You are currently viewing ਅਰਦਾਸ ਵੈਲਫੇਅਰ ਸੁਸਾਇਟੀ ਨੇ ਮਹੀਨਾਵਾਰ ਪ੍ਰੋਜੈਕਟ ਤਹਿਤ ਔਰਤਾਂ ਨੂੰ ਵੰਡੀ ਪੈਨਸ਼ਨ, ਭਾਵੁਕ ਔਰਤਾਂ ਨੇ ਜਤਿੰਦਰ ਬੋਬੀ ਨੂੰ ਦੱਸਿਆ ਮਸੀਹਾ

ਅਰਦਾਸ ਵੈਲਫੇਅਰ ਸੁਸਾਇਟੀ ਨੇ ਮਹੀਨਾਵਾਰ ਪ੍ਰੋਜੈਕਟ ਤਹਿਤ ਔਰਤਾਂ ਨੂੰ ਵੰਡੀ ਪੈਨਸ਼ਨ, ਭਾਵੁਕ ਔਰਤਾਂ ਨੇ ਜਤਿੰਦਰ ਬੋਬੀ ਨੂੰ ਦੱਸਿਆ ਮਸੀਹਾ


ਫਗਵਾੜਾ 3 ਫਰਵਰੀ ( ਸ਼ਰਨਜੀਤ ਸਿੰਘ ਸੋਨੀ )

ਫਗਵਾੜਾ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਮਾਸਿਕ ਪ੍ਰੋਜੈਕਟ ਤਹਿਤ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੋਬੀ ਤੋਂ ਇਲਾਵਾ ਸਾਬਕਾ ਕੌਂਸਲਰ ਸੰਜੀਵ ਬੁੱਗਾ ਅਤੇ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਆਦਿ ਨੇ ਵੀ ਪੈਨਸ਼ਨ ਵੰਡਣ ਵਿੱਚ ਸਹਿਯੋਗ ਦਿੱਤਾ। ਪੈਨਸ਼ਨ ਲੈਣ ਸਮੇਂ ਭਾਵੁਕ ਔਰਤਾਂ ਨੇ ਜਤਿੰਦਰ ਬੋਬੀ ਨੂੰ ਮਸੀਹਾ ਦੱਸਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਦਿੱਤੀ ਜਾਂਦੀ ਮਹੀਨਾਵਾਰ ਪੈਨਸ਼ਨ ਤੋਂ ਉਨ੍ਹਾਂ ਨੂੰ ਕਾਫੀ ਆਰਥਿਕ ਮਦਦ ਮਿਲਦੀ ਹੈ। ਮਹਿਲਾਵਾਂ ਨੇ ਜਤਿੰਦਰ ਬੌਬੀ ਅਤੇ ਉਨ੍ਹਾਂ ਦੀ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਜਤਿੰਦਰ ਬੌਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਰਦਾਸ ਵੈਲਫੇਅਰ ਸੁਸਾਇਟੀ ਦਾ ਉਦੇਸ਼ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨਾ ਹੈ। ਪਿਛਲੇ ਕਈ ਸਾਲਾਂ ਤੋਂ ਵਿਧਵਾ ਔਰਤਾਂ ਨੂੰ ਹਰ ਮਹੀਨੇ ਦੇ ਪਹਿਲੇ ਹਫ਼ਤੇ ਪੈਨਸ਼ਨ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਅੰਗਹੀਣਾਂ ਨੂੰ ਪੈਨਸ਼ਨ ਵੰਡਣ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਹਰ ਮਹੀਨੇ ਦੀ 15 ਤਰੀਕ ਨੂੰ ਪੈਨਸ਼ਨ ਦੀ ਵੰਡ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਸਹਿਯੋਗ ਲਈ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਪੈਨਸ਼ਨ ਵੰਡਣ ਦੇ ਦੋਵੇਂ ਪ੍ਰੋਜੈਕਟ ਨਿਰੰਤਰ ਜਾਰੀ ਰੱਖੇ ਜਾਣਗੇ। ਜਤਿੰਦਰ ਬੌਬੀ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਹਾਜ਼ਰ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਰਦੀ ਦੇ ਮੌਸਮ ਦੌਰਾਨ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਲਈ ਚਾਹ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਰਾਜੇਸ਼ ਕਾਲੀਆ, ਰਾਘਵ ਚੱਢਾ, ਰਮਨ ਨਹਿਰਾ, ਸਤੀਸ਼ ਬੱਗਾ, ਗੁਲਸ਼ਨ ਟੱਕਰ, ਸੰਨੀ ਖੋਥੜਾਂ, ਤਜਿੰਦਰ ਬਾਵਾ, ਧਰੁਵ ਕਲੂਚਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।