You are currently viewing ਸ਼ਿਵ ਸੈਨਾ ਨੇ ਗੁਰੂ ਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਮਨਾਇਆ ਦੇਸ਼ ਦਾ 74ਵਾਂ ਗਣਤੰਤਰ ਦਿਵਸ * ਕਮਲ ਸਰੋਜ ਨੇ ਨਿਭਾਈ ਕੌਮੀ ਝੰਡਾ ਲਹਿਰਾਉਣ ਦੀ ਰਸਮ

ਸ਼ਿਵ ਸੈਨਾ ਨੇ ਗੁਰੂ ਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਮਨਾਇਆ ਦੇਸ਼ ਦਾ 74ਵਾਂ ਗਣਤੰਤਰ ਦਿਵਸ * ਕਮਲ ਸਰੋਜ ਨੇ ਨਿਭਾਈ ਕੌਮੀ ਝੰਡਾ ਲਹਿਰਾਉਣ ਦੀ ਰਸਮ

ਫਗਵਾੜਾ 27 ਜਨਵਰੀ ( ਸ਼ਰਨਜੀਤ ਸਿੰਘ ਸੋਨੀ )
ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ 74ਵਾਂ ਗਣਤੰਤਰ ਦਿਵਸ ਗੁਰੂ ਨਾਨਕ ਬਿਰਧ ਅਨਾਥ ਆਸ਼ਰਮ ਵਿਰਕ ਵਿਖੇ ਪਵਨ ਕੁਮਾਰ ਸਿਟੀ ਪ੍ਰਧਾਨ ਟਰਾਂਸਪੋਰਟ ਸੈੱਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸ਼ਿਵ ਸੈਨਾ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਿਵ ਸੈਨਾ ਆਗੂਆਂ ਦਾ ਆਸ਼ਰਮ ਵਿਖੇ ਪੁੱਜਣ ‘ਤੇ ਆਸ਼ਰਮ ਦੇ ਸੰਚਾਲਕ ਬਾਬਾ ਦਿਆਲ ਸਿੰਘ ਅਤੇ ਸਮੂਹ ਪ੍ਰਬੰਧਕਾਂ ਵਲੋਂ ਸਵਾਗਤ ਕੀਤਾ ਗਿਆ। ਕਮਲ ਸਰੋਜ ਨੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸਮੂਹ ਹਾਜਰੀਨ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਆਸ਼ਰਿਤਾਂ ਨੂੰ ਮਿਠਾਈਆਂ ਵੰਡੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਕਮਲ ਸਰੋਜ ਨੇ ਕਿਹਾ ਕਿ ਭਾਰਤ ਨੂੰ ਆਜਾਦ ਕਰਵਾਉਣ ਵਿਚ ਹਜਾਰਾਂ ਹੀ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਿੰਦਗੀਆਂ ਕੁਰਬਾਨ ਕੀਤੀਆਂ ਅਤੇ ਕਾਲੇ ਪਾਣੀ ਦੀਆਂ ਸਜਾਵਾਂ ਭੋਗੀਆਂ ਹਨ। ਦੇਸ਼ ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤ ਪੂਰੀ ਤਰ੍ਹਾਂ ਆਜਾਦ ਹੋਇਆ ਅਤੇ ਆਜਾਦੀ ਘੁਲਾਟੀਆਂ ਦਾ ਸੁਪਨਾ ਪੂਰਾ ਹੋਇਆ ਸੀ। ਸਾਨੂੰ ਦੇਸ਼ ਦੀ ਆਜਾਦੀ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਬਾਬਾ ਦਿਆਲ ਸਿੰਘ ਤੋਂ ਇਲਾਵਾ ਵੀ.ਪੀ. ਸਿੰਘ ਅਰੋੜਾ ਅਤੇ ਹੋਰਨਾਂ ਨੇ ਸ਼ਿਵ ਸੈਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੌਮੀ ਤਿਓਹਾਰਾਂ ਦੀ ਖੁਸ਼ੀ ਨੂੰ ਬੇਸਹਾਰਾ ਲੋਕਾਂ ਨਾਲ ਸਾਂਝਾ ਕਰਨਾ ਬਹੁਤ ਹੀ ਨੇਕ ਕਾਰਜ ਹੈ। ਇਸ ਮੌਕੇ ਆਈ.ਟੀ ਸੈੱਲ ਇੰਚਾਰਜ ਸੰਨੀ ਰਾਜਪੂਤ, ਮਨੀ ਰਾਜਪੂਤ, ਅੰਕਿਤ, ਭੋਲੂ, ਕਮਲ, ਰੋਹਿਤ, ਰੁਪਿੰਦਰ ਆਦਿ ਹਾਜ਼ਰ ਸਨ।