You are currently viewing ਰਾਸਟਰੀਆ ਅਲਪ ਸੰਖਿਅਕ ਅਰੱਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ  ਸਰਬਰ ਗੁਲਾਮ ਸੱਬਾ ਨੇੇ ਦਿੱਤੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ

ਰਾਸਟਰੀਆ ਅਲਪ ਸੰਖਿਅਕ ਅਰੱਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ ਨੇੇ ਦਿੱਤੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ

ਫਗਵਾੜਾ 29 ਜੂਨ 
ਈਦ ਉੱਲ ਅਜਾਹਾ ਦਾ ਪਵਿੱਤਰ ਤਿਉਹਾਰ ਪੂਰੇ ਦੇਸ ਭਰ ਵਿੱਚ ਹਰਸ਼ੋ ਹਲਾਸ ਨਾਲ ਮਨਾਇਆ ਗਿਆ ਪੂਰੇ ਮੁਸਲਿਮ ਭਾਈਚਾਰੇ ਵੱਲੋਂ ਵੱਖ ਵੱਖ ਈਦਗਾਹਾ ਤੇ ਮਸਜਿਦਾ ਵਿੱਚ ਜਾ ਕੇ ਈਦ ਦੀ ਨਮਾਜ ਅਦਾ ਕੀਤੀ ਇਸੇ ਤਰ੍ਹਾਂ ਪਲਾਹੀ ਦੀ ਮਦੀਨਾ ਮਸਜਿਦ ਵਿਖੇ ਈਦ ਉਲ ਜੁਹਾ ਦਾ ਮੁਬਾਰਕ ਤਿਓਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵਲੋਂ ਈਦ ਉੱਲ ਅਜਾਹਾ ਦੀ ਨਮਾਜ ਮਦੀਨਾ ਮਸਜਿਦ ਪਲਾਹੀ ਵਿਖੇ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ । ਇਸ ਮੋਕੇ ਤੇ ਰਾਸਟਰੀਆ ਅਲਪ ਸੰਖਿਅਕ ਅਰੱਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਦਿਲੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਈਦ ਉੱਲ ਅਜਹਾ ਨਾ ਸਿਰਫ ਹਜਰਤ ਇਬਰਾਹੀਮ ਆਲੇ ਸਲਾਮ ਅਤੇ ਹਜਰਤ ਇਸਮਾਇਲ ਆਲੇ ਸਲਾਮ ਦੀ ਅਜੀਮ ਕੁਰਬਾਨੀ ਦੀ ਯਾਦਗਾਰ ਹੈ ਬਲਕਿ ਮੁਸਲਮਾਨਾਂ ਨੂੰ ਜਜਬਾ ਏ ਕੁਰਬਾਨੀ ਆਪਣੇ ਅੰਦਰ ਪੈਦਾ ਕਰਨ ਦਾ ਸਬਕ ਦਿੰਦਾ ਹੈ । ਸੱਬਾ ਨੇ ਅੱਲਾ ਅੱਗੇ ਦੁਆ ਕਰਦਿਆ ਕਿਹਾ ਕਿ ਅੱਲਾ ਤਬਾਰਕ ਤਾਲਾ ਸਾਰੇ ਇਨਸ਼ਾਨਾ ਨੂੰ ਹਰ ਪ੍ਰੇਸ਼ਾਨੀ ਤੋਂ ਮਹਿਫੂਜ ਰੱਖੇ ਅਤੇ ਕੁਦਰਤੀ ਮਹਾਮਾਰੀ ਵਰਗੀਆਂ ਬਿਮਾਰੀਆਂ ਤੋਂ ਬਚਾਵੇ । ਸਮਾਗਮ ਦੌਰਾਨ ਐਸ ਐਚ ਓ. ਸਦਰ ਸੁਰਜੀਤ ਸਿੰਘ ਪੱਡਾ, ਪ੍ਰਦੀਪ ਸਿੰਘ ਹਰਦਾਸਪੁਰ ਜਨਰਲ ਸੈਕਟਰੀ ਪੰਜਾਬ ਰਾਸਟਰੀ ਅਲਪ ਸੰਖਿਆ ਅਰੱਕਸ਼ਨ ਮੋਰਚਾ ਅਤੇ ਹੋਰ ਪਤਵੰਤਿਆਂ ਨੇ ਵੀ ਮੁਸਲਿਮ ਭਾਈਚਾਰੇ ਨਾਲ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਸਰਬਰ ਗੁਲਾਮ ਸੱਬਾ ਨੇ ਇਸ ਖੁਸ਼ੀ ਮੌਕੇ ਵਧਾਈ ਦੇਣ ਪੁੱਜੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਐਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਤੇ ਪੁਲਿਸ ਪ੍ਰਸ਼ਾਸਣ ਵਲੋਂ ਦਿੱਤੇ ਗਏ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਰੀ ਗਯੂਰ ਅਹਿਮਦ, ਮੰਗਲ ਹੁਸੈਨ, ਮੁਹੰਮਦ ਕੈਸਰ, ਮੁਹੰਮਦ ਅਸਲਮ, ਮੁਹੰਮਦ ਸਮੀਰ, ਮੁਹੰਮਦ ਮੋਸ਼ੀਦ, ਮੁਹੰਮਦ ਕਮਾਲ ਖਾਨ, ਇਕਰਾਮਦੀਨ, ਸੌਕਤ ਅਲੀ, ਮੁਹੰਮਦ ਸਹਿਜਾਦ, ਅਬਦੁਲ ਬਾਸ਼ਿਦ, ਸੋਢੀ ਸੁਨੜਾ,ਮੁਹੰਮਦ ਜਹਾਗੀਰ, ਲਾਲੀ ਅਠੋਲੀ, ਤੰਨੀ ਅਠੋਲੀ, ਮੁਹੰਮਦ ਫਰਿਆਦ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜਰ ਸਨ । ਇਸ ਮੌਕੇ ਤੇ ਦੇਸ਼ ਦੀ ਅਮਨ ਸਾਂਤੀ ਅਤੇ ਖੁਸ਼ਹਾਲੀ ਤੇ ਤਰੱਕੀ ਲਈ ਮਖਸੂਸ ਦੁਆ ਵੀ ਕੀਤੀ ਗਈ । ਇਸੇ ਤਰ੍ਹਾ ਈਦ ਦੀ ਨੁਮਾਜ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਵਿਖੇ ਇਮਾਮ ਜਿਆ ਉੱਲ ਹੱਕ ਕਾਸਮੀ ਨੇ ਅਦਾ ਕਰਵਾਈ ਇਸ ਮੌਕੇ ਤੇ ਵੱਖ ਵੱਖ ਰਾਜਨੀਤਿਕ , ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਪੁੱਜਕੇ ਪੂਰੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ।

