You are currently viewing ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਆਸ਼ੂ ਸਾਂਪਲਾ

ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਆਸ਼ੂ ਸਾਂਪਲਾ

ਫਗਵਾੜਾ 26 ਦਸੰਬਰ ( ਸ਼ਰਨਜੀਤ ਸਿੰਘ ਸੋਨੀ) ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਨਿੰਮਾਂ ਵਾਲਾ ਚੌਕ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਭਾਜਪਾ ਆਗੂ ਆਸ਼ੂ ਸਾਂਪਲਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਨੰਦ ਸਾਹਿਬ ਦੇ ਪਾਠ ਕਰਨ ਉਪਰੰਤ ਗ੍ਰੰਥੀ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਆਈ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਆਸ਼ੂ ਸਾਂਪਲਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਧਰਮ ਲਈ ਕੁਰਬਾਨ ਕਰ ਦਿੱਤਾ, ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ਾ ਅਨੁਸਾਰ ਦੇਸ਼ ਭਰ ਵਿੱਚ ਸ਼ਹੀਦੀ ਹਫ਼ਤਾ ਬਾਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।

ਇਸੇ ਲੜੀ ਤਹਿਤ ਅੱਜ ਸਿੰਘ ਸਭਾ ਗੁਰਦੁਆਰਾ ਨਿੰਮਾ ਵਾਲਾ ਚੌਕ ਵਿਖੇ ਸਮਾਗਮ ਕਰਵਾਇਆ ਗਿਆ ਆਸ਼ੂ ਸਾਂਪਲਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੀ ਕੁਰਬਾਨੀ ਸਦਕਾ ਦੇਸ਼ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਹੋਈ ਹੈ।

ਸਮਾਗਮ ਵਿੱਚ ਰਮੇਸ਼ ਸਚਦੇਵਾ, ਪੰਕਜ ਚਾਵਲਾ, ਗੁਰਦੀਪ ਦੀਪਾ, ਓਮਪ੍ਰਕਾਸ਼ ਬਿੱਟੂ, ਪਰਮੋਦ ਮਿਸ਼ਰਾ, ਬਲਵਿੰਦਰ ਠਾਕੁਰ, ਆਸ਼ੂ ਪੁਰੀ, ਸਤੀਸ਼ ਬੱਗਾ, ਰਾਜਕੁਮਾਰ ਰਾਣਾ, ਰਵੀ ਮੰਤਾਨੀ, ਭਾਰਤੀ ਸ਼ਰਮਾ, ਭਜਨ ਬੱਤੀ, ਅੰਜੂ ਖੁਰਾਣਾ, ਸੀਮਾ ਰਾਣਾ, ਸਾਉ ਰਾਮ। ਸੁਧੀਰ, ਲੋਕੇਸ਼ ਬਾਲੀ, ਪਰਵੀਨ ਧੁੰਨਾ, ਜਸਵੀਰ ਕੌਰ ਪਿੰਕੀ, ਸੁਧਾ, ਸੰਦੀਪ ਵਰਮਾ, ਅੰਜਲੀ ਪਾਂਡੇ, ਕਵਿਤਾ, ਲੱਕੀ ਸਰਵਤਾ ਅਨਿਰੁਧ ਕੁਮਰਾ ਆਦਿ ਹਾਜ਼ਰ ਸਨ।