You are currently viewing ਲਲਿਤ ਸਕਲਾਨੀ ਤੇ ਐਡਵੋਕੇਟ ਮੱਲ੍ਹੀ ਨੂੰ ਚੇਅਰਮੈਨ ਐਲਾਨੇ ਜਾਣ ਨਾਲ ਆਪ ਵਰਕਰਾਂ ‘ਚ ਖੁਸ਼ੀ ਦੀ ਲਹਿਰ * ਮੂੰਹ ਮਿੱਠਾ ਕਰਵਾ ਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

ਲਲਿਤ ਸਕਲਾਨੀ ਤੇ ਐਡਵੋਕੇਟ ਮੱਲ੍ਹੀ ਨੂੰ ਚੇਅਰਮੈਨ ਐਲਾਨੇ ਜਾਣ ਨਾਲ ਆਪ ਵਰਕਰਾਂ ‘ਚ ਖੁਸ਼ੀ ਦੀ ਲਹਿਰ * ਮੂੰਹ ਮਿੱਠਾ ਕਰਵਾ ਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

ਫਗਵਾੜਾ 
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸੀਨੀਅਰ ਪਾਰਟੀ ਆਗੂ ਸ੍ਰੀਮਤੀ ਲਲਿਤ ਸਕਲਾਨੀ ਨੂੰ ਯੋਜਨਾ ਬੋਰਡ ਜਿਲ੍ਹਾ ਕਪੂਰਥਲਾ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਨਗਰ ਸੁਧਾਰ ਟਰੱਸਟ ਫਗਵਾੜਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦਿਆਂ ਪਾਰਟੀ ਆਗੂਆਂ ਨੇ ਅੱਜ ਲੋਹੜੀ ਮੌਕੇ ਫਗਵਾੜਾ ਵਿਖੇ ਆਯੋਜਿਤ ਇਕ ਸੰਖੇਪ ਸਮਾਗਮ ਦੌਰਾਨ ਜਿੱਥੇ ਦੋਵੇਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪਾਰਟੀ ਦੇ ਸਮਰਪਿਤ ਆਗੂਆਂ ਨੇ ਅਹਿਮ ਅਹੁਦਿਆਂ ਨਾਲ ਨਵਾਜ ਕੇ ਹੌਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਜਿਲ੍ਹਾ ਕੈਸ਼ੀਅਰ ਅਸ਼ੋਕ ਭਾਟੀਆ ਅਤੇ ਨਿਰਮਲ ਸਿੰਘ ਸਹਿ ਸਕੱਤਰ ਪੰਜਾਬ ਨੇ ਕਿਹਾ ਕਿ ਉਕਤ ਦੋਵੇਂ ਨਿਯੁਕਤੀਆਂ ਦੇ ਐਲਾਨ ਨਾਲ ਫਗਵਾੜਾ ਸਮੇਤ ਜਿਲ੍ਹਾ ਕਪੂਰਥਲਾ ਦੇ ਸਮੂਹ ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।


ਜਿਲ੍ਹਾ ਯੋਜਨਾ ਬੋਰਡ ਦੀ ਨਵ ਨਿਯੁਕਤ ਚੇਅਰਮੈਨ ਲਲਿਤ ਸਕਲਾਨੀ ਅਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਨਵ ਨਿਯੁਕਤ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਸਮੂਹ ਵਰਕਰਾਂ, ਸਮਰਥਕਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਰਾਘਵ ਚੱਢਾ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਭਰੋਸਾ ਦਿੱਤਾ ਕਿ ਫਗਵਾੜਾ ਸਮੇਤ ਜਿਲ੍ਹਾ ਕਪੂਰਥਲਾ ਦੇ ਸ਼ਹਿਰੀ ਵਿਕਾਸ ਲਈ ਯੋਜਨਾਵਾਂ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀਆਂ ਜਾਣਗੀਆਂ ਅਤੇ ਕਪੂਰਥਲਾ ਨੂੰ ਪੰਜਾਬ ਦਾ ਮਾਡਲ ਜਿਲ੍ਹਾ ਬਨਾਉਣ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਪਾਰਟੀ ਵਰਕਰਾਂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਵਿਰਕ, ਡਾ. ਜਤਿੰਦਰ ਪਰਹਾਰ, ਵਿੱਕੀ ਸਿੰਘ, ਕੈਵਿਨ ਸਿੰਘ, ਨਿਤਿਨ ਮੱਟੂ, ਵਿਜੇ ਬੰਗਾ, ਗੁਰਦੀਪ ਸਿੰਘ, ਬਲਜੀਤ ਸਿੰਘ, ਜਤਿੰਦਰ ਨਾਹਰ, ਹਰੀਓਮ ਗੁਪਤਾ, ਨਰਿੰਦਰ ਸਿੰਘ ਸੈਣੀ, ਰਾਮ ਕਿਸ਼ਨ ਭੱਟੀ, ਵਿਨੋਦ ਭਾਸਕਰ, ਐਡਵੋਕੇਟ ਸੰਦੀਪ, ਕਰਮਜੀਤ ਸਿੰਘ ਸੋਢੀ, ਮਨਪ੍ਰੀਤ ਸਿੰਘ ਸੈਣੀ, ਸੋਨੀ ਵਾਲੀਆ, ਐਡਵੋਕੇਟ ਗੁਰਦੀਪ ਸਿੰਘ ਸੰਗਰ, ਮੱਖਣ ਸਿੰਘ, ਤਵਿੰਦਰ ਰਾਮ ਆਦਿ ਅਹੁਦੇਦਾਰ ਤੇ ਮੈਂਬਰ ਹਾਜਰ ਸਨ।