You are currently viewing PHAGWARA : ਕੁਲਦੀਪ ਸਿੰਘ ਬਾਜਵਾ ਡਿਊਟੀ ਨਿਭਾਉਂਦੇ ਹੋਏ ਸ਼ਹੀਦ, ਸੋਸ਼ਲ ਮੀਡੀਆ ਤੇ ਵੀ ਸੀ ਬੇਹੱਦ ਮਸ਼ਹੂਰ

PHAGWARA : ਕੁਲਦੀਪ ਸਿੰਘ ਬਾਜਵਾ ਡਿਊਟੀ ਨਿਭਾਉਂਦੇ ਹੋਏ ਸ਼ਹੀਦ, ਸੋਸ਼ਲ ਮੀਡੀਆ ਤੇ ਵੀ ਸੀ ਬੇਹੱਦ ਮਸ਼ਹੂਰ

Constable Kuldeep Singh Bajwa: ਫਗਵਾੜਾ ਦੇ ਅਰਬਨ ਅਸਟੇਟ ਖੇਤਰ ‘ਚੋਂ ਪਿਸਤੌਲ ਦਿਖਾ ਕੇ ਕਰੇਟਾ ਗੱਡੀ ਖੋਹ ਕੇ ਭੱਜੇ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਿਸ ਉੱਤੇ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮਿ੍ਤਕ ਮੁਲਾਜ਼ਮ ਦੀ ਪਛਾਣ ਕੁਲਦੀਪ ਸਿੰਘ ਬਾਜਵਾ ਵਜੋਂ ਹੋਈ ਹੈ। ਦੱਸ ਦੇਈਏ ਕਿ ਪੁਲਿਸ ਕਾਂਸਟੇਬਲ ਕੁਲਦੀਪ ਬਾਜਵਾ ਸੋਸ਼ਲ ਮੀਡੀਆ ਉੱਪਰ ਆਪਣੇ ਵੀਡੀਓ ਲਈ ਵੀ ਕਾਫੀ ਮਸ਼ਹੂਰ ਸੀ। ਉਹ ਆਪਣੇ ਕਈ ਸਟਾਈਲਿਸ਼ ਵੀਡੀਓ ਸ਼ੇਅਰ ਕਰ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਸੀ।

ਉਨ੍ਹਾਂ ਦੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਕਰੀਬੀ ਦੋਸਤਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਗੈਂਗਸਟਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਕਮਲ ਬਾਜਵਾ ਦੀ ਮੌਕੇ ਤੇ ਮੌਤ ਹੋ ਗਈ।

ਕਾਂਸਟੇਬਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕਈ ਤਸਵੀਰਾਂ ਅਤੇ ਸ਼ਾਨਦਾਰ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਸੀ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਦਾ ਸੀ। ਉਹ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਆਪਣੀ ਜ਼ਿੰਦਗੀ ਨੂੰ ਬੇਹੱਦ ਖੁਲ੍ਹੇ ਮਿਜ਼ਾਜ਼ ਨਾਲ ਜਿਉਣ ਵਾਲੇ ਕਰਮਚਾਰੀ ਸੀ।

ਦੱਸ ਦਈਏ ਕਿ ਕਾਰ ਚਾਲਕ ਅਵਤਾਰ ਸਿੰਘ ਆਪਣੇ ਦੋਸਤ ਨਾਲ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ‘ਚ ਸਥਿਤ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਕ ਗੱਡੀ ‘ਚ ਸਵਾਰ ਚਾਰ ਨੌਜਵਾਨ ਆਏ ਜਿਨ੍ਹਾਂ ‘ਚੋਂ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਰੇਟਾ ਗੱਡੀ ਖੋਹ ਲਈ, ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ।

ਥਾਣਾ ਸਿਟੀ ਦੀ ਪੁਲਿਸ ਨੇ ਲੁਟੇਰਿਆਂ ਦਾ ਜੀ.ਪੀ..ਐਸ. ਦੀ ਮਦਦ ਨਾਲ ਪਿੱਛਾ ਕਰਨਾ ਸ਼ੁਰੂ ਕੀਤਾ, ਜਿੱਥੇ ਇਕ ਪਿੰਡ ‘ਚ ਕੱਚੇ ਥਾਂ ‘ਤੇ ਲੁਟੇਰਿਆਂ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਤੇ ਲੁਟੇਰਿਆਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਇਕ ਗੋਲੀ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਦੇ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਇੱਥੋਂ ਦੇ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।