You are currently viewing ਕੜਾਕੇ ਦੀ ਠੰਡ ਨੂੰ ਦੇਖਦਿਆਂ ਬੱਚਿਆਂ ਨੂੰ ਸਵੈਟਰ, ਬੂਟ ਜੁਰਾਬਾਂ ਵੰਡੀਆਂ

ਕੜਾਕੇ ਦੀ ਠੰਡ ਨੂੰ ਦੇਖਦਿਆਂ ਬੱਚਿਆਂ ਨੂੰ ਸਵੈਟਰ, ਬੂਟ ਜੁਰਾਬਾਂ ਵੰਡੀਆਂ

ਫਗਵਾੜਾ : ਪਿਛਲੇ ਕੁਝ ਸਮੇਂ ਤੋਂ ਪੈ ਰਹੀ ਅੱਤ ਦੀ ਠੰਡ  ਨੂੰ ਧਿਆਨ ਵਿੱਚ ਰੱਖਦੇ ਹੋਏ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ.) ਫਗਵਾੜਾ ਵਲੋਂ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੁੜਕੀ ਅਤੇ ਧੀਨਪੁਰ ਵਿਖੇ ਬੱਚਿਆਂ ਨੂੰ ਬੂਟ, ਜੁਰਾਬਾਂ ਅਤੇ ਸਵੈਟਰ ਪ੍ਰਦਾਨ ਕੀਤੇ ਗਏ। ਇਸ ਸਬੰਧੀ ਸਕੂਲ ਵਿਖੇ ਆਯੋਜਿਤ ਸਮਾਗਮ ਵਿੱਚ ਕਲੱਬ ਦੇ ਸੰਯੁਕਤ ਸਕੱਤਰ ਪੰਡਿਤ ਰਾਹੁਲ ਸ਼ਰਮਾਾ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਰੁੜਕੀ ਵਿਖੇ ਪਿਛਲੇ ਮਹੀਨੇ ਜੈਕਟਾਂ ਬੂਟ ਜੁਰਾਬਾਂ ਦਿੱਤੀਆਂ ਗਈਆਂ ਸਨ ਤਾਂ ਪ੍ਰਾਇਮਰੀ ਸਕੂਲ ਦੇ ਮੁਖੀਆਂ ਵਲੋਂ ਛੋਟੇ ਬੱਚਿਆਂ ਲਈ ਵੀ ਮੰਗ ਕੀਤੀ ਰੱਖੀ ਗਈ । ਪ੍ਰੋਜੈਕਟ ਡਾਇਰੈਕਟਰ ਗੁਰਮੀਤ ਲੁੱਗਾ ਦੀ ਪ੍ਰੇਰਣਾ ਅਤੇ ਪ੍ਰਵਾਸੀ ਭਾਰਤੀ ਗੋਰਖ ਨਾਥ ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਆਯੋਜਿਤ ਹੋ ਸਕਿਆ । ਇਸ ਮੌਕੇ ਬਲਾਕ ਸੰਮਤੀ ਮੈਂਬਰ ਤਜਿੰਦਰ ਕੌਰ ਅਤੇ ਸਰਪੰਚ ਦਲਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਾਰਮਿਕ ਸਥਾਨਾਂ ਵਾਂਗ ਵਿੱਦਿਅਕ ਸੰਸਥਾਨਾਂ ਨੂੰ ਸਹਿਯੋਗ ਮਿਲੇ ਤਾਂ ਸਿੱਖਿਆ ਖੇਤਰ ਵਿੱਚ ਸਕਾਰਾਤਮਿਕ ਤਬਦੀਲੀ ਦਰਜ ਹੋ ਸਕਦੀ ਹੈ । ਲੈਕ ਗਿਆਨ ਸਿੰਘ , ਸਕੂਲ ਇੰਚਾਰਜ ਮੈਡਮ ਰਾਜ ਕੁਮਾਰੀ ਅਤੇ ਕੁਲਵਿੰਦਰ ਨੇ ਇਸ ਸੇਵਾ ਪ੍ਰੋਜੈਕਟ ਲਈ ਗੋਰਖ ਨਾਥ ਅਤੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਦਾ ਧੰਨਵਾਦ ਕੀਤਾ । ਲੈਕ. ਹਰਜਿੰਦਰ ਗੋਗਨਾ ਵਲੋਂ ਸੰਚਾਲਿਤ ਇਸ ਪ੍ਰੋਗਰਾਮ ਵਿੱਚ ਕਲੱਬ ਜਨਰਲ ਸਕੱਤਰ ਵਿਿਤਨ ਪੁਰੀ ਨੇ ਦੱਸਿਆ ਕਿ ਕਲੱਬ ਵਲੋਂ ਇਹ ਪ੍ਰੋਜੈਕਟ ਹਰ ਸਾਲ ਕਈ ਸਕੂਲਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ । ਕਲੱਬ ਵਲੋਂ ਸੀ.ਐਸ.ਆਰ. ਸਕੀਮ ਤਹਿਤ ਸੈਨੇਟਰੀ ਪੈਡ ਮਹਿਲਾਵਾਂ ਨੂੰ ਮੁਫਤ ਵੰਡੇ ਜਾਂਦੇ ਹਨ ਅਤੇ ਸੰਸਥਾ ਯੁਵਕ ਸੇਵਾਵਾਂ ਪੰਜਾਬ , ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਅਤੇ ਰੈਡ ਕਰਾਸ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ । ਸਮਾਰੋਹ ਦੌਰਾਨ ਮਿਡ ਡੇ ਮੀਲ ਵਰਕਰਾਂ ਨੂੰ ਕੰਬਲ ਪ੍ਰਦਾਨ ਕੀਤੇ ਗਏ । ਇਸ ਮੌਕੇ ਮੈਡਮ ਸੁਮਨ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ ਹਾਜ਼ਰ ਸਨ ।