You are currently viewing ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਪਾਇਲਟ ਦੀਪਸ਼ਿਖਾ ਦਾ ਸਨਮਾਨ * ਨਾਨਕੇ ਘਰ ਪਲਾਹੀ ਗੇਟ ਪੁੱਜਣ ਤੇ ਹੋਇਆ ਭਰਵਾਂ ਸਵਾਗਤ

ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਪਾਇਲਟ ਦੀਪਸ਼ਿਖਾ ਦਾ ਸਨਮਾਨ * ਨਾਨਕੇ ਘਰ ਪਲਾਹੀ ਗੇਟ ਪੁੱਜਣ ਤੇ ਹੋਇਆ ਭਰਵਾਂ ਸਵਾਗਤ

ਫਗਵਾੜਾ 16 ਦਸੰਬਰ ( ਸ਼ਰਨਜੀਤ ਸਿੰਘ ਸੋਨੀ  )
ਸਪੇਨ ਤੋਂ ਪਾਇਲਟ ਬਣ ਕੇ ਇੰਡੀਆ ਪਰਤੀ ਦੀਪਸ਼ਿਖਾ ਦਾ ਅੱਜ ਆਪਣੇ ਨਾਨਕੇ ਘਰ ਪਲਾਹੀ ਗੇਟ ਫਗਵਾੜਾ ਪਹੁੰਚਣ ‘ਤੇ ਨਾਨਕਾ ਪਰਿਵਾਰ ਅਤੇ ਮੁਹੱਲੇ ਦੇ ਵਸਨੀਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੀਪਸ਼ਿਖਾ ਨੇ ਸਭ ਤੋਂ ਪਹਿਲਾਂ ਪਲਾਹੀ ਗੇਟ ਫਗਵਾੜਾ ਵਿਖੇ ਡਾਕਟਰ ਅੰਬੇਡਕਰ ਪਾਰਕ ਜਾ ਕੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਅਤੇ ਸੰਵਿਧਾਨ ਸਮਾਰਕ ਵਿਖੇ ਨਤਮਸਤਕ ਹੋ ਕੇ ਫੁੱਲਮਾਲਾਵਾਂ ਭੇਂਟ ਕੀਤੀਆਂ। ਮੁਹੱਲਾ ਵਾਸੀਆਂ ਨੇ ਦੀਪਸ਼ਿਖਾ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਹਿਨਾ ਦੇ ਨਾਲ ਲੱਡੂ ਵੰਡ ਕੇ ਉਸਦੇ ਪਾਇਲਟ ਬਣਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇਜਪਾਲ ਬਸਰਾ, ਪਰਸ਼ੋਤਮ ਸੁਮਨ, ਸੁਰਜੀਤ ਕਾਲਾ, ਸੁੱਖਾ, ਮਨਜੀਤ ਝਮਟ, ਅਨੂਪ ਜੱਸੀ ਤੋਂ ਇਲਾਵਾ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਫਾਰ ਪੀਪਲਜ਼ ਫਗਵਾੜਾ ਦੇ ਪ੍ਰਧਾਨ ਦਰਸ਼ਨ ਕਟਾਰੀਆ ਦੀ ਟੀਮ ਵਲੋਂ ਦੀਪਸ਼ਿਖਾ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਾਸ਼ਟਰੀ ਮੂਲਨਿਵਾਸੀ ਸੰਘ ਵਲੋਂ ਮਨਜੀਤ ਜੱਸੀ ਅਤੇ ਜਗਪਾਲ ਝੱਲੀ ਨੇ ਸਨਮਾਨ ਵਜੋਂ ਭਾਰਤੀ ਸੰਵਿਧਾਨ ਦੀ ਤਸਵੀਰ ਭੇਂਟ ਕੀਤੀ। ਦੀਪਸ਼ਿਖਾ ਦੇ ਮਾਮਾ ਅਜੇ ਮੂਲਨਿਵਾਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਭਾਣਜੀ ਤੇ ਬਹੁਤ ਮਾਣ ਹੈ। ਜਿਸਨੇ ਸਮੁੱਚੀ ਦੁਨੀਆਂ ਵਿੱਚ ਸਾਰੇ ਪੰਜਾਬ ਅਤੇ ਵਿਸ਼ੇਸ਼ ਕਰ ਬਹੁਜਨ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਜੇਕਰ ਭਾਰਤ ਵਿਚ ਬੱਚਿਆਂ ਨੂੰ ਮੌਕੇ ਦਿੱਤੇ ਜਾਣ ਤਾਂ ਇੱਥੇ ਟੈਲੇਂਟ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਵਿਦਿਆ ਸਸਤੀ ਕਰਨੀ ਚਾਹੀਦੀ ਹੈ ਤਾਂ ਕਿ ਗਰੀਬ ਵਰਗ ਦੇ ਬੱਚੇ ਵੀ ਉਚੇਰੀ ਸਿੱਖਿਆ ਹਾਸਿਲ ਕਰ ਸਕਣ।