You are currently viewing ਸੋਮਵਾਰ ਨੂੰ ਭਗਵਾਨ ਰਾਮ ਦੇ ਰੰਗ ‘ਚ ਰੰਗਿਆ ਜਾਵੇਗਾ ਫਗਵਾੜਾ : ਅਨੀਤਾ ਸੋਮ ਪ੍ਰਕਾਸ਼ * ਸ਼ੋਭਾ ਯਾਤਰਾ ‘ਚ ਸ਼ਾਮਲ ਹੋਣਗੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼

ਸੋਮਵਾਰ ਨੂੰ ਭਗਵਾਨ ਰਾਮ ਦੇ ਰੰਗ ‘ਚ ਰੰਗਿਆ ਜਾਵੇਗਾ ਫਗਵਾੜਾ : ਅਨੀਤਾ ਸੋਮ ਪ੍ਰਕਾਸ਼ * ਸ਼ੋਭਾ ਯਾਤਰਾ ‘ਚ ਸ਼ਾਮਲ ਹੋਣਗੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼


ਫਗਵਾੜਾ 19 ਜਨਵਰੀ
ਅਯੋਧਿਆ ਸਥਿਤ ਭਗਵਾਨ ਰਾਮ ਦੀ ਜਨਮ ਭੂਮੀ ‘ਤੇ ਬਣੇ ਵਿਸ਼ਾਲ ਮੰਦਿਰ ‘ਚ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਮੌਕੇ ਫਗਵਾੜਾ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸਮਿਤੀ ਵੱਲੋਂ ਕੌਮੀ ਸੇਵਕ ਰਾਮ ਲੀਲਾ ਤਿਉਹਾਰ ਕਮੇਟੀ ਦੇ ਸਹਿਯੋਗ ਨਾਲ ਸਜਾਈ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ‘ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵੀ ਖਾਸ ਤੌਰ ਤੇ ਸ਼ਾਮਿਲ ਹੋਣਗੇ। ਇਹ ਜਾਣਕਾਰੀ ਉਹਨਾਂ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਦਿੱਤੀ। ਉਹਨਾਂ ਸ਼ੋਭਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦਰਸਾਇਆ ਅਤੇ ਕਿਹਾ ਕਿ ਸੋਮਵਾਰ ਨੂੰ ਉਹ ਖੁਦ ਵੱਡੀ ਗਿਣਤੀ ‘ਚ ਔਰਤਾਂ ਦੇ ਨਾਲ ਸ਼ੋਭਾ ਯਾਤਰਾ ਦਾ ਹਿੱਸਾ ਬਣਨਗੇ ਅਤੇ ਫਗਵਾੜਾ ਨੂੰ ਪੂਰੀ ਤਰ੍ਹਾਂ ਭਗਵਾਨ ਰਾਮ ਦੇ ਰੰਗ ‘ਚ ਰੰਗਿਆ ਜਾਵੇਗਾ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਵੀ ਕੀਤੀ ਕਿ 22 ਜਨਵਰੀ ਨੂੰ ਸਵੇਰੇ ਠੀਕ 11 ਵਜੇ ਮੌਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਪਹੁੰਚਣ ਅਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਵਿਚ ਸ਼ਾਮਲ ਹੋ ਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਹ ਸ਼ੋਭਾ ਯਾਤਰਾ ਸੈਂਟਰਲ ਟਾਊਨ, ਗੁਰੂ ਹਰਗੋਬਿੰਦ ਨਗਰ, ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾਵਾਲਾ ਬਾਜ਼ਾਰ, ਗਊਸ਼ਾਲਾ ਬਾਜ਼ਾਰ, ਸਰਾਏ ਰੋਡ, ਬੰਗਾ ਰੋਡ ਤੋਂ ਹੁੰਦੀ ਹੋਈ ਅਖੀਰ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਜੀਟੀ ਰੋਡ ਫਗਵਾੜਾ ਵਿਖੇ ਪਹੁੰਚੇਗੀ। ਸ਼ੋਭਾ ਯਾਤਰਾ ਦੌਰਾਨ ਕੀਰਤਨ ਮੰਡਲੀਆਂ ਭਗਵਾਨ ਸ੍ਰੀ ਰਾਮ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੀਆਂ। ਭਗਵਾਨ ਰਾਮ ਦੇ ਜੀਵਨ ’ਤੇ ਆਧਾਰਿਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਸ਼ੋਭਾ ਯਾਤਰਾ ਦਾ ਜਿੱਥੇ ਪੂਰੇ ਰਸਤੇ ਵਿੱਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ, ਉੱਥੇ ਹੀ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਸੰਸਥਾਵਾਂ ਅਤੇ ਮਾਰਕੀਟ ਕਮੇਟੀਆਂ ਵੱਲੋਂ ਲੰਗਰ ਪ੍ਰਸ਼ਾਦ ਦੇ ਸਟਾਲ ਵੀ ਲਗਾਏ ਜਾਣਗੇ। ਸ਼ੋਭਾ ਯਾਤਰਾ ਦੀ ਸਮਾਪਤੀ ਸਮੇਂ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਵਿਖੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਇਸ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਸ਼ੋਭਾ ਯਾਤਰਾ ਨੂੰ ਲੈ ਕੇ ਸ਼੍ਰੀ ਰਾਮ ਭਗਤਾਂ ਦਾ ਉਤਸ਼ਾਹ ਸਿਖਰਾਂ ਤੇ ਹੈ।