You are currently viewing ਬਲਵਿੰਦਰ ਸਿੰਘ ਧਾਲੀਵਾਲ ਨੇ ਸੁਭਾਸ਼ ਨਗਰ ‘ਚ ਨਵੇਂ ਖੁੱਲ੍ਹੇ ਚਿਰਾਗ ਐਸੋਸੀਏਟਸ ਦਫ਼ਤਰ ਦਾ ਕੀਤਾ ਉਦਘਾਟਨ * ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣਾ ਹੋਵੇਗੀ ਪ੍ਰਾਥਮਿਕਤਾ : ਆਸ਼ੂ ਮਾਰਕੰਡਾ

ਬਲਵਿੰਦਰ ਸਿੰਘ ਧਾਲੀਵਾਲ ਨੇ ਸੁਭਾਸ਼ ਨਗਰ ‘ਚ ਨਵੇਂ ਖੁੱਲ੍ਹੇ ਚਿਰਾਗ ਐਸੋਸੀਏਟਸ ਦਫ਼ਤਰ ਦਾ ਕੀਤਾ ਉਦਘਾਟਨ * ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣਾ ਹੋਵੇਗੀ ਪ੍ਰਾਥਮਿਕਤਾ : ਆਸ਼ੂ ਮਾਰਕੰਡਾ

ਫਗਵਾੜਾ 23 ਜਨਵਰੀ
ਹਲਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਸੁਭਾਸ਼ ਨਗਰ ਵਿੱਚ ਨਵੇਂ ਖੁੱਲ੍ਹੇ ਪ੍ਰਾਪਰਟੀ ਕੰਸਲਟੈਂਸੀ ਅਤੇ ਫਾਈਨਾਂਸ ਦਫ਼ਤਰ ਚਿਰਾਗ ਐਸੋਸੀਏਟਸ ਦਾ ਉਦਘਾਟਨ ਕੀਤਾ। ਉਨ੍ਹਾਂ ਐਸੋਸੀਏਟਸ ਦੇ ਪ੍ਰੋਪਰਾਈਟਰ ਆਸ਼ੂ ਮਾਰਕੰਡਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸ੍ਰੀ ਮਾਰਕੰਡਾ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ, ਜੋ ਬਹੁਤ ਹੀ ਮਿੱਠਬੋਲੜੇ ਅਤੇ ਮਿਹਨਤੀ ਸ਼ਖ਼ਸੀਅਤ ਦੇ ਮਾਲਕ ਹਨ। ਉਹ ਚਿਰਾਗ ਐਸੋਸੀਏਟਸ ਨੂੰ ਸਫਲਤਾ ਦੀਆਂ ਬੁਲੰਦੀਆਂ ’ਤੇ ਜਰੂਰ ਲੈ ਕੇ ਜਾਣਗੇ। ਆਸ਼ੂ ਮਾਰਕੰਡਾ ਨੇ ਦੱਸਿਆ ਕਿ ਪ੍ਰਾਪਰਟੀ ਖਰੀਦਣ ਅਤੇ ਵੇਚਣ ਤੋਂ ਇਲਾਵਾ ਕਰਜਾ ਲੈਣ ਦੇ ਚਾਹਵਾਨ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਗਾਹਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਦੀ ਗੱਲ ਵੀ ਕਹੀ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਕਾਂਗਰਸ ਪਾਰਟੀ ਦੇ ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਅਸ਼ੋਕ ਵਧਵਾ, ਤਜਿੰਦਰਾ ਬਾਵਾ, ਕੁਲਦੀਪ ਸਿੰਘ ਮੇਵਾ ਸਿੰਘ ਵਾਲੇ, ਗੁਰਦੀਪ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ, ਲਾਇਨ ਅਤੁਲ ਜੈਨ ਜ਼ੋਨ ਚੇਅਰਮੈਨ 321-ਡੀ, ਲਾਇਨ ਸੁਨੀਲ ਢੀਂਗਰਾ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਸਿਟੀ, ਈਸ਼ ਕੁਮਾਰ, ਪਵਨ ਮਾਰਕੰਡਾ, ਕਰਨ ਮਾਰਕੰਡਾ, ਨਵੀਨ ਮਾਰਕੰਡਾ ਸਮੇਤ ਸ਼ਹਿਰ ਭਰ ਦੇ ਪਤਵੰਤਿਆਂ ਵੱਲੋਂ ਆਸ਼ੂ ਮਾਰਕੰਡਾ ਨੂੰ ਵਧਾਈ ਦਿੱਤੀ ਗਈ।