You are currently viewing ਸਰਦੀਆਂ ‘ਚ ਹੁੰਦਾ ਹੈ ਜਲਦੀ ਬਿਮਾਰ ਹੋਣ ਦਾ ਖਤਰਾ, ਜਾਣੋ ਬਚਾਅ ਦੇ ਦੇਸੀ ਤੇ ਆਸਾਨ ਤਰੀਕੇ

ਸਰਦੀਆਂ ‘ਚ ਹੁੰਦਾ ਹੈ ਜਲਦੀ ਬਿਮਾਰ ਹੋਣ ਦਾ ਖਤਰਾ, ਜਾਣੋ ਬਚਾਅ ਦੇ ਦੇਸੀ ਤੇ ਆਸਾਨ ਤਰੀਕੇ

ਦੇਸ਼ ਦੇ ਕਈ ਇਲਾਕਿਆਂ ਵਿੱਚ ਬੀਚੇ ਕੁੱਝ ਦਿਨਾਂ ਤੋਂ ਪਾਰਾ ਕਾਫੀ ਹੇਠਾਂ ਆ ਗਿਆ ਹੈ ਇਸ ਕਾਰਨ ਠੰਡ ਕਾਫੀ ਵੱਧ ਗਈ ਹੈ। ਬਾਰਾਬੰਕੀ ਜ਼ਿਲੇ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਠੰਢ ਕਾਰਨ ਲੋਕਾਂ ਵਿੱਚ ਬਿਮਾਰੀਆਂ ਵੱਧ ਰਹੀਆਂ ਹਨ। ਇਸ ਸਬੰਧੀ ਸਿਹਤ ਵਿਭਾਗ ਨੇ ਵੀ ਕੋਲਡ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਠੰਡ ਵਧਣ ‘ਤੇ ਲੋਕਾਂ ਦੇ ਬਿਮਾਰ ਹੋਣ ਦਾ ਖਦਸ਼ਾ ਹੈ। ਵੈਸੇ ਠੰਡ ਦੇ ਦਿਨਾਂ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਜ਼ਿਲ੍ਹੇ ਵਿੱਚ ਠੰਢ ਕਾਰਨ ਸਭ ਤੋਂ ਵੱਧ ਲੋਕ ਸਾਹ ਦੀਆਂ ਬਿਮਾਰੀਆਂ, ਖੰਘ, ਜ਼ੁਕਾਮ, ਸਿਰ ਦਰਦ, ਅੱਖਾਂ ਵਿੱਚ ਦਰਦ ਅਤੇ ਨਸਾਂ ਵਿੱਚ ਅਕੜਾਅ, ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਰੋਗ ਆਦਿ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਇਹ ਇੱਕ ਇਲਾਕੇ ਤੱਕ ਸੀਮਤ ਨਹੀਂ ਹੈ।

ਦਰਅਸਲ ਮੌਸਮ ਬਦਲਣ ਦੇ ਨਾਲ ਲਗਭਗ ਹਰ ਵਿਅਕਤੀ ਨੂੰ ਅਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ ਕਿਉਂਕਿ ਸਕਦੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤੇ ਤੁਸੀਂ ਜਲਦੀ ਬਿਮਾਰ ਹੋ ਸਕਦੇ ਹੋ। ਅਜਿਹੇ ਮੌਸਮ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਥੋੜੀ ਜਿਹੀ ਵੀ ਤਬੀਅਤ ਖਰਾਬ ਹੋਣ ਉੱਤੇ ਫੌਰਨ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਵੈਸੇ ਜੇ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਲਈ ਅਸੀਂ ਤੁਹਾਡੇ ਲਈ ਕੁੱਝ ਉਪਾਅ ਲੈ ਕੇ ਆਏ ਹਾਂ…

ਠੰਢ ਵਧਣ ਨਾਲ ਕੁਝ ਬਿਮਾਰੀਆਂ ਹੋਣ ਦਾ ਖਤਰਾ ਵੀ ਨਾਲ ਹੀ ਵੱਧ ਜਾਂਦਾ ਹੈ। ਉਦਾਹਰਣ ਵਜੋਂ ਜੇਕਰ ਬਲੱਡ ਪ੍ਰੈਸ਼ਰ ਦੇ ਮਰੀਜ਼ ਜਾਂ ਦਿਲ ਦੇ ਮਰੀਜ਼ ਹਨ ਤਾਂ ਉਨ੍ਹਾਂ ਵਿੱਚ ਬਿਮਾਰੀਆਂ ਵਧ ਜਾਂਦੀਆਂ ਹਨ। ਇਸ ਦੇ ਨਾਲ ਹੋਣ ਵਾਲੀ ਇਨਫੈਕਸ਼ਨ ਵੀ ਵਧ ਜਾਂਦੀ ਹੈ। ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਵੇਰੇ ਸੈਰ ਕਰਨ ਲਈ ਬਾਹਰ ਨਹੀਂ ਨਿਕਲਣਾ ਚਾਹੀਦਾ, ਜੇ ਸੈਰ ਕਰਨ ਜਾਣਾ ਹੈ ਤਾਂ ਧੁੱਪ ਨਿਕਲਣ ਤੱਕ ਦਾ ਇੰਤਜ਼ਾਰ ਕਰੋ ਫਿਰ ਹੀ ਸੈਰ ਲਈ ਨਿਕਲੋ। ਜੇਕਰ ਕਿਤੇ ਜਾਣਾ ਜ਼ਰੂਰੀ ਹੋਵੇ ਤਾਂ ਗਰਮ ਕੱਪੜੇ ਪਹਿਨੋ, ਗਰਮ ਪਾਣੀ ਪੀਓ ਅਤੇ ਠੰਡੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹੇ ‘ਚ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ।