15 ਫਰਵਰੀ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646 ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪ੍ਰਸਿੱਧ ਕੀਰਤਨੀਏ ਜਥੇ ਭਾਈ ਨਰਿੰਦਰ ਸਿੰਘ ਗੁਰਬਚਨ ਸਿੰਘ ਕਲੇਰਾ ਵਾਲੇ ਮਹਿਤਾ ਚੌਂਕ ਦੀਵਾਨਾ ਵਿੱਚ ਹਾਜ਼ਰੀ ਲਗਵਾਈ ਕੀਰਰਨ ਜਥੇ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਇਲਾਵਾ ਦੀਵਾਨ ਵਿੱਚ ਬਾਬਾ ਬਲਰਾਮ ਸਿੰਘ ਅਤੇ ਸਾਥੀਆਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਵਾਰੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਹੈਂਡ ਗ੍ਰੰਥੀ ਹਰਬੰਸ ਸਿੰਘ ਨੇ ਵੀ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਮੂਹ ਪਿੰਡ ਵਾਸੀਆਂ ਅਤੇ ਸਮੂਹ ਐਨ . ਆਰ .ਆਈਂ ਬਹੁਤ ਯੋਗਦਾਨ ਪਾਇਆ ਤੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਸ਼ੌਂਕੀ ਪਾਰਸ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਚ ਅਪਨਾ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਸਮੂਹ ਪ੍ਰਬੰਧ ਕਮੇਟੀ ਅਤੇ ਪ੍ਰਧਾਨ ਮਹਿੰਦਰ ਕੁਮਾਰ ਤੇ ਕਮੇਟੀ ਮੈਂਬਰਾਂ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਪ੍ਰਮੱਖ ਸਖ਼ਸ਼ੀਅਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਕਮੇਟੀ ਵੱਲੋਂ ਦਾਨੀ ਸੱਜਣਾਂ ਅਤੇ ਸਮੂਹ ਪਿੰਡ ਵਾਸੀਆਂ ਤੇ ਐਨ. ਆਰ .ਆਈ ਆਏ. ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਹੁਤੀਆਂ ਸੰਗਤਾਂ ਨੇ ਜਗਾ ਜਗਾ ਲੰਗਰ ਵੀ ਸੰਗਤਾਂ ਨੂੰ ਛਕਾਇਆ ਇਸ ਮੌਕੇ ਪ੍ਰਧਾਨ ਮਹਿੰਦਰ ਕੁਮਾਰ, ਦੇਵ ਰਾਜ ,ਰਾਮ ਕ੍ਰਿਸ਼ਨ, ਪਰਮਜੀਤ,ਰਾਮ ਪ੍ਰਕਾਸ਼, ਸੁਦਰਸ਼ਨ ਲਾਲ, ਸ਼ਿੰਗਾਰਾ ਰਾਮ, ਗਿਆਨ ਚੰਦ, ਹਰਜਿੰਦਰ ਕੁਮਾਰ, ਚਰਨਜੀਤ, ਸੁਰਿੰਦਰ ਕੁਮਾਰ, ਰਾਮ ਮੂਰਤੀ, ਮੱਖਣ ਸਿੰਘ, ਪ੍ਰੇਮ ਕੁਮਾਰ,ਮੰਗਤ ਰਾਮ, ਅਵਤਾਰ ਚੰਦ, ਜੀਤ ਰਾਮ,ਸੈਨੀ ਕੁਮਾਰ, ਸੁਨੀਲ ਕੁਮਾਰ, ਬਹਾਦਰ ਰਾਮ, ਮਨਜੀਤ ਰਾਮ, ਸਤਨਾਮ ਰਾਮ, ਅਨਿਲ , ਅਮ੍ਰਿਤ ਪਾਲ, ਸੁਖਵਿੰਦਰ ਕੁਮਾਰ, ਕੁਮਾਰ ਅਭਿਜੋਤ , ਜਤਿੰਦਰ ਕੁਮਾਰ, ਵਿਜੇ ਕੁਮਾਰ, ਵਿਪਨ ਕੁਮਾਰ ਤੇ ਹੋਰ ਵੀ ਸੰਗਤਾਂ ਹਜ਼ਾਰ ਸਨ