ਫਗਵਾੜਾ
ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਜੋ ਕਿ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਇਸ ਪ੍ਰਾਚੀਨ ਮੰਦਰ ਦੀ ਸਥਾਪਨਾ ਸਵਰਗੀ ਸ੍ਰੀ ਨੱਥੂ ਰਾਮ ਧੀਮਾਨ ਨੇ 1911 ਵਿੱਚ ਕੀਤੀ ਇਸ ਪੁਰਾਤਨ ਮੰਦਿਰ ਵਿੱਚ ਹਰ ਸਾਲ ਸ੍ਰੀ ਵਿਸ਼ਵਕਰਮਾ ਜਯੰ ਤੀ ਮਹਾਂ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 3 ਫਰਵਰੀ 2023 ਦਿਨ ਸ਼ੁਕਰਵਾਰ ਨੂੰ ਸ਼੍ਰੀ ਵਿਸ਼ਵਕਰਮਾ ਜਯੰਤੀ ਮਹਾਂ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵਕ ਸ. ਜਤਿੰਦਰ ਸਿੰਘ ਮਠਾਰੂ ਯੂਕੇ ਵਾਲੇ ਕਰਨਗੇ ਅਤੇ ਝੰਡਾ ਲਹਿਰਾਉਣ ਦੀ ਰਸਮ ਸ. ਭੁਪਿੰਦਰ ਸਿੰਘ ਜੰਡੂ ਠੇਕੇਦਾਰ ਭੁੱਲਾਰਾਈ ਫਗਵਾੜਾ ਵਾਲਿਆ ਦੁਆਰਾ ਕੀਤੀ ਜਾਵੇਗੀ ਇਸ ਮੌੌਕੇ ਸਮਾਗਮ ਦੀ ਜਾਣਕਾਰੀ ਦਿੰਦਿਆ ਅਤੇ ਇਲਾਕਾ ਨਿਵਾਸੀਆਂ ਨੂੰ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਰਜਿ: ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਇਲਾਕਾ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਪਾਵਨ ਜਯੰਤੀ ਮਹਾਂ ਉਤਸਵ ਵਿੱਚ ਸ਼ਾਮਲ ਹਣ ਦੀ ਅਪੀਲ ਕੀਤੀ ਅਤੇ ਇਸ਼ਟ ਦੇਵ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