You are currently viewing ਗੁਰਦੀਪ ਸਿੰਘ ਕੰਗ ਨੇ ਝੰਡੀ ਦਿਖਾ ਕੇ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਜੱਥਾ * ਕਿਹਾ: ਸੰਗਤ ਨੂੰ ਧਰਮ ਮਾਰਗ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ

ਗੁਰਦੀਪ ਸਿੰਘ ਕੰਗ ਨੇ ਝੰਡੀ ਦਿਖਾ ਕੇ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਜੱਥਾ * ਕਿਹਾ: ਸੰਗਤ ਨੂੰ ਧਰਮ ਮਾਰਗ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ

ਫਗਵਾੜਾ 16 ਦਸੰਬਰ ( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਅਤੇ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਮੰਡਲ ਦੀ ਤਰਫੋਂ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ ਫਗਵਾੜਾ ਤੋਂ ਜਥਾ ਰਵਾਨਾ ਕੀਤਾ ਗਿਆ। ਸ਼ਰਧਾਲੂਆਂ ਦੇ ਜਥੇ ਦੀ ਬੱਸ ਨੂੰ ਗੁਰਦੀਪ ਸਿੰਘ ਕੰਗ ਸਟੇਟ ਡਾਇਰੈਕਟਰ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਪੰਜਾਬ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੋਵਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਧਰਮ ਦੇ ਮਾਰਗ ਨਾਲ ਜੋੜਨ ਲਈ ਅਜਿਹੇ ਉਪਰਾਲੇ ਜਾਰੀ ਰੱਖਣੇ ਚਾਹੀਦੇ ਹਨ। ਧਾਰਮਿਕ ਯਾਤਰਾਵਾਂ ਮਨ ਵਿੱਚ ਨੇਕ ਗੁਣਾਂ ਨੂੰ ਵਧਾਉਂਦੀਆਂ ਹਨ ਅਤੇ ਵਿਚਾਰਾਂ ਵਿੱਚ ਸਕਾਰਾਤਮਕਤਾ ਲਿਆਉਂਦੀਆਂ ਹਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਯਾਤਰਾ ਦੀ ਸਫਲਤਾ ਦੀਆਂ ਸ਼ੁੱਭ ਇੱਛਾਵਾਂ ਵੀ ਦਿੱਤੀਆਂ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਨੇ ਦੱਸਿਆ ਕਿ ਪਿਛਲੇ 28 ਸਾਲਾਂ ਤੋਂ ਮਾਤਾ ਰਾਣੀ ਦੀ ਚੌਂਕੀ ਤੋਂ ਬਾਅਦ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ ਜਥਾ ਭੇਜਣ ਦੀ ਰਵਾਇਤ ਚੱਲ ਰਹੀ ਹੈ ਅਤੇ ਇਹ ਸਿਲਸਿਲਾ ਮਾਤਾ ਰਾਣੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਵਿਨੇ ਕੁਮਾਰ ਬਿੱਟੂ, ਰਾਜਪਾਲ ਬਸਰਾ, ਸੁਰਿੰਦਰ ਕੁਮਾਰ ਮਹੇਸ਼ ਕਨੌਜੀਆ, ਚੰਦਰ ਕਨੌਜੀਆ, ਮਿੰਟੂ, ਸ਼ੁਭਮ ਆਦਿ ਵੀ ਹਾਜ਼ਰ ਸਨ।