ਇਸ ਮੌਕੇ ਤੇ ਇਮਾਮ ਜਿਆ ਉੱਲ ਹੱਕ ਕਾਸਮੀ ਨੇ ਈਦ ਉੱਲ ਅਜਾਹਾ ਦੇ ਪਵਿੱਤਰ ਤਿਉਹਾਰ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਕਿਸ ਤਰ੍ਹਾਂ ਹਜਰਤ ਇਬਰਾਹੀਮ ਵਾਲੇ ਅਸਲਾਮ ਨੇ ਰੱਬ ਦੀ ਰਜਾ ਲਈ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਇਸ ਮੋਕੇ ਤੇ ਮੁਹੰਮਦ ਅਸ਼ਫਾਕ ਖਾਨ, ਬਹਾਰ ਖਾਨ, ਲਾਲੀ ਖਾਨ, ਸੌਕਤ ਅਲੀ, ਮੁਹੰਮਦ ਜਾਸ਼ੀਮ, ਕਾਰੀ ਸੌਕੀਨ,ਜਮੀਲ ਖਾਨ, ਬਹਾਦਰ ਖਾਨ ਬਿੱਟਾ, ਮੁਹੰਮਦ ਜਮਾਲ, ਮੁਹੰਮਦ ਤਾਜੀਮ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ।