ਫਗਵਾੜਾ 2 ਜਨਵਰੀ ( PHAGWARA NEWS ) ਕੇਂਦਰ ਸਰਕਾਰ ਵਲੋਂ ਵਾਹਨ ਚਾਲਕਾਂ ਲਈ ਨਵੇਂ ਲਾਗੂ ਕੀਤੇ ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਕੀਤੀ ਗਈ ਦੇਸ਼ ਪੱਧਰੀ ਹੜਤਾਲ ਦਾ ਅੱਜ ਫਗਵਾੜਾ ਵਿਚ ਵੀ ਭਾਰੀ ਅਸਰ ਦੇਖਣ ਨੂੰ ਮਿਲਿਆ। ਇਸ ਹੜਤਾਲ ਦੇ ਚਲਦਿਆਂ ਪੈਟਰੋਲ ਤੇ ਡੀਜਲ ਦੀ ਸਪਲਾਈ ਨਾ ਹੋਣ ਕਰਕੇ ਪੈਟਰੋਲ ਪੰਪ ਵੀ ਬੰਦ ਰਹੇ ਅਤੇ ਲੋਕਾਂ ਨੂੰ ਆਪਣੇ ਵਾਹਨਾਂ ਵਿਚ ਪੈਟਰੋਲ ਤੇ ਡੀਜਲ ਭਰਵਾਉਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੈਟਰੋਲ ਪੰਪਾਂ ਦੇ ਬਾਹਰ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪ੍ਰਸ਼ਾਸਨ ਵੀ ਕਿਸੇ ਤਰ੍ਹਾਂ ਦੀ ਅਣ ਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੁਸਤੈਦ ਰਿਹਾ। ਖਬਰ ਲਿਖੇ ਜਾਣ ਤੱਕ ਜਲੰਧਰ ਜੋਨ ਦੇ ਇਲਾਕੇ ਵਿਚ ਬੇਸ਼ਕ ਹੜਤਾਲ ਖਤਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਲੇਕਿਨ ਫਗਵਾੜਾ ਖੇਤਰ ਵਿਚ ਦੇਰ ਸ਼ਾਮ ਤੱਕ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ। ਆਮ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟੱਰਕ ਤੇ ਬੱਸ ਡਰਾਈਵਰਾਂ ਦੀ ਹੜਤਾਲ ਨੂੰ ਖਤਮ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦੂਰ ਹੋ ਸਕੇ।
![You are currently viewing ਟਰੱਕ ਡਰਾਈਵਰਾਂ ਦੀ ਹੜਤਾਲ ਦਾ ਫਗਵਾੜਾ ‘ਚ ਵੀ ਦੇਖਣ ਨੂੰ ਮਿਲਿਆ ਭਾਰੀ ਅਸਰ * ਬੰਦ ਪੈਟਰੋਲ ਪੰਪਾਂ ਦੇ ਬਾਹਰ ਖੱਜਲ ਖੁਆਰ ਹੋਏ ਲੋਕ](https://phagwaranews.in/wp-content/uploads/2024/01/Photo-2-Jan-DRL-003.jpg)