You are currently viewing ਵੀਡੀਓ ਡਾਇਰੈਕਸ਼ਨ ਦੇ ਖੇਤਰ ‘ਚ ਉੱਭਰਦਾ ਸਿਤਾਰਾ ਨੀਰਜ ਛਾਬੜਾ

ਵੀਡੀਓ ਡਾਇਰੈਕਸ਼ਨ ਦੇ ਖੇਤਰ ‘ਚ ਉੱਭਰਦਾ ਸਿਤਾਰਾ ਨੀਰਜ ਛਾਬੜਾ


ਫਗਵਾੜਾ 5 ਫਰਵਰੀ

ਫਗਵਾੜਾ ਦਾ ਜੰਮਪੱਲ ਨੀਰਜ ਛਾਬੜਾ ਇਲਾਕੇ ਵਿਚ ਕਿਸੇ ਵਿਸ਼ੇਸ਼ ਤੁਆਰੁਫ ਦਾ ਮੋਹਤਾਜ ਨਹੀਂ ਹੈ ਕਿਉਂਕਿ ਉਸਨੇ ਆਪਣੀ ਬਹੁਮੁਖੀ ਪ੍ਰਤਿਭਾ ਰਾਹੀਂ ਨਿੱਕੀ ਉਮਰੇ ਹੀ ਵੱਡਾ ਨਾਮ ਬਣਾ ਲਿਆ ਹੈ। 10+2 ਦੀ ਪੜ੍ਹਾਈ ਤੋਂ ਬਾਅਦ ਨੀਰਜ ਛਾਬੜਾ ਨੇ ਵੀਡੀਓ ਡਾਇਰੈਕਸ਼ਨ ਵਿਚ ਦਿਲਚਸਪੀ ਲਈ ਅਤੇ ਕੈਮਰਾ ਹੈਂਡਲ ਕਰਨ ਦੀ ਨਿਯਮਿਤ ਸਿਖਲਾਈ ਲੈਣ ਲਈ ਅਨੇਕਾਂ ਪ੍ਰੋਫੈਸ਼ਨਲ ਵੀਡੀਓ ਡਾਇਰੈਕਟਰਾਂ ਦੀ ਮੱਦਦ ਲਈ ਅਤੇ ਜਲਦੀ ਹੀ ਉਸਦੀ ਪਕੜ ਵੀਡੀਓ ਕੈਮਰੇ ਉੱਪਰ ਬਣ ਗਈ। ਇਸ ਸਮੇਂ ਉਹ ਪ੍ਰੋਫੈਸ਼ਨਲ ਵੀਡੀਓ ਡਾਇਰੈਕਟਰ ਵਜੋਂ ਫਿਲਮਾਂ, ਵੀਡੀਓ ਗੀਤਾਂ ਰਾਹੀਂ ਆਪਣੀ ਕਲਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਿਹਾ ਹੈ। ਨੀਰਜ ਛਾਬੜਾ ਵਲੋਂ ਸ਼ੂਟ ਕੀਤੀਆਂ ਕਈ ਫਿਲਮਾਂ ਜਲਦੀ ਹੀ ਰਿਲੀਜ਼ ਹੋਣ ਜਾ ਰਹੀਆਂ ਹਨ ਅਤੇ ਨਾਮਵਰ ਗਾਇਕਾਂ ਦੇ ਨਾਲ ਸ਼ੂਟ ਕੀਤੇ ਕਈ ਸਿੰਗਲ ਵੀਡੀਓ ਟਰੈਕ ਵੀ ਸੋਸ਼ਲ ਮੀਡੀਆ ਚੈਨਲਾਂ ਦਾ ਸ਼ਿੰਗਾਰ ਬਣਨਗੇ। ਟਾਪ ਕਲਾਸ ਦੇ ਵੀਡੀਓ ਡਾਇਰੈਕਟਰ ਹੋਣ ਦੇ ਨਾਲ ਨੀਰਜ ਛਾਬੜਾ ਵੀਡੀਓ ਅਡੀਟਿੰਗ ਅਤੇ ਕੋਰੀਓਗਰਾਫੀ ਦਾ ਵੀ ਮਾਸਟਰ ਹੈ। ਨੀਰਜ ਛਾਬੜਾ ਨੇ ਦੱਸਿਆ ਕਿ ਉਸਦੀ ਦਿਲੀ ਇੱਛਾ ਹੈ ਕਿ ਦੁਨੀਆ ਭਰ ਦੀਆਂ ਖੂਬਸੂਰਤ ਲੋਕੇਸ਼ਨਾਂ ਉੱਪਰ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰੇ।