿਸੇ ਨੂੰ ਵੀ ਅਸ਼ਾਂਤੀ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।”