ਫਗਵਾੜਾ, 28 ਫਰਵਰੀ
ਗ੍ਰਾਮ ਪੰਚਾਇਤ ਪਲਾਹੀ, ਵਲੋਂ ਵਿਦੇਸ਼ ਵਸਦੇ ਪਲਾਹੀ ਨਿਵਾਸੀ ਗੁਰਦੀਪ ਸਿੰਘ ਨਿਊਜੀਲੈਂਡ, ਸੌਨਿਹਾਲ ਸਿੰਘ ਦੇ ਸਹਿਯੋਗ ਨਾਲ ਪਿੰਡ ਪਲਾਹੀ ਦੇ ਆਮ ਆਦਮੀ ਕਲਿਨਿਕ ਲਈ 10,000 ਰੁਪਏ ਦੀਆਂ ਦਵਾਈਆਂ ਅਤੇ ਇੱਕ ਹੋਰ ਐਨ.ਆਰ.ਆਈ. ਨੇ 8,000 ਰੁਪਏ ਕੀਮਤ ਦਾ ਸੀ.ਵੀ.ਸੀ. ਸੈੱਲ ਪੈੱਕ ਲਈ ਸਹਿਯੋਗ ਦਿੱਤਾ। ਪਿੰਡ ਪਲਾਹੀ ਦਾ ਆਮ ਆਦਮੀ ਕਲਿਨਿਕ ਆਲੇ-ਦੁਆਲੇ ਦੇ ਘੱਟੋ-ਘੱਟ ਦਸ ਪਿੰਡਾਂ ਨੂੰ ਦਵਾਈਆਂ, ਡਾਕਟਰੀ ਸਹਾਇਤਾ, ਟੈਸਟ ਅਤੇ ਹੋਰ ਸਹੂਲਤਾਂ ਮੁਹੱਈਆ ਕਰਦਾ ਹੈ। ਡਾ: ਕਿਰਨਦੀਪ ਸਿੱਧੂ ਨੇ ਦੱਸਿਆ ਕਿ ਇਸ ਕਲਿਨਿਕ ਵਿੱਚ ਰੋਜ਼ਾਨਾ ਵੱਡੀ ਗਿਣਤੀ ‘ਚ ਮਰੀਜ਼ ਟੈਸਟਾਂ, ਦਵਾਈਆਂ ਲਈ ਆਉਂਦੇ ਹਨ ਅਤੇ ਸਟਾਫ ਵਲੋਂ ਪੂਰੇ ਸਹਿਯੋਗ ਨਾਲ ਸੰਤੁਸ਼ਟੀਕਰਨ ਇਲਾਜ ਕੀਤਾ ਜਾਂਦਾ ਹੈ। ਅੱਜ ਦੇ ਕਰਵਾਏ ਗਏ ਸਮਾਗਮ ਦੌਰਾਨ ਪੰਚਾਇਤ ਮੈਂਬਰ ਮਨੋਹਰ ਸਿੰਘ ਸੱਗੂ, ਰਵੀਪਾਲ, ਮਦਨ ਲਾਲ, ਸੁਖਵਿੰਦਰ ਸਿੰਘ, ਪਲਜਿੰਦਰ ਸਿੰਘ, ਮੈਨੇਜਰ ਰਣਜੀਤ ਸਿੰਘ, ਮਨਜੋਤ ਸਿੰਘ, ਜਸਬੀਰ ਸਿੰਘ ਬਸਰਾ, ਅਮਰਜੀਤ ਸਿੰਘ ਸੱਲ, ਗੁਰਨਾਮ ਸਿੰਘ ਸੱਲ ਅਤੇ ਕਲਿਨਿਕ ਦਾ ਸਟਾਫ ਗੁਰਮੇਜ ਸਿੰਘ, ਸਰਬਜੀਤ ਕੌਰ, ਪ੍ਰੋਮਿਲਾ ਦੇਵੀ, ਪ੍ਰਭਜੋਤ ਸਿੰਘ, ਸਰਬਜੀਤ ਕੌਰ ਆਦਿ ਹਾਜ਼ਰ ਸਨ।